ਸ਼੍ਰੀਲੰਕਾ ਸਰਕਾਰ ਨੇ ਕਿਹਾ, ਸਾਡੇ ਕੋਲ ਪੈਟਰੋਲ ਖਰੀਦਣ ਲਈ ਪੈਸੇ ਨਹੀਂ, ਲੋਕ ਬਾਲਣ ਲਈ ਲਾਈਨਾਂ 'ਚ ਨਾ ਲੱਗਣ

05/18/2022 6:14:54 PM

ਕੋਲੰਬੋ (ਭਾਸ਼ਾ)- ਸ੍ਰੀਲੰਕਾ ਸਰਕਾਰ ਨੇ ਬੁੱਧਵਾਰ ਨੂੰ ਕਿਹਾ ਕਿ ਪੈਟਰੋਲ ਨਾਲ ਭਰਿਆ ਜਹਾਜ਼ ਕਰੀਬ ਦੋ ਮਹੀਨਿਆਂ ਤੋਂ ਉਸ ਦੇ ਸਮੁੰਦਰੀ ਕੰਢੇ 'ਤੇ ਖੜ੍ਹਾ ਹੈ ਪਰ ਉਸ ਕੋਲ ਇਸ ਦਾ ਭੁਗਤਾਨ ਕਰਨ ਲਈ ਵਿਦੇਸ਼ੀ ਕਰੰਸੀ ਨਹੀਂ ਹੈ। ਸ੍ਰੀਲੰਕਾ ਨੇ ਆਪਣੇ ਨਾਗਰਿਕਾਂ ਨੂੰ ਇਸ ਬਾਲਣ ਲਈ "ਕਤਾਰਾਂ ਵਿੱਚ ਖੜ੍ਹੇ ਹੋਣ ਅਤੇ ਇੰਤਜ਼ਾਰ" ਨਾ ਕਰਨ ਦੀ ਅਪੀਲ ਕੀਤੀ ਹੈ। ਔਨਲਾਈਨ ਪੋਰਟਲ Newsfirst.LK ਦੀ ਰਿਪੋਰਟ ਅਨੁਸਾਰ ਬਿਜਲੀ ਅਤੇ ਊਰਜਾ ਮੰਤਰੀ ਕੰਚਨਾ ਵਿਜੇਸੇਕੇਰਾ ਨੇ ਸੰਸਦ ਨੂੰ ਦੱਸਿਆ ਕਿ 28 ਮਾਰਚ ਤੋਂ ਇੱਕ ਪੈਟਰੋਲ ਨਾਲ ਭਰਿਆ ਜਹਾਜ਼ ਸ਼੍ਰੀਲੰਕਾ ਦੇ ਸਮੁੰਦਰੀ ਖੇਤਰ ਵਿੱਚ ਲੰਗਰ ਪਾਏ ਹੋਏ ਹੈ। 

ਉਨ੍ਹਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਦੇਸ਼ ਵਿੱਚ ਪੈਟਰੋਲ ਦੀ ਉਪਲਬਧਤਾ ਦੀ ਸਮੱਸਿਆ ਹੈ।ਉਹਨਾਂ ਨੇ ਕਿਹਾ ਕਿ ਸਾਡੇ ਕੋਲ ਪੈਟਰੋਲ ਨਾਲ ਭਰੇ ਜਹਾਜ਼ ਲਈ ਭੁਗਤਾਨ ਕਰਨ ਲਈ ਅਮਰੀਕੀ ਡਾਲਰ ਨਹੀਂ ਹਨ। ਉਹਨਾਂ ਨੇ ਅੱਗੇ ਕਿਹਾ ਕਿ ਜਨਵਰੀ 2022 ਵਿੱਚ ਪਿਛਲੀ ਖੇਪ ਲਈ ਉਸੇ ਜਹਾਜ਼ ਦਾ ਹੋਰ 5.3 ਕਰੋੜ ਡਾਲਰ ਬਕਾਇਆ ਹੈ। ਮੰਤਰੀ ਨੇ ਕਿਹਾ ਕਿ ਸਬੰਧਤ ਸ਼ਿਪਿੰਗ ਕੰਪਨੀ ਨੇ ਦੋਵਾਂ ਭੁਗਤਾਨਾਂ ਦਾ ਨਿਪਟਾਰਾ ਹੋਣ ਤੱਕ ਜਹਾਜ਼ ਨੂੰ ਛੱਡਣ ਤੋਂ ਇਨਕਾਰ ਕਰ ਦਿੱਤਾ ਹੈ। ਮੰਤਰੀ ਨੇ ਦੱਸਿਆ ਕਿ ਇਸੇ ਲਈ ਅਸੀਂ ਲੋਕਾਂ ਨੂੰ ਈਂਧਨ ਲਈ ਲਾਈਨ ਵਿੱਚ ਨਾ ਉਡੀਕਣ ਦੀ ਬੇਨਤੀ ਕੀਤੀ ਹੈ। ਡੀਜ਼ਲ ਨੂੰ ਲੈ ਕੇ ਕੋਈ ਸਮੱਸਿਆ ਨਹੀਂ ਹੈ ਪਰ ਕਿਰਪਾ ਕਰਕੇ ਪੈਟਰੋਲ ਲਈ ਲਾਈਨ ਵਿੱਚ ਨਾ ਖੜ੍ਹੇ ਹੋਵੋ। ਸਾਡੇ ਕੋਲ ਪੈਟਰੋਲ ਦਾ ਸਟਾਕ ਸੀਮਤ ਹੈ ਅਤੇ ਅਸੀਂ ਇਸ ਨੂੰ ਜ਼ਰੂਰੀ ਸੇਵਾਵਾਂ, ਖਾਸ ਕਰਕੇ ਐਂਬੂਲੈਂਸਾਂ ਲਈ ਵੰਡਣ ਦੀ ਕੋਸ਼ਿਸ਼ ਕਰ ਰਹੇ ਹਾਂ। 

