ਸ਼੍ਰੀਲੰਕਾ ''ਚ ਭਿਆਨਕ ਮੀਂਹ ਕਾਰਨ ਤਿੰਨ ਦੀ ਮੌਤ, 64000 ਲੋਕ ਹੋਏ ਪ੍ਰਭਾਵਿਤ

Monday, Dec 23, 2019 - 07:25 PM (IST)

ਸ਼੍ਰੀਲੰਕਾ ''ਚ ਭਿਆਨਕ ਮੀਂਹ ਕਾਰਨ ਤਿੰਨ ਦੀ ਮੌਤ, 64000 ਲੋਕ ਹੋਏ ਪ੍ਰਭਾਵਿਤ

ਕੋਲੰਬੋ (ਭਾਸ਼ਾ)- ਸ਼੍ਰੀਲੰਕਾ ਵਿਚ ਹਫਤੇ ਦੇ ਅਖੀਰ ਵਿਚ ਭਾਰੀ ਮੀਂਹ ਪੈਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 64000 ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਹਨ। ਕੋਲੰਬੋ ਗਜਟ ਨੇ ਖਬਰ ਦਿੱਤੀ ਹੈ ਕਿ ਸ਼੍ਰੀਲੰਕਾ ਦੇ ਐਮਰਜੈਂਸੀ ਮੈਨੇਜਮੈਂਟ ਕੇਂਦਰ (ਡੀ.ਐਮ.ਸੀ.) ਨੇ ਦੱਸਿਆ ਹੈ ਕਿ ਭਾਰੀ ਮੀਂਹ ਕਾਰਨ 17,766 ਲੋਕ ਪ੍ਰਭਾਵਿਤ ਹੋ ਗਏ ਅਤੇ ਉਨ੍ਹਾਂ ਨੂੰ ਅਸਥਾਈ ਕੈਂਪਾਂ ਵਿਚ ਪਹੁੰਚਾਇਆ ਗਿਆ ਹੈ।

ਰੱਖਿਆ ਮੰਤਰਾਲਾ ਨੇ ਦੱਸਿਆ ਕਿ ਨੇਵੀ, ਏਅਰ ਫੋਰਸ ਅਤੇ ਫੌਜ ਨੂੰ ਫਸੇ ਹੋਏ ਲੋਕਾਂ ਨੂੰ ਬਚਾਉਣ ਦੇ ਕੰਮ ਵਿਚ ਲਗਾਇਆ ਗਿਆ ਹੈ। ਬਚਾਅ ਕਾਰਜ ਵਿਚ ਹੈਲੀਕਾਪਟਰਾਂ ਨੂੰ ਭੇਜਿਆ ਗਿਆ ਹੈ। ਮੰਤਰਾਲੇ ਨੇ ਕਿਹਾ ਕਿ ਬਟਿਕਲੋਆ ਵਿਚ ਫਸੇ 26 ਲੋਕਾਂ ਅਤੇ ਅਨੁਰਾਧਾਪੁਰਾ ਵਿਚ ਫਸੇ 28 ਲੋਕਾਂ ਨੂੰ ਬਾਹਰ ਕੱਢਿਆ ਗਿਆ। ਸ਼੍ਰੀਲੰਕਾ 'ਚ ਨਵੰਬਰ ਦੇ ਆਖਿਰ ਤੋਂ ਭਿਆਨਕ ਮੀਂਹ ਪੈ ਰਿਹਾ ਹੈ। ਉੱਤਰੀ ਅਤੇ ਪੂਰਬੀ ਸੂਬਿਆਂ ਵਿਚ ਸਥਿਤੀ ਗੰਭੀਰ ਹੈ। ਹੜ੍ਹ ਤੋਂ ਤਕਰੀਬਨ ਡੇਢ ਲੱਖ ਲੋਕ ਪ੍ਰਭਾਵਿਤ ਹੋਏ ਹਨ।


author

Sunny Mehra

Content Editor

Related News