ਆਸਟ੍ਰੇਲੀਆਈ ਵਿਦਿਆਰਥੀਆਂ ਦੀ ਕਾਰਗੁਜ਼ਾਰੀ 'ਚ ਗਿਰਾਵਟ

Thursday, Sep 10, 2026 - 12:52 PM (IST)

ਆਸਟ੍ਰੇਲੀਆਈ ਵਿਦਿਆਰਥੀਆਂ ਦੀ ਕਾਰਗੁਜ਼ਾਰੀ 'ਚ ਗਿਰਾਵਟ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)- ਆਸਟ੍ਰੇਲੀਆ ਦੇ 15 ਸਾਲਾ ਉਮਰ ਵਰਗ ਦੇ ਵਿਦਿਆਰਥੀਆਂ ਦੀ ਪੜ੍ਹਾਈ ਸਬੰਧੀ ਤਾਜ਼ਾ ਕੌਮਾਂਤਰੀ ਮੁਲਾਂਕਣ ਨੇ ਦੇਸ਼ ਦੀ ਸਿੱਖਿਆ ਪ੍ਰਣਾਲੀ ਸਾਹਮਣੇ ਕਈ ਗੰਭੀਰ ਚੁਣੌਤੀਆਂ ਉਜਾਗਰ ਕੀਤੀਆਂ ਹਨ। ਪ੍ਰੋਗਰਾਮ ਫਾਰ ਇੰਟਰਨੈਸ਼ਨਲ ਸਟੂਡੈਂਟ ਅਸੈਸਮੈਂਟ ਦੇ 2025 ਮੁਲਾਂਕਣ ਮੁਤਾਬਕ ਗਣਿਤ ਵਿਸ਼ਾ ਅਤੇ ਪੜ੍ਹਨ ਵਿੱਚ ਆਸਟ੍ਰੇਲੀਆਈ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਈ ਹੈ।ਰਿਪੋਰਟ ਅਨੁਸਾਰ ਆਸਟ੍ਰੇਲੀਆਈ ਵਿਦਿਆਰਥੀਆਂ ਨੂੰ ਸਰਵੇਖਣ ਵਿੱਚ ਸ਼ਾਮਲ 67 ਹੋਰ ਦੇਸ਼ਾਂ ਦੇ ਆਪਣੇ ਹਮਉਮਰ ਵਿਦਿਆਰਥੀਆਂ ਦੇ ਮੁਕਾਬਲੇ ਘੱਟ ਸਕਾਰਾਤਮਕ ਕਲਾਸਰੂਮ ਅਨੁਸ਼ਾਸਨੀ ਮਾਹੌਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਪੜ੍ਹਨ, ਗਣਿਤ ਅਤੇ ਵਿਗਿਆਨ ਵਿਸ਼ਿਆਂ ਵਿੱਚ ਆਸਟ੍ਰੇਲੀਆ ਦੀ ਕਾਰਗੁਜ਼ਾਰੀ ਆਰਥਿਕ ਸਹਿਯੋਗ ਅਤੇ ਵਿਕਾਸ ਸੰਗਠਨ ਦੇ ਔਸਤ ਨਾਲੋਂ ਬਿਹਤਰ ਰਹੀ ਹੈ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਆਸਟ੍ਰੇਲੀਆ ਦੀਆਂ ਜਮਾਤਾਂ ਵਿੱਚ ਕੈਨੇਡਾ, ਨਾਰਵੇ, ਸਵੀਡਨ ਅਤੇ ਯੂਨਾਈਟਿਡ ਕਿੰਗਡਮ ਸਮੇਤ ਕਈ ਦੇਸ਼ਾਂ ਦੇ ਮੁਕਾਬਲੇ ਵਧੇਰੇ ਵਿਘਨ ਪੈਂਦਾ ਹੈ। 41 ਫ਼ੀਸਦੀ ਵਿਦਿਆਰਥੀਆਂ ਨੇ ਕਲਾਸ ਵਿੱਚ ਸ਼ੋਰ-ਸ਼ਰਾਬੇ ਅਤੇ ਵਿਘਨ ਦੀ ਸ਼ਿਕਾਇਤ ਕੀਤੀ, ਜਦਕਿ ਬਾਕੀ ਦੇਸ਼ਾਂ ਵਿੱਚ ਇਹ ਔਸਤ 31 ਫ਼ੀਸਦੀ ਰਹੀ। ਵਿਦਿਆਰਥੀਆਂ ਦੀ ਸਕੂਲੀ ਹਾਜ਼ਰੀ ਵੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। 44 ਫ਼ੀਸਦੀ ਵਿਦਿਆਰਥੀਆਂ ਨੇ ਦੱਸਿਆ ਕਿ ਮੁਲਾਂਕਣ ਤੋਂ ਪਹਿਲਾਂ ਦੇ ਦੋ ਹਫ਼ਤਿਆਂ ਦੌਰਾਨ ਉਨ੍ਹਾਂ ਨੇ ਘੱਟੋ-ਘੱਟ ਇੱਕ ਦਿਨ ਸਕੂਲ ਤੋਂ ਛੁੱਟੀ ਕੀਤੀ, ਜਦਕਿ 51 ਫ਼ੀਸਦੀ ਵਿਦਿਆਰਥੀਆਂ ਨੇ ਸਕੂਲ ਦੇਰ ਨਾਲ ਪਹੁੰਚਣ ਦੀ ਗੱਲ ਕਹੀ।

