ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਹਰ ਪਾਸੇ ਪਿਆ ਚੀਕ-ਚਿਹਾੜਾ, ਇੰਨੀ ਸੀ ਤੀਬਰਤਾ
Thursday, Jan 23, 2025 - 01:06 PM (IST)
ਮਨੀਲਾ (ਏਜੰਸੀ)- ਭੂਚਾਲ ਦੇ ਤੇਜ਼ ਝਟਕਿਆਂ ਨਾਲ ਧਰਤੀ ਇੱਕ ਵਾਰ ਫਿਰ ਕੰਬੀ ਹੈ। ਅੱਜ ਸਵੇਰੇ ਮੱਧ ਫਿਲੀਪੀਨਜ਼ ਵਿੱਚ 2 ਵਾਰ ਭੂਚਾਲ ਆਇਆ, ਜਿਸ ਕਾਰਨ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਭੂਚਾਲਾਂ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 5.4 ਅਤੇ 5.9 ਮਾਪੀ ਗਈ। ਫਿਲੀਪੀਨ ਇੰਸਟੀਚਿਊਟ ਆਫ ਵੋਲਕੇਨੋਲੋਜੀ ਐਂਡ ਸੀਸਮੋਲੋਜੀ (PHIVOLCS) ਨੇ ਇੱਕ ਬੁਲੇਟਿਨ ਵਿਚ ਭੂਚਾਲ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਭੂਚਾਲ ਦਾ ਕੇਂਦਰ ਸਮੁੰਦਰ ਤਲ ਤੋਂ 10 ਕਿਲੋਮੀਟਰ (6 ਮੀਲ) ਦੀ ਡੂੰਘਾਈ ਵਿੱਚ ਸੀ ਅਤੇ ਇਹ ਲੇਯੇਟ ਸੂਬੇ ਦੇ ਸੈਨ ਫਰਾਂਸਿਸਕੋ ਸ਼ਹਿਰ ਦੇ ਨੇੜੇ ਕੇਂਦਰਿਤ ਸੀ। ਏਜੰਸੀ ਨੇ ਲਗਭਗ 45 ਭੂਚਾਲ ਦਰਜ ਕੀਤੇ ਹਨ।
ਇਹ ਵੀ ਪੜ੍ਹੋ: ਅਮਰੀਕੀ ਸਦਨ ਨੇ ਪ੍ਰਵਾਸੀ ਹਿਰਾਸਤ ਬਿੱਲ ਕੀਤਾ ਪਾਸ, ਟਰੰਪ ਦੇ ਦਸਤਖਤ ਹੁੰਦੇ ਹੀ ਬਣ ਜਾਵੇਗਾ ਕਾਨੂੰਨ
ਸ਼ਹਿਰ ਦੇ ਪੁਲਸ ਮੁਖੀ ਬਾਰਨੀ ਕੈਟਿਗ ਨੇ ਭੂਚਾਲ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਭੂਚਾਲ ਦੇ ਝਟਕੇ ਬਹੁਤ ਤੇਜ਼ ਸਨ। ਡੈੱਕਨ ਹੇਰਾਲਡ ਦੀ ਰਿਪੋਰਟ ਅਨੁਸਾਰ ਭੂਚਾਲ ਕਾਰਨ ਫਿਲੀਪੀਨਜ਼ ਵਿੱਚ ਸੜਕਾਂ 'ਤੇ ਤਰੇੜਾਂ ਪੈ ਗਈਆਂ। ਸਮੁੰਦਰ ਵਿੱਚ ਉੱਚੀਆਂ ਲਹਿਰਾਂ ਉੱਠਣ ਲੱਗ ਪਈਆਂ। ਕਈ ਘਰਾਂ ਦੀਆਂ ਕੰਧਾਂ ਵਿੱਚ ਤਰੇੜਾਂ ਪੈਣ ਦੀਆਂ ਰਿਪੋਰਟਾਂ ਹਨ। ਸੈਨ ਫਰਾਂਸਿਸਕੋ ਦੇ ਪੁਲਸ ਮੁਖੀ ਬਾਰਨੀ ਕਪਿਗ ਨੇ ਕਿਹਾ ਕਿ ਭੂਚਾਲ ਇੰਨਾ ਤੇਜ਼ ਸੀ ਕਿ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲਣ ਲਈ ਮਜਬੂਰ ਹੋ ਗਏ, ਪਰ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।
ਇਹ ਵੀ ਪੜ੍ਹੋ: ਜਸਟਿਸ ਟਰੂਡੋ ਦੀ ਥਾਂ ਲੈਣ ਲਈ ਰੇਸ 'ਚ ਇੰਡੋ-ਕੈਨੇਡੀਅਨ MP ਰੂਬੀ ਢੱਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8