ਨੇਪਾਲ ''ਚ ਕੋਵਿਡ ਦੇ ਰਿਕਾਰਡ ਮਾਮਲੇ ਆਉਣ ਤੋਂ ਬਾਅਦ ਲਾਈਆਂ ਗਈਆਂ ਸਖ਼ਤ ਪਾਬੰਦੀਆਂ

Friday, Jan 21, 2022 - 08:59 PM (IST)

ਨੇਪਾਲ ''ਚ ਕੋਵਿਡ ਦੇ ਰਿਕਾਰਡ ਮਾਮਲੇ ਆਉਣ ਤੋਂ ਬਾਅਦ ਲਾਈਆਂ ਗਈਆਂ ਸਖ਼ਤ ਪਾਬੰਦੀਆਂ

ਕਾਠਮੰਡੂ-ਨੇਪਾਲ 'ਚ ਕੋਰੋਨਾ ਦੇ ਰਿਕਾਰਡ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਰਕਾਰ ਨੇ ਰਾਜਧਾਨੀ ਕਾਠਮੰਡੂ 'ਚ ਸਕੂਲ ਬੰਦ ਕਰ ਦਿੱਤੇ ਹਨ, ਲੋਕਾਂ ਨੂੰ ਆਪਣੇ ਟੀਕਾਕਰਨ ਸਰਟੀਫਿਕੇਟ ਹਮੇਸ਼ਾ ਆਪਣੇ ਨਾਲ ਰੱਖਣ ਲਈ ਕਿਹਾ ਗਿਆ ਹੈ, ਧਾਰਮਿਕ ਸਮਾਰੋਹਾਂ 'ਤੇ ਪਾਬੰਦੀ ਲੱਗਾ ਦਿੱਤੀ ਗਈ ਹੈ ਅਤੇ ਹੋਟਲਾਂ 'ਚ ਰੁਕਣ ਵਾਲੇ ਮਹਿਮਾਨਾਂ ਦੀ ਹਰ ਤੀਸਰੇ ਦਿਨ ਜਾਂਚ ਕਰਵਾਉਣ ਨੂੰ ਕਿਹਾ ਗਿਆ ਹੈ।

ਇਹ ਵੀ ਪੜ੍ਹੋ : ਤਾਲਿਬਾਨ ਅਗਲੇ ਹਫ਼ਤੇ ਨਾਰਵੇ ਨਾਲ ਕਰੇਗਾ ਬੈਠਕ

ਕਾਠਮੰਡੂ ਦੇ ਮੁੱਖ ਸਰਕਾਰੀ ਪ੍ਰਸ਼ਾਸਕ ਨੇ ਸ਼ੁੱਕਰਵਾਰ ਨੂੰ ਇਕ ਨੋਟਿਸ ਜਾਰੀ ਕਰਕੇ ਕਿਹਾ ਕਿ ਜਨਤਕ ਸਥਾਨਾਂ 'ਤੇ ਜਾਣ 'ਤੇ ਬਾਜ਼ਾਰਾਂ 'ਚ ਖਰੀਦਦਾਰੀ ਕਰਨ ਜਾਣ ਵਾਲੇ ਲੋਕ ਲਾਜ਼ਮੀ ਰੂਪ ਨਾਲ ਆਪਣਾ ਟੀਕਾਕਰਨ ਸਰਟੀਫਿਕੇਟ ਨਾਲ ਰੱਖਣ। ਨੇਪਾਲ 'ਚ ਹਾਲਾਂਕਿ, ਅਜੇ ਤੱਕ ਸਿਰਫ 41 ਫੀਸਦੀ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਇਆ ਹੈ। ਨੋਟਿਸ 'ਚ ਇਹ ਨਹੀਂ ਕਿਹਾ ਗਿਆ ਹੈ ਕਿ ਟੀਕਾ ਨਾ ਲਵਾਉਣ ਵਾਲੇ ਲੋਕ ਆਪਣਾ ਰੋਜ਼ਾਨਾ ਕੰਮਕਾਜ ਕਿਵੇਂ ਕਰਨਗੇ।

ਇਹ ਵੀ ਪੜ੍ਹੋ : ਪਾਕਿ ਪੁਲਸ ਨੇ ਲਾਹੌਰ ਦੇ ਅਨਾਰਕਲੀ ਬਾਜ਼ਾਰ 'ਚ ਹੋਏ ਧਮਾਕੇ ਦੇ ਮਾਮਲੇ 'ਚ ਤਿੰਨ ਸ਼ੱਕੀਆਂ ਦੀ ਕੀਤੀ ਪਛਾਣ

ਸਰਕਾਰ ਦਾ ਕਹਿਣਾ ਹੈ ਕਿ ਉਸ ਦੇ ਕੋਲ ਟੀਕੇ ਦਾ ਭਰਪੂਰ ਭੰਡਾਰ ਹੈ ਪਰ ਓਮੀਕ੍ਰੋਨ ਕਾਰਨ ਇਨਫੈਕਟਿਡਾਂ ਦੀ ਗਿਣਤੀ 'ਚ ਤੇਜ਼ੀ ਨਾਲ ਵਾਧੇ ਕਾਰਨ ਟੀਕਾਕਰਨ ਕੇਂਦਰਾਂ 'ਤੇ ਲੰਬੀਆਂ-ਲੰਬੀਆਂ ਲਾਈਨਾਂ ਲੱਗ ਰਹੀਆਂ ਹਨ ਅਤੇ ਲੋਕਾਂ ਨੂੰ ਟੀਕਾ ਨਹੀਂ ਲੱਗ ਪਾ ਰਿਹਾ ਹੈ।  ਨੋਟਿਸ ਮੁਤਾਬਕ, ਸਾਰੇ ਜਨਤਕ ਪ੍ਰੋਗਰਾਮਾਂ 'ਤੇ ਪਾਬੰਦੀ ਲੱਗਾ ਦਿੱਤੀ ਗਈ ਹੈ ਅਤੇ ਸਿਨੇਮਾਘਰ ਅਤੇ ਥੀਏਟਰ ਆਦਿ ਬੰਦ ਰਹਿਣਗੇ। ਜਿੰਮ, ਸਵੀਮਿੰਗ ਪੂਲ ਅਤੇ ਹੋਰ ਖੇਡ ਦੇ ਮੈਦਾਨ ਆਦਿ ਵੀ ਬੰਦ ਰਹਿਣਗੇ। ਉਸ 'ਚ ਕਿਹਾ ਗਿਆ ਹੈ ਕਿ ਜਨਤਕ ਸਮਾਰੋਹਾਂ ਅਤੇ ਪ੍ਰੋਗਰਾਮਾਂ ਦੀ ਇਜਾਜ਼ਤ ਨਹੀਂ ਹੋਵੇਗੀ। ਉਸ 'ਚ ਇਹ ਨਹੀਂ ਦੱਸਿਆ ਗਿਆ ਹੈ ਕਿ ਪਾਬੰਦੀਆਂ ਕਦੋਂ ਤੱਕ ਲਾਗੂ ਰਹਿਣਗੀਆਂ।

ਇਹ ਵੀ ਪੜ੍ਹੋ : ਯੂਕ੍ਰੇਨ ਦੀ ਸਰਹੱਦ 'ਚ ਰੂਸੀ ਫੌਜ ਦੇ ਦਾਖਲ ਹੋਣ 'ਤੇ ਰੂਸ ਨੂੰ ਤੁਰੰਤ ਜਵਾਬ ਮਿਲੇਗਾ : ਅਮਰੀਕਾ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 


author

Karan Kumar

Content Editor

Related News