ਫਰਾਂਸ ’ਚ 12 ਘੰਟਿਆਂ ’ਚ ਇਕ ਸਾਲ ਦੇ ਬਰਾਬਰ ਮੀਂਹ, ਸੈਂਕੜੇ ਘਰ ਤਬਾਹ

Monday, Oct 05, 2020 - 08:27 AM (IST)

ਫਰਾਂਸ ’ਚ 12 ਘੰਟਿਆਂ ’ਚ ਇਕ ਸਾਲ ਦੇ ਬਰਾਬਰ ਮੀਂਹ, ਸੈਂਕੜੇ ਘਰ ਤਬਾਹ

ਪੈਰਿਸ, (ਏਜੰਸੀਆਂ)- ਫਰਾਂਸ ਦੇ ਨਾਇਸ ਸ਼ਹਿਰ ਦੇ ਪਹਾੜੀ ਇਲਾਕਿਆਂ ’ਚ ਆਲਪਸ-ਮੇਰੀਟਾਈਮਸ ਖੇਤਰ ’ਚ 12 ਘੰਟਿਆਂ ’ਚ ਇਕ ਸਾਲ ਦੇ ਬਰਾਬਰ ਮੀਂਹ ਪਿਆ। ਅਧਿਕਾਰੀਆਂ ਨੇ ਦੱਸਿਆ ਕਿ ਹੜ੍ਹ ਨਾਲ ਸੈਂਕੜੇ ਘਰ ਤਬਾਹ ਹੋ ਗਏ ਹਨ ਜਦੋਂ ਕਿ ਪੁਲ਼ਾਂ ਅਤੇ ਸੜਕਾਂ ਨੂੰ ਵੀ ਨੁਕਸਾਨ ਪੁੱਜਾ ਹੈ। ਰਿਪੋਰਟ ਮੁਤਾਬਕ ਭਾਰੀ ਮੀਂਹ ਕਾਰਣ ਆਏ ਹੜ੍ਹ ’ਚ 9 ਲੋਕ ਲਾਪਤਾ ਹੋ ਗਏ।

ਨਾਈਸ ਦੇ ਮੇਅਰ ਕ੍ਰਿਸ਼ਚਿਅਨ ਐਸਟੋਰਸੀ ਨੇ ਕਿਹਾ ਕਿ 100 ਤੋਂ ਵਧੇਰੇ ਘਰ ਹੜ੍ਹ ਦੀ ਲਪੇਟ ਵਿਚ ਆ ਚੁੱਕੇ ਹਨ। ਫਾਇਰ ਫਾਈਟਰਜ਼ ਨੇ ਦਰਜਨਾਂ ਲੋਕਾਂ ਨੂੰ ਰਾਤ ਸਮੇਂ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਇਆ। ਉੱਥੇ ਹੀ, ਫਰਾਂਸ ਦੇ ਮੌਸਮ ਵਿਭਾਗ ਨੇ ਦੱਸਿਆ ਕਿ ਕੁਝ ਇਲਾਕਿਆਂ ਵਿਚ 19.7 ਇੰਚ ਮੀਂਹ ਰਿਕਾਰਡ ਕੀਤਾ ਗਿਆ, ਜੋ ਔਸਤਨ ਸਾਲ ਭਰ ਦੇ ਮੀਂਹ ਦੇ ਬਰਾਬਰ ਹੈ। 

PunjabKesari
ਬਹੁਤ ਸਾਰੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦਾ ਘਰ ਪਰਿਵਾਰ ਸਭ ਬਰਬਾਦ ਹੋ ਗਿਆ ਹੈ ਤੇ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਕੀ ਕਰਨ। ਤਾਜ਼ਾ ਤਸਵੀਰਾਂ ਹੜ੍ਹ ਕਾਰਨ ਹੋਈ ਬਰਬਾਦੀ ਦੀ ਹਾਮੀ ਭਰਦੀਆਂ ਦਿਖਾਈ ਦੇ ਰਹੀਆਂ ਹਨ। ਫਿਲਹਾਲ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਰੱਖਣ ਦੇ ਪ੍ਰਬੰਧ ਚੱਲ ਰਹੇ ਹਨ। 


author

Lalita Mam

Content Editor

Related News