ਅਮਰੀਕੀ ਸੰਸਦੀ ਮੈਂਬਰਾਂ ਨੇ ਟਰੰਪ 'ਤੇ ਮਹਾਦੋਸ਼ ਚਲਾਉਣ ਦੇ ਪ੍ਰਸਤਾਵ ਨੂੰ ਕੀਤਾ ਰੱਦ

12/07/2017 11:16:32 AM

ਵਾਸ਼ਿੰਗਟਨ (ਭਾਸ਼ਾ)— ਵੀਰਵਾਰ ਨੂੰ ਅਮਰੀਕੀ ਦੀ ਪ੍ਰਤੀਨਿਧੀ ਸਭਾ ਨੇ ਕਾਂਗਰਸ ਦੇ ਇਕ ਮੈਂਬਰ ਦੇ ਉਸ ਪ੍ਰਸਤਾਵ ਨੂੰ ਜ਼ੋਰਦਾਰ ਤਰੀਕੇ ਨਾਲ ਰੱਦ ਕਰ ਦਿੱਤਾ, ਜਿਸ ਵਿਚ ਰਾਸ਼ਟਰਪਤੀ ਟਰੰਪ 'ਤੇ ਮਹਾਦੋਸ਼ ਚਲਾਉਣ ਦਾ ਪ੍ਰਸਤਾਵ ਸੀ। ਡੈਮੋਕ੍ਰੇਟਿਕ ਪਾਰਟੀ ਦੇ ਨੇਤਾਵਾਂ ਨੇ ਕਿਹਾ ਕਿ ਹਾਲੇ ਮਹਾਦੋਸ਼ ਚਲਾਉਣ ਦਾ ਸਮਾਂ ਨਹੀਂ ਹੈ। ਸੰਸਦੀ ਮੈਂਬਰਾਂ ਨੇ ਰੀਪਬਲਿਕਨ ਰਾਸ਼ਟਰਪਤੀ ਵਿਰੁੱਧ ਮਹਾਦੋਸ਼ ਦੀ ਕਾਰਵਾਈ ਸ਼ੁਰੂ ਕਰਨ ਦੇ ਡੈਮੋਕ੍ਰੇਟਿਕ ਸੰਸਦੀ ਮੈਂਬਰ ਅਲ ਗ੍ਰੀਨ ਦੇ ਪ੍ਰਸਤਾਵ ਨੂੰ 58 ਦੇ ਮੁਕਾਬਲੇ 364 ਵੋਟਾਂ ਨਾਲ ਰੱਦ ਕਰ ਦਿੱਤਾ। ਇਹ ਵੋਟਿੰਗ ਮਹਾਦੋਸ਼ ਦੀਆਂ ਧਾਰਾਵਾਂ ਨੂੰ ਲੈ ਕੇ ਨਹੀਂ ਬਲਕਿ ਇਸ ਪ੍ਰਸਤਾਵ ਨੂੰ ਸਦਨ ਵਿਚ ਰੱਖਣ ਨੂੰ ਲੈ ਕੇ ਸੀ। ਗ੍ਰੀਨ ਨੇ ਇਸ ਮੁੱਦੇ 'ਤੇ ਵੋਟਿੰਗ ਕਰਾਉਣ ਲਈ ਤਥਾਕਥਿਤ ਵਿਸ਼ੇਸ਼ ਅਧਿਕਾਰ ਦੇ ਪ੍ਰਸਤਾਵ ਦੀ ਵਰਤੋਂ ਕੀਤੀ। 126 ਡੈਮੋਕ੍ਰੇਟਿਕ ਮੈਂਬਰਾਂ ਨਾਲ ਸਾਰੇ ਰੀਪਬਲਿਕਨ ਸੰਸਦੀ ਮੈਂਬਰਾਂ ਨੇ ਪ੍ਰਸਤਾਵ ਦਾ ਵਿਰੋਧ ਕੀਤਾ। ਸਦਨ ਵਿਚ ਘੱਟ ਗਿਣਤੀ ਨੇਤਾ ਨੈਂਸੀ ਪੇਲੋਸੀ ਨੇ ਕਿਹਾ ਕਿ ਟਰੰਪ ਨੇ ਕਈ ਅਜਿਹੇ ਬਿਆਨ ਦਿੱਤੇ ਹਨ ਅਤੇ ਕਦਮ ਚੁੱਕੇ ਹਨ, ਜੋ ਜ਼ਿਆਦਾਤਰ ਅਮਰੀਕੀਆਂ ਦੀ ਉਮੀਦ ਤੋਂ ਪਰੇ ਹਨ।


Related News