ਅਮਰੀਕਾ ''ਚ ਤੂਫਾਨ ਦਾ ਕਹਿਰ, ਤੇਜ਼ ਹਵਾਵਾਂ ਕਾਰਨ ਪਲਟੇ ਟਰੱਕ

Saturday, Mar 15, 2025 - 06:12 PM (IST)

ਅਮਰੀਕਾ ''ਚ ਤੂਫਾਨ ਦਾ ਕਹਿਰ, ਤੇਜ਼ ਹਵਾਵਾਂ ਕਾਰਨ ਪਲਟੇ ਟਰੱਕ

ਓਕਲਾਹੋਮਾ ਸਿਟੀ (ਭਾਸ਼ਾ): ਅਮਰੀਕਾ ਵਿਚ ਇਕ ਵਾਰ ਫਿਰ ਮੌਸਮ ਕਹਿਰ ਢਾਹ ਰਿਹਾ ਹੈ। ਕਈ ਸੂਬਿਆਂ ਵਿਚ 130 ਕਿਲੋਮੀਟਰ ਪ੍ਰਤੀ ਘੰਟਾ ਰਫ਼ਤਾਰ ਵਾਲੀਆਂ ਤੇਜ਼ ਹਵਾਵਾਂ ਕਰ ਕੇ ਖਤਰਨਾਕ ਹਾਦਸੇ ਵਾਪਰ ਚੁੱਕੇ ਹਨ। ਦੂਜੇ ਪਾਸੇ ਓਕਲਾਹੋਮਾ ਵਿਚ 150 ਥਾਵਾਂ ’ਤੇ ਲੱਗੀ ਜੰਗਲਾਂ ਦੀ ਅੱਗ ਨੇ ਨੱਕ ਵਿਚ ਦਮ ਕੀਤਾ ਹੋਇਆ ਹੈ। ਨਿਊ ਮੈਕਸੀਕੋ, ਟੈਕਸਾਸ, ਓਕਲਾਹੋਮਾ ਅਤੇ ਕੈਨਸਸ ਰਾਜਾਂ ਵਿਚ ਹਾਦਸਿਆਂ ਦੌਰਾਨ ਤਿੰਨ ਜਣਿਆਂ ਦੀ ਮੌਤ ਹੋ ਗਈ ਅਤੇ ਦਰਜਨਾਂ ਹੋਰ ਜ਼ਖਮੀ ਹੋ ਗਏ। ਨੈਸ਼ਨਲ ਵੈਦਰ ਸਰਵਿਸ ਮੁਤਾਬਕ ਅਮਰੀਕਾ ਦੇ 10 ਕਰੋੜ ਲੋਕ ਮੌਸਮੀ ਕਹਿਰ ਝੱਲ ਰਹੇ ਹਨ ਅਤੇ ਵੀਕਐਂਡ ’ਤੇ ਵਾਵਰੋਲਿਆਂ ਰਾਹੀਂ ਵੱਡੀ ਤਬਾਹੀ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਹੈ। 

