ਆਸਟ੍ਰੇਲੀਆ ''ਚ ਮੌਸਮ ਨੇ ਬਦਲਿਆ ਮਿਜਾਜ਼, ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ

Tuesday, Jan 09, 2018 - 01:21 PM (IST)

ਆਸਟ੍ਰੇਲੀਆ ''ਚ ਮੌਸਮ ਨੇ ਬਦਲਿਆ ਮਿਜਾਜ਼, ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ

ਨਿਊ ਸਾਊਥ ਵੇਲਜ਼— ਆਸਟ੍ਰੇਲੀਆ ਅਤੇ ਇਸ ਦੇ ਸੂਬੇ ਨਿਊ ਸਾਊਥ ਵੇਲਜ਼ 'ਚ ਮੰਗਲਵਾਰ ਦੀ ਦੁਪਹਿਰ ਨੂੰ ਮੌਸਮ ਨੇ ਆਪਣਾ ਮਿਜਾਜ਼ ਬਦਲਿਆ ਹੈ। ਨਿਊ ਸਾਊਥ ਵੇਲਜ਼ ਅਤੇ ਆਸਟ੍ਰੇਲੀਆ ਦੇ ਕਈ ਥਾਵਾਂ 'ਤੇ ਤੂਫਾਨ, ਭਾਰੀ ਮੀਂਹ, ਮੋਟੇ-ਮੋਟੇ ਗੜੇ ਵੀ ਪਏ। ਤੂਫਾਨ ਦਾ ਦਬਾਅ ਪੂਰਬੀ ਆਸਟ੍ਰੇਲੀਆ ਵੱਲ ਰਿਹਾ, ਜਿਸ ਨੇ ਨਿਊ ਸਾਊਥ ਵੇਲਜ਼ ਦੇ ਦੱਖਣੀ ਅਤੇ ਪੱਛਮੀ ਹਿੱਸਿਆਂ ਨੂੰ ਪ੍ਰਭਾਵਿਤ ਕੀਤਾ। ਇਸ ਤੋਂ ਇਲਾਵਾ ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ 'ਚ ਵੀ ਮੌਸਮ ਵਿਭਾਗ ਵਲੋਂ ਤੇਜ਼ ਹਵਾਵਾਂ ਚੱਲਣ ਦੀ ਚਿਤਾਵਨੀ ਜਾਰੀ ਕੀਤੀ ਗਈ। 
ੋਓਧਰ ਨਿਊ ਸਾਊਥ ਵੇਲਜ਼ ਦੇ ਕਈ ਹਿੱਸਿਆਂ 'ਚ 90 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਤੇਜ਼ ਹਵਾਵਾਂ ਚੱਲੀਆਂ। ਇਸ ਤੋਂ ਇਲਾਵਾ ਸਿਡਨੀ ਅਤੇ ਸੈਂਟਰਲ ਨਿਊ ਸਾਊਥ ਵੇਲਜ਼ ਦੇ ਕਈ ਹਿੱਸਿਆਂ 'ਚ ਆਉਣ ਵਾਲੇ ਸਮੇਂ 'ਚ ਤੇਜ਼ ਤੂਫਾਨ ਕਾਰਨ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਮੰਗਲਵਾਰ ਦੀ ਸਵੇਰ ਨੂੰ ਬਿਜਲੀ ਦੀ ਤੇਜ਼ ਗਰਜ ਨੇ ਸਿਡਨੀ ਵਾਸੀਆਂ ਨੂੰ ਜਗਾਇਆ। ਸਿਡਨੀ 'ਚ ਕਈ ਥਾਵਾਂ 'ਤੇ ਬਿਜਲੀ ਲਿਸ਼ਕੀ ਅਤੇ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ। ਇੱਥੇ ਦੱਸ ਦੇਈਏ ਕਿ ਆਸਟ੍ਰੇਲੀਆ ਦੇ ਸਿਡਨੀ 'ਚ ਬੀਤੇ ਐਤਵਾਰ ਨੂੰ 47.3 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ, ਜੋ ਕਿ ਬਹੁਤ ਜ਼ਿਆਦਾ ਗਰਮ ਸੀ।


Related News