ਸ਼੍ਰੀਲੰਕਾ ਦੀ ਜਲ ਸੈਨਾ ਨੇ 54 ਭਾਰਤੀ ਮਛੇਰੇ ਕੀਤੇ ਗ੍ਰਿਫ਼ਤਾਰ

Thursday, Mar 25, 2021 - 05:59 PM (IST)

ਸ਼੍ਰੀਲੰਕਾ ਦੀ ਜਲ ਸੈਨਾ ਨੇ 54 ਭਾਰਤੀ ਮਛੇਰੇ ਕੀਤੇ ਗ੍ਰਿਫ਼ਤਾਰ

ਕੋਲੰਬੋ (ਭਾਸ਼ਾ): ਸ਼੍ਰੀਲੰਕਾ ਦੀ ਜਲ ਸੈਨਾ ਨੇ ਆਪਣੇ ਜਲ ਖੇਤਰ ਵਿਚ ਮੱਛੀ ਫੜਨ ਦੇ ਦੋਸ਼ ਵਿਚ ਘੱਟੋ-ਘੱਟ 54 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੇ ਨਾਲ ਉਹਨਾਂ ਦੀਆਂ ਪੰਜ ਕਿਸ਼ਤੀਆਂ ਵੀ ਜ਼ਬਤ ਕੀਤੀਆਂ ਹਨ। ਇਕ ਅਧਿਕਾਰਤ ਬਿਆਨ ਵਿਚ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। 

ਜਲ ਸੈਨਾ ਨੇ ਮਛੇਰਿਆਂ ਨੂੰ ਬੁੱਧਵਾਰ ਨੂੰ ਉੱਤਰੀ ਤੱਟ ਅਤੇ ਉੱਤਰ-ਪੂਰਬ ਦੇ ਇਲਾਕਿਆਂ ਤੋਂ ਗ੍ਰਿਫ਼ਤਾਰ ਕੀਤਾ। ਜਲ ਸੈਨਾ ਨੇ ਬਿਆਨ ਵਿਚ ਕਿਹਾ,''ਵਿਦੇਸ਼ੀ ਮਛੇਰਿਆਂ ਦੇ ਸ਼੍ਰੀਲੰਕਾਈ ਜਲ ਖੇਤਰ ਵਿਚ ਮੱਛੀ ਫੜਨ ਨਾਲ ਸਥਾਨਕ ਮਛੇਰੇ ਭਾਈਚਾਰੇ 'ਤੇ ਅਤੇ ਸ਼੍ਰੀਲੰਕਾ ਦੇ ਮੱਛੀ ਪਾਲਣ ਦੇ ਸਰੋਤਾਂ 'ਤੇ ਪੈਣ ਵਾਲੇ ਪ੍ਰਭਾਵ ਨੂੰ ਧਿਆਨ ਵਿਚ ਰੱਖਦੇ ਹੋਏ ਜਲ ਸੈਨਾ ਸ਼੍ਰੀਲੰਕਾਈ ਜਲ ਖੇਤਰ ਵਿਚ ਗੈਰ ਕਾਨੂੰਨੀ ਮੱਛੀ ਫੜਨ ਦੀਆਂ ਗਤੀਵਿਧੀਆਂ ਤੇ ਲਗਾਮ ਲਗਾਉਣ ਲਈ ਲਗਾਤਾਰ ਗਸ਼ਤ ਕਰ ਰਹੀ ਹੈ।'' 

ਪੜ੍ਹੋ ਇਹ ਅਹਿਮ ਖਬਰ-  ਦੁਨੀਆ ਭਰ ਦੀਆਂ ਜੇਲ੍ਹਾਂ 'ਚ ਬੰਦ ਹਨ 8000 ਭਾਰਤੀ, ਸਾਊਦੀ ਅਰਬ 'ਚ ਸਭ ਤੋਂ ਵੱਧ 

ਜਲ ਸੈਨਾ ਨੇ ਜਾਫਨਾ ਦੇ ਕੋਬਿਲਾਨ ਦੇ ਤੱਟ ਤੋਂ ਤਿੰਨ ਸਮੁੰਦਰੀ ਮੀਲ ਦੂਰ ਭਾਰਤੀ ਮਛੇਰਿਆਂ ਦੀ ਇਕ ਵੱਡੀ ਕਿਸ਼ਤੀ ਜ਼ਬਤ ਕੀਤੀ, ਉਸ ਵਿਚ 14 ਲੋਕ ਸਵਾਰ ਸਨ। ਬਿਆਨ ਵਿਚ ਕਿਹਾ ਗਿਆ ਕਿ 2 ਹੋਰ ਕਿਸ਼ਤੀਆਂ ਮੰਨਾਰ ਵਿਚ ਪੇਸਾਲਾਈ ਤੋਂ ਸੱਤ ਸਮੁੰਦਰੀ ਮੀਲ ਦੂਰ ਫੜੀਆਂ ਗਈਆਂ, ਇਹਨਾਂ ਵਿਚ 20 ਲੋਕ ਸਵਾਰ ਸਨ। ਜਲ ਸੈਨਾ ਨੇ ਕਿਹਾ ਕਿ ਉਸ ਨੇ ਪਹਿਲਾਂ ਵੀ ਭਾਰਤੀ ਅਧਿਕਾਰੀਆਂ ਨੂੰ ਇਸ ਤਰ੍ਹਾਂ ਦੀਆਂ ਘਟਨਾਵਾਂ ਦੀ ਜਾਣਕਾਰੀ ਦਿੱਤੀ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News