Apple ਕੰਪਨੀ ਨੂੰ ਖੜ੍ਹਾ ਕਰਨ ਵਾਲੇ ਸਟੀਵ ਜਾਬਸ ਦੇ ਇਹ ਸਨ ਆਖਰੀ ਸ਼ਬਦ... ਇਸ ਕਾਰਨ ਹੋਈ ਸੀ ਮੌਤ

10/05/2021 4:48:23 PM

ਵਾਸ਼ਿੰਗਟਨ– ਕੁਝ ਲੋਕ ਆਪਣਾ ਕਰਨਾਮਿਆਂ ਨਾਲ ਇਤਿਹਾਸ ’ਚ ਜਗ੍ਹਾ ਬਣਾਉਂਦੇ ਹਨ ਪਰ ਕੁਝ ਅਜਿਹੇ ਹੁੰਦੇ ਹਨ ਜਿਨ੍ਹਾਂ ਦੀਆਂ ਪ੍ਰਾਪਤੀਆਂ ਨਾਲ ਇਤਿਹਾਸ ਦੀ ਦਿਸ਼ਾ ਬਦਲ ਜਾਂਦੀ ਹੈ। ਦੁਨੀਆ ਭਰ ’ਚ ਕੰਪਿਊਟਰ ਅਤੇ ਮੋਬਾਇਲ ਫੋਨ ਦੇ ਖੇਤਰ ’ਚ ਮੋਹਰੀ ਐਪਲ ਕੰਪਨੀ ਦੇ ਸੰਸਥਾਪਕ ਸਟੀਵ ਜਾਬਸ ਇਕ ਅਜਿਹੇ ਹੀ ਵਿਅਕਤੀ ਸਨ, ਜਿਨ੍ਹਾਂ ਨੇ ਆਸਮਾਨ ਦੀਆਂ ਬੁਲੰਦੀਆਂ ਹਾਸਲ ਕੀਤੀਆਂ ਅਤੇ ਆਪਣੇ ਪੱਕੇ ਇਰਾਦੇ ਅਤੇ ਨਵੀਨਤਾ ਨਾਲ ਆਪਣੇ ਉਤਪਾਦਾਂ ਰਾਹੀਂ ਬਾਜ਼ਾਰ ਨੂੰ ਇਕ ਨਵੀਂ ਦਿਸ਼ਾ ਦਿੱਤੀ। 5 ਅਕਤੂਬਰ 2011 ਦੀ ਤਾਰੀਖ ਉਸ ਮਹਾਨ ਸ਼ਖਸੀਅਤ ਦੀ ਬਰਸੀ ਦੇ ਰੂਪ ’ਚ ਇਤਿਹਾਸ ’ਚ ਦਰਜ ਹੈ। ਜਾਬਸ ਪੈਨਕ੍ਰਿਐਟਿਕ ਕੈਂਸਰ ਨਾਲ ਜੂਝ ਰਹੇ ਸਨ। ਜ਼ਿੰਦਗੀ ਭਰ ਲੋਕਾਂ ਲਈ ਪ੍ਰੇਰਣਾ ਬਣ ਜਾਬਸ ਦੇ ਆਖਰੀ ਸ਼ਬਦ ਵੀ ਕਾਫੀ ਪ੍ਰੇਰਣਾਦਾਇਕ ਸਨ। 

