ਪਾਕਿਸਤਾਨ 'ਚ ਭੂਚਾਲ ਦੇ ਤੇਜ਼ ਝਟਕੇ, ਦਹਿਸ਼ਤ 'ਚ ਲੋਕ

01/29/2023 2:14:26 PM

ਇਸਲਾਮਾਬਾਦ (ਏ.ਐੱਨ.ਆਈ.) ਪਾਕਿਸਤਾਨ 'ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਇੱਥੇ ਇਸਲਾਮਾਬਾਦ 'ਚ ਜ਼ਬਰਦਸਤ ਭੂਚਾਲ ਮਹਿਸੂਸ ਕੀਤਾ ਗਿਆ। ਭੂਚਾਲ ਦਾ ਅਸਰ ਰਾਵਲਪਿੰਡੀ 'ਚ ਵੀ ਦੇਖਣ ਨੂੰ ਮਿਲਿਆ ਹੈ। ਭੂਚਾਲ ਕਾਰਨ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੈ। ਸਮਾਚਾਰ ਏਜੰਸੀ ਏ.ਐੱਨ.ਆਈ. ਮੁਤਾਬਕ ਭੂਚਾਲ ਦੀ ਤੀਬਰਤਾ 4.1 ਸੀ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਈਰਾਨ 'ਚ 5.9 ਤੀਬਰਤਾ ਦਾ ਭੂਚਾਲ, ਤਿੰਨ ਲੋਕਾਂ ਦੀ ਮੌਤ ਤੇ 800 ਤੋਂ ਵਧੇਰੇ ਜ਼ਖ਼ਮੀ

ਪਰ ਕੁਝ ਹੋਰ ਏਜੰਸੀਆਂ ਵਲੋਂ ਭੂਚਾਲ ਦੀ ਤੀਬਰਤਾ 6.3 ਦੱਸੀ ਗਈ ਹੈ।ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ। ਭੂਚਾਲ ਦਾ ਕੇਂਦਰ ਤਜ਼ਾਕਿਸਤਾਨ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਇਸ ਭੂਚਾਲ ਦੇ ਝਟਕੇ ਈਰਾਨ ਅਤੇ ਅਫਗਾਨਿਸਤਾਨ 'ਚ ਵੀ ਮਹਿਸੂਸ ਕੀਤੇ ਗਏ ਹਨ।ਮੌਸਮ ਵਿਭਾਗ ਮੁਤਾਬਕ ਭੂਚਾਲ ਦੀ ਡੂੰਘਾਈ 150 ਕਿਲੋਮੀਟਰ ਸੀ ਅਤੇ ਇਸ ਦਾ ਕੇਂਦਰ ਤਜ਼ਾਕਿਸਤਾਨ ਵਿੱਚ ਸੀ।ਵਿਭਾਗ ਨੇ ਇਹ ਵੀ ਦੱਸਿਆ ਕਿ ਤਾਜ਼ਾ ਭੂਚਾਲ ਦੇ ਝਟਕੇ ਲਗਭਗ 12:54 ਵਜੇ ਦੇਸ਼ ਵਿੱਚ ਆਏ ਅਤੇ ਇਸਦਾ ਲੰਬਕਾਰ 69.65 ਪੂਰਬ ਅਤੇ 38.65 ਉੱਤਰੀ ਅਕਸ਼ਾਂਸ਼ ਸੀ।

ਹਾਲਾਂਕਿ, ਯੂਰੋਪੀਅਨ-ਮੈਡੀਟੇਰੀਅਨ ਸੀਸਮੋਲੋਜੀਕਲ ਸੈਂਟਰ ਨੇ ਕਿਹਾ ਕਿ ਭੂਚਾਲ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਅਟਕ ਨੇੜੇ ਆਇਆ ਸੀ।ਰੇਡੀਓ ਪਾਕਿਸਤਾਨ ਨੇ ਦੱਸਿਆ ਕਿ ਕਿਸੇ ਜਾਨੀ ਨੁਕਸਾਨ ਦੀ ਤੁਰੰਤ ਕੋਈ ਰਿਪੋਰਟ ਨਹੀਂ ਹੈ। ਇਸਲਾਮਾਬਾਦ, ਰਾਵਲਪਿੰਡੀ ਅਤੇ ਦੇਸ਼ ਦੇ ਹੋਰ ਇਲਾਕਿਆਂ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News