ਆਸਟਰੇਲੀਆਂ ''ਚ ਮੁੜ ਜੰਗਲੀ ਅੱਗ ਦਾ ਖਤਰਾ, ਕੈਨਬਰਾ ''ਚ ਐਲਾਨੀ ਐਮਰਜੰਸੀ

01/31/2020 2:48:08 PM

ਕੈਨਬਰਾ(ਸਿਨਹੂਆ)- ਆਸਟਰੇਲੀਆਈ ਅਧਿਕਾਰੀਆਂ ਨੇ ਆਸਟਰੇਲੀਅਨ ਕੈਪੀਟਲ ਟੈਰੀਟੋਰੀ (ਏ.ਸੀ.ਟੀ.) ਵਿਚ ਜੰਗਲੀ ਅੱਗ ਕਾਰਨ ਐਮਰਜੰਸੀ ਐਲਾਨ ਦਿੱਤੀ ਹੈ। ਏ.ਸੀ.ਟੀ. ਦੇ ਮੁੱਖ ਮੰਤਰੀ ਐਂਡਰਿਊ ਨੇ ਇਹ ਐਮਰਜੰਸੀ ਸ਼ੁੱਕਰਵਾਰ ਨੂੰ ਐਲਾਨੀ ਹੈ। 2003 ਵਿਚ ਜੰਗਲੀ ਅੱਗ ਕਾਰਨ ਚਾਰ ਲੋਕਾਂ ਦੀ ਮੌਤ ਤੇ ਤਕਰੀਬਨ 500 ਇਮਾਰਤਾਂ ਤਬਾਹ ਹੋਣ ਤੋਂ ਬਾਅਦ ਇਹ ਪਹਿਲੀ ਵਾਰ ਹੈ, ਜਦੋਂ ਇਲਾਕੇ ਵਿਚ ਐਮਰਜੰਸੀ ਐਲਾਨੀ ਗਈ ਹੈ।

ਬਾਰ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਵਧੇਰੇ ਗਰਮੀ, ਹਵਾ ਤੇ ਸੁੱਕੇ ਘਾਹ ਦੇ ਮੇਲ ਨਾਲ ਆਉਣ ਵਾਲੇ ਦਿਨਾਂ ਵਿਚ ਕੈਨਬਰਾ ਦਾ ਦੱਖਣੀ ਇਲਾਕਾ ਖਤਰੇ ਵਿਚ ਪੈ ਜਾਵੇਗਾ। ਐਮਰਜੈਂਸੀ ਦਾ ਐਲਾਨ ਸਭ ਤੋਂ ਸਖਤ ਸੰਕੇਤ ਹੈ, ਜਿਸ ਤਹਿਤ ਅਸੀਂ ਏ.ਸੀ.ਟੀ. ਭਾਈਚਾਰੇ ਨੂੰ ਉਹਨਾਂ ਦੇ ਪਰਿਵਾਰਾਂ ਸਣੇ ਸਥਿਤੀ ਖਰਾਬ ਹੋਣ 'ਤੇ ਸੁਰੱਖਿਅਤ ਥਾਵਾਂ 'ਤੇ ਭੇਜਿਆ ਸਕਦੇ ਹਾਂ। ਐਮਰਜੈਂਸੀ ਦੀ ਸਥਿਤੀ ਉਦੋਂ ਤੱਕ ਬਣੀ ਰਹੇਗੀ ਜਦੋਂ ਤੱਕ ਖਤਰਾ ਟਲ ਨਹੀਂ ਜਾਂਦਾ। ਕੈਨਬਰਾ ਦੇ ਦੱਖਣ ਵਿਚ ਓਰੋਰਲ ਘਾਟੀ ਇਕ ਆਸਟਰੇਲੀਆਈ ਰੱਖਿਆ ਫੋਰਸ (ਏ.ਡੀ.ਐਫ.) ਦੇ ਹੈਲੀਕਾਰਟਰ ਕਾਰਨ ਅੱਗ ਭੜਕ ਗਈ ਸੀ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਸ 'ਤੇ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਪਰ ਸ਼ੁੱਕਰਵਾਰ ਨੂੰ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਹੋਣ ਕਾਰਨ ਅੱਗ ਮੁੜ ਭੜਕ ਗਈ। ਇਸ ਲਈ ਵਧੇਰੇ ਫਾਇਰ ਫਾਈਟਰ ਅਮਲੇ ਨੂੰ ਤਾਇਨਾਤ ਕੀਤਾ ਗਿਆ ਹੈ।

ਏ.ਸੀ.ਟੀ. ਦੀ ਐਮਰਜੈਂਸੀ ਸੇਵਾ ਏਜੰਸੀ (ਈ.ਐਸ.ਏ.) ਦੀ ਕਮਿਸ਼ਨਰ ਜਾਰਜੀਨਾ ਵ੍ਹੀਲਨ ਨੂੰ ਐਮਰਜੈਂਸੀ ਕੰਟਰੋਲਰ ਨਿਯੁਕਤ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਅੱਗ ਦੀ ਵਧ ਰਹੀ ਹੈ, ਚੁਣੌਤੀਪੂਰਨ ਬਣੀ ਹੋਈ ਹੈ ਤੇ ਇਸ ਤੱਕ ਪਹੁੰਚਣਾ ਮੁਸ਼ਕਲ ਹੈ। ਦੱਸ ਦਈਏ ਕਿ ਕੁਝ ਹਫਤਿਆਂ ਵਿਚ ਇਸ ਕਾਰਨ ਹੋਰ ਵੀ ਬੁਰਾ ਹਾਲ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਦੇਸ਼ ਵਿਚ ਆਮ ਕਰਕੇ ਜਨਵਰੀ ਤੇ ਫਰਵਰੀ ਵਿਚ ਤਾਪਮਾਨ ਚੋਟੀ 'ਤੇ ਰਹਿੰਦਾ ਹੈ। ਪਿਛਲੇ ਸਾਲ ਸਤੰਬਰ ਤੋਂ ਇਸ ਦੀ ਲਪੇਟ ਵਿਚ ਆਉਣ ਕਾਰਨ 30 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਤਕਰੀਬਨ 1 ਅਰਬ ਜਾਨਵਰ ਮਾਰੇ ਗਏ ਹਨ ਜਦਕਿ ਹਜ਼ਾਰਾਂ ਘਰ ਨਸ਼ਟ ਹੋ ਗਏ ਹਨ।


Baljit Singh

Content Editor

Related News