ਪੜ੍ਹੋ ਇਹ ਅਹਿਮ ਖ਼ਬਰ- ਅਧਿਐਨ 'ਚ ਦਾਅਵਾ, 'ਪ੍ਰਦੂਸ਼ਣ' ਕਾਰਨ ਦੁਨੀਆ 'ਚ ਹਰ ਸਾਲ ਹੁੰਦੀ ਹੈ 90 ਲੱਖ ਲੋਕਾਂ ਦੀ ਮੌਤ

ਵਿਜੇਸੇਕੇਰਾ ਨੇ ਕਿਹਾ ਕਿ ਸਾਰੇ ਫਿਲਿੰਗ ਸਟੇਸ਼ਨਾਂ 'ਤੇ ਪੈਟਰੋਲ ਦੀ ਵੰਡ ਨੂੰ ਪੂਰਾ ਕਰਨ ਲਈ ਸ਼ੁੱਕਰਵਾਰ ਤੋਂ ਤਿੰਨ ਦਿਨ ਹੋਰ ਲੱਗਣਗੇ। ਮੰਤਰੀ ਨੇ ਕਿਹਾ ਕਿ ਜੂਨ 2022 ਲਈ ਸ਼੍ਰੀਲੰਕਾ ਨੂੰ ਈਂਧਨ ਆਯਾਤ ਲਈ 53 ਕਰੋੜ ਡਾਲਰ ਦੀ ਲੋੜ ਹੈ। ਭਾਵੇਂ ਦੇਸ਼ ਨੂੰ ਭਾਰਤੀ ਕ੍ਰੈਡਿਟ ਸਹੂਲਤ ਦਾ ਲਾਭ ਮਿਲਦਾ ਹੈ, ਇਸ ਨੂੰ ਦੋ ਸਾਲ ਪਹਿਲਾਂ 15 ਕਰੋੜ ਡਾਲਰ ਪ੍ਰਤੀ ਮਹੀਨਾ ਦੇ ਮੁਕਾਬਲੇ ਬਾਲਣ ਦੀ ਖਰੀਦ ਲਈ 50 ਕਰੋੜ ਡਾਲਰ ਤੋਂ ਵੱਧ ਦੀ ਜ਼ਰੂਰਤ ਹੋਏਗੀ। ਉਹਨਾਂ ਨੇ ਕਿਹਾ ਕਿ ਸ਼੍ਰੀਲੰਕਾ ਨੇ ਆਖਰੀ ਈਂਧਨ ਆਯਾਤ ਖੇਪ ਲਈ 70 ਕਰੋੜ ਡਾਲਰ ਤੋਂ ਵੱਧ ਦਾ ਭੁਗਤਾਨ ਕਰਨਾ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਪਾਬੰਦੀਆਂ ਦੇ ਜਵਾਬ 'ਚ ਰੂਸ ਨੇ 34 ਫ੍ਰਾਂਸੀਸੀ ਡਿਪਲੋਮੈਟਾਂ ਨੂੰ ਕੱਢਿਆ


Vandana

Content Editor

Related News