ਆਰਥਿਕ ਮੰਦਹਾਲੀ ਦੇ ਵਿਚਕਾਰ ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਨੇ ਛੱਡੀ ਕੁਰਸੀ

Monday, May 09, 2022 - 04:46 PM (IST)

ਆਰਥਿਕ ਮੰਦਹਾਲੀ ਦੇ ਵਿਚਕਾਰ ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਨੇ ਛੱਡੀ ਕੁਰਸੀ

ਕੋਲੰਬੋ (ਭਾਸ਼ਾ) ਸ਼੍ਰੀਲੰਕਾ ਆਪਣੇ ਇਤਿਹਾਸ ਦੇ ਸਭ ਤੋਂ ਖਰਾਬ ਆਰਥਿਕ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਦੇਸ਼ ਵਿੱਚ ਐਮਰਜੈਂਸੀ ਲਾਗੂ ਹੈ। ਸ਼੍ਰੀਲੰਕਾ 'ਚ ਐਮਰਜੈਂਸੀ ਦੌਰਾਨ ਸਿਆਸੀ ਸੰਕਟ ਪੈਦਾ ਹੋ ਗਿਆ ਹੈ।ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਨੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਤਬਾਯਾ ਰਾਜਪਕਸ਼ੇ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਮਹਿੰਦਾ ਰਾਜਪਕਸ਼ੇ ਤੋਂ ਬਾਅਦ ਉਨ੍ਹਾਂ ਦੀ ਕੈਬਨਿਟ ਵਿੱਚ ਸਿਹਤ ਮੰਤਰੀ ਰਹੇ ਪ੍ਰੋਫੈਸਰ ਚੰਨਾ ਜੈਸੁਮਾਨਾ ਨੇ ਵੀ ਰਾਸ਼ਟਰਪਤੀ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਵਿਜੈ ਦਿਵਸ' ਮੌਕੇ ਬੋਲੇ ਪੁਤਿਨ- ਯੂਕ੍ਰੇਨ 'ਚ ਰੂਸ ਦੀ ਕਾਰਵਾਈ ਪੱਛਮੀ ਦੇਸ਼ਾਂ ਦੀਆਂ ਨੀਤੀਆਂ ਖ਼ਿਲਾਫ਼ ਜਵਾਬ (ਤਸਵੀਰਾਂ)

ਟਾਪੂ ਦੇਸ਼ ਵਿਚ ਆਰਥਿਕ ਸੰਕਟ ਨੂੰ ਲੈ ਕੇ ਪ੍ਰਦਰਸ਼ਨਾਂ ਦੌਰਾਨ ਹਿੰਸਕ ਝੜਪਾਂ ਤੋਂ ਬਾਅਦ ਪ੍ਰਧਾਨ ਮੰਤਰੀ ਅਤੇ ਸਿਹਤ ਮੰਤਰੀ ਨੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ। ਰਾਜਧਾਨੀ ਕੋਲੰਬੋ 'ਚ ਸੋਮਵਾਰ ਨੂੰ ਆਰਥਿਕ ਸੰਕਟ ਨੂੰ ਲੈ ਕੇ ਪ੍ਰਦਰਸ਼ਨ ਦੌਰਾਨ ਹਿੰਸਾ ਭੜਕ ਗਈ। ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਮਹਿੰਦਾ ਰਾਜਪਕਸ਼ੇ ਨੇ ਆਮ ਜਨਤਾ ਨੂੰ ਸੰਜਮ ਵਰਤਣ ਦੀ ਅਪੀਲ ਕੀਤੀ ਹੈ। ਉਨ੍ਹਾਂ ਟਵੀਟ ਕੀਤਾ ਕਿ ਜਦੋਂ ਜਜ਼ਬਾਤ ਉੱਚਤਮ ਪੱਧਰ 'ਤੇ ਚੱਲ ਰਹੇ ਹੋਣ ਤਾਂ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਹਿੰਸਾ ਸਿਰਫ ਹਿੰਸਾ ਨੂੰ ਜਨਮ ਦੇਵੇਗੀ। ਮਹਿੰਦਾ ਰਾਜਪਕਸ਼ੇ ਨੇ ਕਿਹਾ ਹੈ ਕਿ ਅਸੀਂ ਜਿਸ ਆਰਥਿਕ ਸੰਕਟ ਵਿੱਚ ਹਾਂ, ਉਸ ਵਿੱਚ ਆਰਥਿਕ ਹੱਲ ਦੀ ਲੋੜ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News