ਆਪਣੇ ਆਖਰੀ ਸਮੇਂ ਜਾਬਸ ਨੇ ਦੁਨੀਆ ਨੂੰ ਜਿਊਣ ਦਾ ਅਲੱਗ ਨਜ਼ਰੀਆ ਦਿਖਾਇਆ। ਉਨ੍ਹਾਂ ਕਿਹਾ ਸੀ ਕਿ ਮੈਂ ਬਿਜ਼ਨੈੱਸ ਵਰਲਡ ’ਚ ਸਫਲਤਾ ਦੀ ਚੋਟੀ ’ਚੇ ਪਹੁੰਚ ਚੁੱਕਾ ਹਾਂ। ਉਥੇ ਹੀ ਦੂਜਿਆਂ ਦੀ ਨਜ਼ਰ ’ਚ ਮੇਰੀ ਜ਼ਿੰਦਗੀ ਸਫਲਤਾ ਦਾ ਦੂਜਾ ਨਾਂ ਹੈ ਪਰ ਕੰਮ ਨੂੰ ਛੱਡ ਕੇ ਜੇਕਰ ਮੈਂ ਜ਼ਿੰਦਗੀ ਬਾਰੇ ਗੱਲ ਕਰਦਾ ਹਾਂ ਤਾਂ ਮੈਨੂੰ ਇਹੀ ਸਮਝ ਆਇਆ ਕਿ ਪੈਸਾ ਜ਼ਿੰਦਗੀ ਦਾ ਸਿਰਫ ਇਕ ਹਿੱਸਾ ਹੈ ਅਤੇ ਮੈਂ ਇਸ ਦਾ ਆਦਿ ਹੋ ਚੁੱਕਾ ਹਾਂ। ਅੱਜ ਇਸ ਬੈੱਡ ’ਤੇ ਪਏ ਰਹਿ ਕੇ ਜੇਕਰ ਮੈਂ ਆਪਣੀ ਪੂਰੀ ਜ਼ਿੰਦਗੀ ਨੂੰ ਰੀਕਾਲ ਕਰਦਾ ਹਾਂ ਤਾਂ ਮੈਨੂੰ ਲਗਦਾ ਹੈ ਕਿ ਜ਼ਿੰਦਗੀ ’ਚ ਮੈਨੂੰ ਜੋ ਨਾਂ ਅਤੇ ਪੈਸਾ ਮਿਲਿਆ ਹੈ ਉਹ ਮੌਤ ਦੇ ਸਮੇਂ ਕਿਸੇ ਕੰਮ ਦਾ ਨਹੀਂ ਹੈ।

PunjabKesari

ਸਟੀਵ ਜਾਬਸ ਨੇ ਅੱਗੇ ਕਿਹਾ ਕਿ ਅਜੇ ਹਨੇਰੇ 'ਚ ਮੈਂ ਲਾਈਫ ਸਪੋਰਟਿੰਗ ਮਸ਼ੀਨ ਦੀ ਹਰੀ ਲਾਈਟ ਦੇਖ ਰਿਹਾ ਹਾਂ। ਮੈਂ ਮੌਤ ਨੂੰ ਆਪਣੇ ਹੋਰ ਕਰੀਬ ਆਉਂਦੇ ਦੇਖ ਰਿਹਾ ਹਾਂ। ਮੈਨੂੰ ਹੁਣ ਪਤਾ ਲੱਗਾ, ਕਿ ਜਦੋਂ ਅਸੀਂ ਜ਼ਿੰਦਗੀ ਜਿਊਣ ਜਿੰਨੀ ਧਨ-ਦੌਲਤ ਕਮਾ ਲੈਂਦੇ ਹਾਂ, ਤਾਂ ਸਾਨੂੰ ਉਹ ਕਰਨਾ ਚਾਹੀਦਾ ਹੈ ਜੋ ਜ਼ਿਆਦਾ ਜ਼ਰੂਰੀ ਹੋਵੇ, ਜਿਸ ਨਾਲ ਰੂਹ ਨੂੰ ਸ਼ਾਂਤੀ ਮਿਲਦੀ ਹੋਵੇ। ਜਿਵੇਂ ਰਿਸ਼ਤੇ, ਕਲਾ, ਬਚਪਨ ਦੇ ਸੁਫ਼ਨੇ। ਸਟੀਵ ਜਾਬਸ ਨੇ “Sick bed” ਨੂੰ ਦੁਨੀਆ ਦਾ ਸਭ ਤੋਂ ਮਹਿੰਗਾ ਬੈੱਡ ਦਸਿਆ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਤੁਸੀਂ ਆਪਣੇ ਲਈ ਡਰਾਈਵਰ ਕਿਰਾਏ 'ਤੇ ਲੈ ਸਕਦੇ ਹੋ ਪਰ ਕਿੰਨਾ ਵੀ ਪੈਸਾ ਹੋਣ 'ਤੇ ਤੁਸੀਂ ਕਿਸੇ ਨੂੰ ਆਪਣੀ ਬੀਮਾਰੀ ਲਈ ਹਾਇਰ ਨਹੀਂ ਕਰ ਸਕਦੇ। ਜੇਕਰ ਪੈਸੇ ਦੇ ਪਿੱਛ ਭੱਜਣਾ ਬੰਦ ਨਹੀਂ ਕਰਾਂਗੇ ਤਾਂ ਕੁਝ ਹਾਸਲ ਨਹੀਂ ਹੋਵੇਗਾ ਤੇ ਮੇਰੇ ਵਾਂਗ ਬਣ ਜਾਵੋਗੇ। ਰੱਬ ਨੇ ਸਾਨੂੰ ਪਿਆਰ ਸਮਝਣ ਤੇ ਕਰਨ ਦੀ ਸ਼ਕਤੀ ਦਿੱਤੀ ਹੈ।

