ਐਟਲਾਂਟਿਕ ਕੈਨੇਡਾ ''ਚ ਤੂਫਾਨ ਦੀ ਚਿਤਾਵਨੀ, ਸਕੂਲ ਤੇ ਸਰਕਾਰੀ ਅਦਾਰੇ ਬੰਦ

Thursday, Jan 04, 2018 - 11:16 PM (IST)

ਐਟਲਾਂਟਿਕ ਕੈਨੇਡਾ ''ਚ ਤੂਫਾਨ ਦੀ ਚਿਤਾਵਨੀ, ਸਕੂਲ ਤੇ ਸਰਕਾਰੀ ਅਦਾਰੇ ਬੰਦ

ਹੈਲੀਫੈਕਸ—ਐਟਲਾਂਟਿਕ ਕੈਨੇਡਾ ਵੱਲ ਵਧਦੇ ਸ਼ਕਤੀਸ਼ਾਲੀ ਬਰਫੀਲੇ ਤੂਫਾਨ ਦੇ ਨੋਵਾ ਸਕੋਸ਼ੀਆ ਤੱਕ ਪਹੁੰਚਣ ਤੋਂ ਇਕ ਦਿਨ ਪਹਿਲਾਂ ਹੀ ਕਈ ਸਕੂਲ, ਕਾਰੋਬਾਰੀ ਅਦਾਰੇ ਤੇ ਫੈਰੀ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਇਹ ਤੂਫਾਨ ਤੇਜ਼ੀ ਨਾਲ ਐਟਲਾਂਟਿਕ ਕੈਨੇਡਾ ਵੱਲ ਵਧ ਰਿਹਾ ਹੈ।
ਕੈਨੇਡਾ ਦੇ ਵਾਤਾਵਰਣ ਵਿਭਾਗ ਵਲੋਂ ਬਰਫੀਲੇ ਤੂਫਾਨ ਸਬੰਧੀ ਚਿਤਾਵਨੀ ਜਾਰੀ ਕੀਤੀ ਗਈ ਹੈ ਤੇ ਖਾਸ ਤੌਰ ਉੱਤੇ ਨੋਵਾ ਸਕੋਸ਼ੀਆ, ਨਿਊ ਬਰੰਜ਼ਵਿੱਕ ਤੇ ਪ੍ਰਿੰਸ ਐਡਵਰਡ ਆਈਲੈਂਡ ਦੇ ਨਾਲ-ਨਾਲ ਨਿਊਫਾਊਂਡਲੈਂਡ ਐਂਡ ਲੈਬਰਾਡੌਰ 'ਚ ਤੇਜ਼ ਹਵਾਵਾਂ ਤੇ ਭਾਰੀ ਬਰਫਬਾਰੀ ਦਾ ਅਨੁਮਾਨ ਲਗਾਇਆ ਗਿਆ ਹੈ। ਵਿਭਾਗ ਨੇ ਇਹ ਵੀ ਕਿਹਾ ਹੈ ਕਿ ਭਾਰੀ ਬਰਫਬਾਰੀ ਦੇ ਨਾਲ ਕੁੱਝ ਇਲਾਕਿਆਂ 'ਚ 170 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਨੋਵਾ ਸਕੋਸ਼ੀਆ ਪਾਵਰ ਨੇ ਕਿਹਾ ਹੈ ਕਿ 1000 ਕਰਮਚਾਰੀਆਂ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ ਤੇ ਇਸ ਤਰ੍ਹਾਂ ਦੀ ਤਿਆਰੀ ਪਹਿਲਾਂ ਕਦੇ ਨਹੀਂ ਕੀਤੀ ਗਈ।
ਹੈਲੀਫੈਕਸ ਸਟੈਨਫੀਲਡ ਇੰਟਰਨੈਸ਼ਨਲ ਏਅਰਪੋਰਟ ਵੱਲੋਂ ਵੀ ਇਸ ਗੱਲ ਦੀ ਚਿਤਾਵਨੀ ਦਿੱਤੀ ਗਈ ਹੈ ਕਿ ਇਸ ਤੂਫਾਨ ਨਾਲ ਕਈ ਉੱਡਾਣਾਂ ਪ੍ਰਭਾਵਿਤ ਹੋ ਸਕਦੀਆਂ ਹਨ।


Related News