ਸੜਕ ਹਾਦਸਿਆਂ ਵਿਚ 3 ਹਲਾਕ, ਦਰਜਨਾਂ ਜ਼ਖਮੀ 

PunjabKesari

ਪੱਛਮੀ ਓਕਲਾਹੋਮਾ ਵਿਚ 48 ਫੁੱਟ ਲੰਮਾ ਟਰੱਕ ਚਲਾ ਰਹੇ ਚਾਰਲਸ ਡੈਨੀਅਲ ਦੀ ਹੈਰਾਨੀ ਦਾ ਕੋਈ ਟਿਕਾਣਾ ਨਾ ਰਿਹਾ ਜਦੋਂ ਹਵਾ ਦੇ ਜ਼ੋਰ ਅੱਗੇ ਟਰੱਕ ਦੀ ਰਫਤਾਰ ਬੇਕਾਬੂ ਹੋਣ ਲੱਗੀ। ਕਈ ਥਾਵਾਂ ’ਤੇ ਤੇਜ਼ ਹਵਾਵਾਂ ਕਾਰਨ ਸੜਕ 'ਤੇ ਟਰੱਕ ਹੀ ਪਲਟਾ ਦਿਤੇ। ਓਕਲਾਹੋਮਾ ਦੇ ਸਟੌਰਮ ਪ੍ਰਡਿਕਸ਼ਨ ਸੈਂਟਰ ਦੇ ਬਿਲ ਬੰਟਿੰਗ ਨੇ ਦੱਸਿਆ ਕਿ ਮਾਰਚ ਮਹੀਨੇ ਦੌਰਾਨ ਅਜਿਹਾ ਮੌਸਮ ਕੋਈ ਗੈਰਸਾਧਾਰਣ ਗੱਲ ਨਹੀਂ ਪਰ ਲੋਕਾਂ ਨੂੰ ਬੇਹੱਦ ਜ਼ਰੂਰੀ ਹੋਣ ’ਤੇ ਹੀ ਘਰਾਂ ਬਾਹਰ ਨਿਕਲਣਾ ਚਾਹੀਦਾ ਹੈ। ਉਧਰ ਜੰਗਲਾਂ ਦੀ ਅੱਗ ਬੁਝਾਉਣ ਵਿਚ ਜੁਟੇ ਫਾਇਰ ਫਾਈਟਰਜ਼ ਦਾ ਕਹਿਣਾ ਸੀ ਕਿ ਤੂਫਾਨ ਕਾਰਨ ਅੱਗ ਬੁਝਣ ਦੀ ਬਜਾਏ ਹੋਰ ਤੇਜ਼ੀ ਨਾਲ ਫੈਲਦੀ ਜਾ ਰਹੀ ਹੈ ਅਤੇ ਹਾਲਾਤ ਕਾਬੂ ਹੇਠ ਲਿਆਉਣ ਵਿਚ ਸਮਾਂ ਲੱਗ ਸਕਦਾ ਹੈ।  

ਓਕਲਾਹੋਮਾ ਵਿਚ 150 ਥਾਵਾਂ ’ਤੇ ਲੱਗੀ ਜੰਗਲਾਂ ਦੀ ਅੱਗ 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਅਚਾਨਕ ਗੁੱਸੇ 'ਚ ਆਏ Trump, ਵੀਡੀਓ ਵਾਇਰਲ

ਕੁਝ ਥਾਵਾਂ ’ਤੇ ਸਮੁੰਦਰੀ ਤੂਫ਼ਾਨ ਤੋਂ ਵੀ ਤੇਜ਼ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਰਿਪੋਰਟ ਹੈ ਜਿਨ੍ਹਾਂ ਦੀ ਰਫ਼ਤਾਰ 160 ਕਿਲੋਮੀਟਰ ਪ੍ਰਤੀ ਘੰਟਾ ਤੱਕ ਦਰਜ ਕੀਤੀ ਗਈ। ਮਿਜ਼ੂਰੀ ਸੂਬੇ ਦੇ ਬੇਕਰਜ਼ਫੀਲਡ ਇਲਾਕੇ ਵਿਚ ਪੰਜ ਵਾਵਰੋਲੇ ਆਉਣ ਦੀ ਪੇਸ਼ੀਨਗੋਈ ਮਗਰੋਂ ਲੋਕਾਂ ਵਿਚ ਘਬਰਾਹਟ ਪੈਦਾ ਹੋ ਗਈ। ਹਾਲਾਤ ਦੀ ਗੰਭੀਰਤ ਨੂੰ ਵੇਖਦਿਆਂ ਲੋਕਾਂ ਨੂੰ ਤੁਰਤ ਸੁਰੱਖਿਅਤ ਟਿਕਾਣਿਆਂ ਵੱਲ ਜਾਣ ਦਾ ਸੁਝਾਅ ਦਿਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News