ਸਟੀਵ ਜਾਬਸ ਦੀ ਬੇਟੀ ਲੀਜਾ ਬ੍ਰੇਨਨ ਜਾਬਸ ਨੇ ਪਿਤਾ ਦੇ ਨਾਲ ਆਪਣੇ ਰਿਸ਼ਤਿਆਂ ਨੂੰ ਲੈ ਕੇ ‘ਸਮਾਲ ਫ੍ਰਾਈ’ ਨਾਂ ਦੀ ਕਿਤਾਬ ਲਿਖੀ ਹੈ। ਲੀਜ਼ਾ ਮੁਤਾਬਕ, ਉਸ ਦੇ ਪਿਤਾ ਨੇ ਉਸ ਨੂੰ ਪਹਿਲਾਂ ਨਹੀਂ ਅਪਣਾਇਆ ਸੀ। ਸਟੀਵ ਜਾਬਸ ਨੇ ਇਕ ਵਾਰ ਲੀਜ਼ਾ ਨੂੰ ਕਿਹਾ ਸੀ ਕਿ ਉਸ ਕੋਲੋਂ ਟਾਇਲਟ ਦੀ ਬਦਬੂ ਆਉਂਦੀ ਹੈ।

PunjabKesari

‘ਦਿ ਟੈਲੀਗ੍ਰਾਫ’ ਦੀ ਖਬਰ ਮੁਤਾਬਕ, ਲੀਜ਼ਾ ਬ੍ਰੇਨਨ ਜਾਬਸ (40) ਨੇ ‘ਵੈਨਿਟੀ ਫੇਅਰ’ ਮੈਗਜ਼ੀਨ ਨੂੰ ਦਿੱਤੀ ਇਕ ਇੰਟਰਵਿਊ ’ਚ ਆਪਣੀ ਕਿਤਾਬ ਦੇ ਕੁਝ ਹਿੱਸਿਆਂ ਨੂੰ ਲੈ ਕੇ ਗੱਲ ਕੀਤੀ ਹੈ। ਸਟੀਵ ਜਾਬਸ ਦੀ ਬੇਟੀ ਲੀਜ਼ਾ ਬ੍ਰੇਨਨ ਨੇ ਆਪਣੀ ਕਿਤਾਬ ’ਚ ਦੱਸਿਆ ਹੈ ਕਿ ਕਿਵੇਂ ਉਨ੍ਹਾਂ ਦੇ ਪਿਤਾ ਨੇ ਕਈਸਾਲਾਂ ਤਕ ਉਨ੍ਹਾਂ ਨੂੰ ਅਪਣਾਇਆ ਨਹੀਂ ਸੀ। ਆਖਰੀ ਸਮੇਂ ’ਚ ਸਟੀਵ ਨੇ ਜਦੋਂ ਉਸ ਨੂੰ ਸਵਿਕਾਰ ਕੀਤਾ, ਉਦੋਂ ਵੀ ਪੂਰੀ ਤਰ੍ਹਾਂ ਬੇਟੀ ਨਾਲ ਜੁੜ ਨਹੀਂ ਸਕੇ। ਬਾਪ-ਬੇਟੀ ’ਚ ਹਮੇਸ਼ਾ ਇਕ ਫਾਸਲਾ ਬਣਿਆ ਰਿਹਾ। 

