ਮੈਲਬੌਰਨ ਦੇ ਦੋ ਸਕੂਲਾਂ ''ਚ ਕੋਰੋਨਾ ਦੀ ਦਸਤਕ, ਵਿਦਿਆਰਥੀਆਂ ਤੇ ਮਾਪਿਆਂ ਨੂੰ ਟੈਸਟ ਕਰਾਉਣ ਦੀ ਅਪੀਲ

10/24/2020 11:52:52 AM

ਮੈਲਬੌਰਨ- ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਉਣ ਦੇ ਬਾਅਦ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਵਿਚ ਦੋ ਸਕੂਲਾਂ ਨੂੰ 14 ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਆਪਣਾ ਕੋਰੋਨਾ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਗਈ ਹੈ। 

ਵਿਕਟੋਰੀਆ ਸੂਬੇ ਵਿਚ ਕੋਰੋਨਾ ਦੇ 7 ਨਵੇਂ ਮਾਮਲੇ ਦਰਜ ਹੋਏ ਹਨ ਤੇ ਲੋਕਾਂ ਨੂੰ ਹੋਰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਤਾਜ਼ਾ ਮਾਮਲਿਆਂ ਵਿਚੋਂ 3 ਡਾਰਬਿਨ ਖੇਤਰ ਦੇ ਹਨ। ਨਵੇਂ ਮਾਮਲਿਆਂ ਵਿਚ ਈਸਟ ਪਰੈਸਟੋਨ ਇਸਲਾਮਕ ਕਾਲਜ ਦੇ ਵਿਦਿਆਰਥੀ ਵੀ ਹਨ। ਇਕ ਵਿਦਿਆਰਥੀ ਦੇ ਸਾਰੇ ਪਰਿਵਾਰ ਨੂੰ ਕੋਰੋਨਾ ਵਾਇਰਸ ਹੋ ਗਿਆ ਹੈ। ਇਸ ਲਈ ਹੋਰਾਂ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਸਮਾਂ ਰਹਿੰਦੇ ਆਪਣਾ ਟੈਸਟ ਕਰਵਾ ਲੈਣ। ਇਸ ਦੇ ਨਾਲ ਹੀ ਲੋਕਾਂ ਨੂੰ ਇਕਾਂਤਵਾਸ ਹੋਣ ਦੀ ਸਲਾਹ ਦਿੱਤੀ ਗਈ ਹੈ। ਹਾਲਾਂਕਿ ਇਸ ਦੌਰਾਨ ਕੋਰੋਨਾ ਕਾਰਨ ਸੂਬੇ ਵਿਚ ਕਿਸੇ ਦੀ ਜਾਨ ਜਾਣ ਦੀ ਕੋਈ ਖ਼ਬਰ ਨਹੀਂ ਹੈ। 

ਇਹ ਵੀ ਪੜ੍ਹੋ- ਅਮਰੀਕਾ : ਕੰਧ ਨੂੰ ਚੀਰਦੀ ਹੋਈ ਆਈ ਗੋਲੀ, ਘਰ 'ਚ ਪੜ੍ਹ ਰਹੀ ਬੱਚੀ ਦੇ ਸਿਰ 'ਚ ਵੱਜੀ

ਇਸ ਤੋਂ ਪਹਿਲਾਂ ਵੀ ਇਕ ਸਕੂਲ ਵਿਚ 5 ਵਿਦਿਆਰਥੀ ਕੋਰੋਨਾ ਦੀ ਲਪੇਟ ਵਿਚ ਪਾਏ ਗਏ ਸਨ। ਸਕੂਲਾਂ ਵਿਚ ਮਾਮਲੇ ਵਧਣ ਨਾਲ ਮਾਪਿਆਂ ਦੀ ਚਿੰਤਾ ਵੀ ਵਧ ਗਈ ਹੈ। ਇਕ ਪਾਸੇ ਮਾਪਿਆਂ ਨੂੰ ਬੱਚਿਆਂ ਦੀ ਪੜ੍ਹਾਈ ਦੀ ਚਿੰਤਾ ਹੈ ਤਾਂ ਦੂਜੇ ਪਾਸੇ ਉਨ੍ਹਾਂ ਦੀ ਸਿਹਤ ਦੀ, ਫਿਲਹਾਲ ਲੋਕਾਂ ਨੂੰ ਮਾਸਕ ਪਾਉਣ ਤੇ ਸਮਾਜਕ ਦੂਰੀ ਬਣਾ ਕੇ ਰੱਖਣ ਦੀ ਜ਼ਰੂਰਤ ਹੈ। 

ਇਹ ਵੀ ਪੜ੍ਹੋ- ਬੱਚੀ ਨੂੰ ਜਨਮ ਦੇਣ ਮਗਰੋਂ ਜਨਾਨੀ ਕਰਨ ਲੱਗੀ ਅਜੀਬ ਹਰਕਤਾਂ, ਪਰਿਵਾਰ ਸਣੇ ਡਾਕਟਰ ਵੀ ਹੈਰਾਨ


Lalita Mam

Content Editor

Related News