ਭਾਰਤ ਦੇ ਗੁਆਂਢੀ ਦੇਸ਼ ''ਚ ਲੱਗੇ ਭੂਚਾਲ ਦੇ ਤੇਜ਼ ਝਟਕੇ ! 5.9 ਮਾਪੀ ਗਈ ਤੀਬਰਤਾ, ਦਹਿਸ਼ਤ ''ਚ ਲੋਕ
Monday, Jan 19, 2026 - 01:06 PM (IST)
ਇਸਲਾਮਾਬਾਦ (ਏਜੰਸੀ) - ਪਾਕਿਸਤਾਨ ਵਿੱਚ ਸੋਮਵਾਰ ਨੂੰ ਭੂਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਅਮਰੀਕੀ ਭੂ-ਵਿਗਿਆਨ ਸਰਵੇਖਣ (USGS) ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.9 ਦਰਜ ਕੀਤੀ ਗਈ ਹੈ।
USGS ਦੇ ਅੰਕੜਿਆਂ ਮੁਤਾਬਕ, ਇਹ ਝਟਕੇ ਗ੍ਰੀਨਵਿਚ ਮੀਨ ਟਾਈਮ (GMT) ਦੇ ਅਨੁਸਾਰ ਸਵੇਰੇ 6 ਵੱਜ ਕੇ 21 ਮਿੰਟ 'ਤੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ 36.72 ਡਿਗਰੀ ਉੱਤਰੀ ਅਕਸ਼ਾਂਸ਼ ਅਤੇ 74.44 ਡਿਗਰੀ ਪੂਰਬੀ ਦੇਸ਼ਾਂਤਰ ਵਿੱਚ ਸਥਿਤ ਸੀ। ਰਿਪੋਰਟ ਅਨੁਸਾਰ, ਭੂਚਾਲ ਦਾ ਕੇਂਦਰ ਜ਼ਮੀਨ ਦੀ ਸਤ੍ਹਾ ਤੋਂ 35.0 ਕਿਲੋਮੀਟਰ ਦੀ ਡੂੰਘਾਈ 'ਤੇ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਕੇਂਦਰ ਬਾਰਿਸ਼ਾਲ ਤੋਂ ਲਗਭਗ 50 ਕਿਲੋਮੀਟਰ ਉੱਤਰ ਅਤੇ ਉੱਤਰ-ਪੱਛਮ ਵੱਲ ਸਥਿਤ ਸੀ।
ਇਹ ਵੀ ਪੜ੍ਹੇ: ਤੀਜੇ ਵਿਸ਼ਵ ਯੁੱਧ ਦੀ ਦਸਤਕ ! ਇਰਾਨ ਦੀ ਟਰੰਪ ਨੂੰ ਖੁੱਲ੍ਹੀ ਚੁਣੌਤੀ- 'ਖਮੇਨੇਈ 'ਤੇ ਹਮਲਾ ਮਤਲਬ...'"
ਰਾਹਤ ਦੀ ਗੱਲ ਇਹ ਰਹੀ ਕਿ ਇਸ ਭੂਚਾਲ ਕਾਰਨ ਫਿਲਹਾਲ ਕਿਸੇ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਸਾਹਮਣੇ ਨਹੀਂ ਆਈ ਹੈ। ਪ੍ਰਸ਼ਾਸਨ ਵੱਲੋਂ ਸਥਿਤੀ 'ਤੇ ਨਜ਼ਰ ਰੱਖੀ ਜਾ ਰਹੀ ਹੈ।
ਇਹ ਵੀ ਪੜ੍ਹੋ: ਇਸ ਦੇਸ਼ 'ਚ ਲੱਗ ਗਈ ਐਮਰਜੈਂਸੀ, 18 ਲੋਕਾਂ ਨੇ ਗਵਾਈ ਜਾਨ, ਫੌਜ ਨੇ ਸੰਭਾਲਿਆ ਮੋਰਚਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
