ਸ਼੍ਰੀਲੰਕਾਈ ਜਲ ਸੈਨਾ ਨੇ 21 ਭਾਰਤੀ ਮਛੇਰਿਆਂ ਨੂੰ ਕੀਤਾ ਗ੍ਰਿਫ਼ਤਾਰ

Tuesday, Feb 01, 2022 - 02:51 PM (IST)

ਸ਼੍ਰੀਲੰਕਾਈ ਜਲ ਸੈਨਾ ਨੇ 21 ਭਾਰਤੀ ਮਛੇਰਿਆਂ ਨੂੰ ਕੀਤਾ ਗ੍ਰਿਫ਼ਤਾਰ

ਕੋਲੰਬੋ (ਭਾਸ਼ਾ)- ਸ਼੍ਰੀਲੰਕਾਈ ਜਲ ਸੈਨਾ ਨੇ ਸਥਾਨਕ ਮਛੇਰਿਆਂ ਵੱਲੋਂ ਚੌਕਸ ਕੀਤੇ ਜਾਣ ਤੋਂ ਬਾਅਦ ਦੇਸ਼ ਦੇ ਖੇਤਰੀ ਜਲ ਵਿਚ ਕਥਿਤ ਰੂਪ ਨਾਲ ਗੈਰ-ਕਾਨੂੰਨੀ ਸ਼ਿਕਾਰ ਕਰਨ ਦੇ ਦੋਸ਼ ਵਿਚ 21 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਮੱਛੀ ਫੜਨ ਵਾਲੇ ਦੋ ਟ੍ਰਾਲਰ ਵੀ ਜ਼ਬਤ ਕਰ ਲਏ ਹਨ। ਇਹ ਘਟਨਾ ਉਦੋਂ ਵਾਪਰੀ, ਜਦੋਂ ਸਥਾਨਕ ਉੱਤਰ ਵਿਚ ਭਾਰਤੀਆਂ ਨੂੰ ਮੱਛੀਆਂ ਫੜਨ ਲਈ ਸ਼੍ਰੀਲੰਕਾ ਦੇ ਜਲ ਖੇਤਰ ਵਿਚ ਦਾਖ਼ਲ ਹੋਣ ਤੋਂ ਰੋਕਣ ਲਈ ਇਕ ਹਫ਼ਤੇ ਤੋਂ ਜ਼ਿਆਦਾ ਸਮੇਂ ਤੋਂ ਵਿਰੋਧ ਕਰ ਰਹੇ ਹਨ।

2 ਭਾਰਤੀ ਕਿਸ਼ਤੀਆਂ ਨੂੰ ਸਥਾਨਕ ਮਛੇਰਿਆਂ ਨੇ ਸੋਮਵਾਰ ਅੱਧੀ ਰਾਤ ਨੂੰ ਅੰਤਰਰਾਸ਼ਟਰੀ ਜਲ ਖੇਤਰ ਦੇ ਸ਼੍ਰੀਲੰਕਾ ਦੇ ਹਿੱਸੇ ਵਿਚ ਪੁਆਇੰਟ ਪੇਡਰੋ ਦੇ ਤੱਟ ’ਤੇ  ਦੇਖਿਆ। ਜਲ ਸੈਨਾ ਦੇ ਬੁਲਾਰੇ ਕੈਪਟਨ ਇੰਡੀਕਾ ਸਿਲਵਾ ਨੇ ਦੱਸਿਆ ਕਿ ਭਾਰਤੀ ਮਛੇਰਿਆਂ ਅਤੇ 2 ਕਿਸ਼ਤੀਆਂ ਨੂੰ ਮੱਛੀ ਪਾਲਣ ਦੇ ਇੰਸਪੈਕਟਰ ਨੇ ਅਗਲੀ ਕਾਰਵਾਈ ਲਈ ਕਾਂਕੇਸੰਤੁਰਾਈ ਵਿਚ ਪੁਲਸ ਹਿਰਾਸਤ ਵਿਚ ਭੇਜ ਦਿੱਤਾ ਹੈ। ਸਥਾਨਕ ਮਛੇਰਿਆਂਂਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ 2 ਸਹਿਯੋਗੀ ਉੱਤਰੀ ਸਾਗਰ ਵਿਚ ਲਾਪਤਾ ਹੋ ਗਏ ਸਨ ਅਤੇ ਉਨ੍ਹਾਂ ਨੂੰ ਡਰ ਸੀ ਕਿ ਭਾਰਤੀ ਮਛੇਰਿਆਂ ਨੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਇਆ ਹੈ।


author

cherry

Content Editor

Related News