PunjabKesari

ਡੀ.ਐੱਨ.ਏ. ਟੈਸਟ ਤੋਂ ਬਾਅਦ ਮੰਨਿਆ ਬੇਟੀ
ਲੀਜ਼ਾ ਅੱਗੇ ਕਹਿੰਦੀ ਹੈ, ‘1980 ’ਚ ਕੈਲੀਫੋਰਨੀਆ ਦੀ ਕੋਰਟ ਨੇ ਮੇਰੇ ਪਿਤਾ ਨੂੰ ਮੈਨੂੰ ਗੁਜ਼ਾਰਾ ਭੱਤਾ ਦੇਣ ਲਈ ਕਿਹਾ, ਉਦੋਂ ਉਨ੍ਹਾਂ ਨੇ ਐਫੀਡੇਵਿਟ ’ਚ ਝੂਠ ਬੋਲਿਆ ਕਿ ਉਹ ਮੇਰੇ ਪਿਤਾ ਨਹੀਂ ਹਨ। ਉਨ੍ਹਾਂ ਨੇ ਤਾਂ ਇਥੋਂ ਤਕ ਕਹਿ ਦਿੱਤਾ ਕਿ ਉਹ ਕਦੇ ਪਿਤਾ ਬਣ ਹੀ ਨਹੀਂ ਸਕਦੇ। ਹਾਲਾਂਕਿ, ਡੀ.ਐੱਨ.ਏ. ਟੈਸਟ ’ਚ ਸਟੀਵ ਦੇ ਲੀਸਾ ਬ੍ਰੇਨਨ ਦਾ ਪਿਤਾ ਹੋਣ ਦੀ ਪੁਸ਼ਟੀ ਹੋਈ। ਫਿਰ ਅਦਾਲਤ ਨੇ ਉਨ੍ਹਾਂ ਨੂੰ 500 ਡਾਲਰ ਪ੍ਰਤੀ ਮਹੀਨੇ ਦੇ ਗੁਜ਼ਾਰਾ ਭੱਤੇ ਤੋਂ ਇਲਾਵਾ ਸੋਸ਼ਲ ਇੰਸ਼ੋਰੈਂਸ ਦਾ ਖਰਚਾ ਚੁੱਕਣ ਲਈ ਵੀ ਕਿਹਾ। ਲੀਜ਼ਾ ਦੱਸਦੀ ਹੈ ਕਿ ਕੋਰਟ ’ਚ ਇਹ ਕੇਸ 8 ਦਸੰਬਰ 1980 ਨੂੰ ਖਤਮ ਹੋਇਆ। ਇਸ ਦੇ ਚਾਰ ਦਿਨਾਂ ਬਾਅਦ ‘ਐਪਲ’ ਪਬਲਿਕ ਕੰਪਨੀ ਬਣ ਗਈ। ਇਕ ਸਾਲ ਬਾਅਦ ਮੇਰੇ ਪਿਤਾ ਦੀ ਪ੍ਰਾਪਰਟੀ 20 ਕਰੋੜ ਡਾਲਰ ਤੋਂ ਜ਼ਿਆਦਾ ਹੋ ਗਈ। 

PunjabKesari

PunjabKesari


Rakesh

Content Editor

Related News