ਪੜ੍ਹੋ ਇਹ ਅਹਿਮ ਖ਼ਬਰ-   ਔਰਤਾਂ ਲਈ ਖੁਸ਼ਖਬਰੀ,  Maternity Care ਦਾ ਖਰਚਾ ਚੁੱਕੇਗੀ ਸਰਕਾਰ ! ਸ਼ੀ ਜਿਨਪਿੰਗ ਨੇ ਕਰ'ਤਾ ਐਲਾਨ

ਡਿਜੀਟਲ ਉਪਕਰਨਾਂ ਦੀ ਵਧਦੀ ਵਰਤੋਂ ਵੀ ਪੜ੍ਹਾਈ ’ਤੇ ਅਸਰ ਪਾ ਰਹੀ ਹੈ। ਆਸਟ੍ਰੇਲੀਆਈ ਵਿਦਿਆਰਥੀ ਸਕੂਲ ਵਿੱਚ ਪੜ੍ਹਾਈ ਲਈ ਔਸਤਨ ਢਾਈ ਘੰਟੇ ਰੋਜ਼ਾਨਾ ਡਿਜੀਟਲ ਉਪਕਰਨਾਂ ਦੀ ਵਰਤੋਂ ਕਰਦੇ ਹਨ, ਜਦਕਿ ਬਾਕੀ ਦੇਸ਼ਾਂ ਵਿੱਚ ਇਹ ਔਸਤ ਡੇਢ ਘੰਟਾ ਹੈ। 39 ਫ਼ੀਸਦੀ ਵਿਦਿਆਰਥੀਆਂ ਨੇ ਕਿਹਾ ਕਿ ਸਾਥੀਆਂ ਵੱਲੋਂ ਡਿਜੀਟਲ ਉਪਕਰਨਾਂ ਦੀ ਵਰਤੋਂ ਕਾਰਨ ਕਲਾਸ ਵਿੱਚ ਉਨ੍ਹਾਂ ਦਾ ਧਿਆਨ ਭਟਕਦਾ ਹੈ। ਅਧਿਆਪਕਾਂ ਦੀ ਘਾਟ ਵੀ ਸਿੱਖਿਆ ਪ੍ਰਣਾਲੀ ਲਈ ਵੱਡੀ ਚੁਣੌਤੀ ਬਣੀ ਹੋਈ ਹੈ। ਰਿਪੋਰਟ ਮੁਤਾਬਕ 49 ਫ਼ੀਸਦੀ ਵਿਦਿਆਰਥੀ ਅਜਿਹੇ ਸਕੂਲਾਂ ਵਿੱਚ ਪੜ੍ਹਦੇ ਹਨ, ਜਿੱਥੇ ਪ੍ਰਿੰਸੀਪਲਾਂ ਨੇ ਅਧਿਆਪਕਾਂ ਦੀ ਘਾਟ ਨੂੰ ਪੜ੍ਹਾਈ ਵਿੱਚ ਰੁਕਾਵਟ ਕਰਾਰ ਦਿੱਤਾ। ਸਿੱਖਿਆ ਮਾਹਿਰਾਂ ਦਾ ਮੰਨਣਾ ਹੈ ਕਿ ਵਿਦਿਆਰਥੀਆਂ ਦੀ ਡਿੱਗ ਰਹੀ ਕਾਰਗੁਜ਼ਾਰੀ ਨੂੰ ਸੁਧਾਰਨ ਲਈ ਕਲਾਸਰੂਮ ਅਨੁਸ਼ਾਸਨ, ਸਕੂਲੀ ਹਾਜ਼ਰੀ, ਅਧਿਆਪਕਾਂ ਦੀ ਘਾਟ, ਡਿਜੀਟਲ ਉਪਕਰਨਾਂ ਦੀ ਵਰਤੋਂ ਅਤੇ ਵਿਦਿਆਰਥੀਆਂ ਦੀ ਭਲਾਈ ਵਰਗੇ ਮੁੱਦਿਆਂ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News