ਅਮਰੀਕਾ ’ਚ ਤੂਫ਼ਾਨ ਨੇ ਮਚਾਈ ਤਬਾਹੀ, 16 ਲੋਕਾਂ ਦੀ ਮੌਤ
Saturday, May 17, 2025 - 07:59 PM (IST)

ਅਮਰੀਕਾ (ਗੁਰਿੰਦਰਜੀਤ ਨੀਟਾ)- ਮਾਛੀਕੇ ਮਿਸੌਰੀ ਅਤੇ ਦੱਖਣ-ਪੂਰਬੀ ਕੈਂਟਕੀ ਵਿੱਚ ਤੂਫ਼ਾਨੀ ਹਵਾਵਾਂ ਅਤੇ ਸੰਭਾਵਿਤ ਟੋਰਨੇਡੋਜ਼ ਕਾਰਨ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ ਹੈ। ਸਥਾਨਕ ਅਧਿਕਾਰੀਆਂ ਅਨੁਸਾਰ, ਕੇਵਲ ਲੌਰਲ ਕਾਉਂਟੀ (ਕੈਂਟਕੀ) ਵਿੱਚ ਹੀ 9 ਲੋਕ ਮਾਰੇ ਗਏ ਹਨ। ਇਹ ਤੂਫ਼ਾਨੀ ਮੌਸਮ ਮਿਸੌਰੀ, ਕੈਂਟਕੀ, ਇਲਿਨੌਇ ਅਤੇ ਇੰਡੀਅਨਾ ਵਿੱਚ ਵੱਡੇ ਟੋਰਨੇਡੋਜ਼ ਨਾਲ ਆਇਆ, ਜਿਸ ਨਾਲ ਕਈ ਘਰ ਨੁਕਸਾਨੇ ਗਏ,ਅਤੇ ਬਿਜਲੀ ਦੀਆਂ ਤਾਰਾਂ ਢਹਿ ਗਈਆਂ। ਇਹ ਸਭ ਕੁਝ ਉਸੇ ਮੌਸਮੀ ਪ੍ਰਣਾਲੀ ਦੇ ਕਾਰਨ ਹੋਇਆ ਜੋ ਵੀਰਵਾਰ ਨੂੰ ਵੀ ਭਾਰੀ ਤਬਾਹੀ ਲੈ ਕੇ ਆਈਆ ਸੀ।
ਸ਼ਨੀਵਾਰ ਸਵੇਰੇ ਤਕ 12 ਤੋਂ ਵੱਧ ਰਾਜਾਂ ਵਿੱਚ 700,000 ਤੋਂ ਵੱਧ ਘਰ ਅਤੇ ਵਪਾਰਕ ਥਾਵਾਂ ਬਿਜਲੀ ਤੋਂ ਵਾਂਝੀਆਂ ਰਹੀਆਂ। ਮਿਸੌਰੀ ਅਤੇ ਕੈਂਟਕੀ ਸਭ ਤੋਂ ਜ਼ਿਆਦਾ ਪ੍ਰਭਾਵਿਤ ਰਾਜ ਰਹੇ।