ਸ਼੍ਰੀਲੰਕਾ ''ਚ ਪਾਸਪੋਰਟ ਦੀ ਕਮੀ, ਆਨਲਾਈਨ ਅਪਾਇੰਟਮੈਂਟ ਸਿਸਟਮ ਕੀਤਾ ਜਾਵੇਗਾ ਸ਼ੁਰੂ

Saturday, Nov 02, 2024 - 04:38 PM (IST)

ਸ਼੍ਰੀਲੰਕਾ ''ਚ ਪਾਸਪੋਰਟ ਦੀ ਕਮੀ, ਆਨਲਾਈਨ ਅਪਾਇੰਟਮੈਂਟ ਸਿਸਟਮ ਕੀਤਾ ਜਾਵੇਗਾ ਸ਼ੁਰੂ

ਕੋਲੰਬੋ (ਏਜੰਸੀ)- ਸ਼੍ਰੀਲੰਕਾ ਦਾ ਇਮੀਗ੍ਰੇਸ਼ਨ ਅਤੇ ਐਮੀਗ੍ਰੇਸ਼ਨ ਵਿਭਾਗ ਪਾਸਪੋਰਟ ਅਰਜ਼ੀਆਂ ਲਈ ਇੱਕ ਆਨਲਾਈਨ ਅਪਾਇੰਟਮੈਂਟ ਪ੍ਰਣਾਲੀ ਸਥਾਪਤ ਕਰ ਰਿਹਾ ਹੈ। ਇਹ ਜਾਣਕਾਰੀ ਸਰਕਾਰੀ ਸੂਚਨਾ ਵਿਭਾਗ ਨੇ ਦਿੱਤੀ ਹੈ। ਇਕ ਨਿਊਜ਼ ਏਜੰਸੀ ਮੁਤਾਬਕ ਸ੍ਰੀਲੰਕਾ ਵਿੱਚ ਖਾਲੀ ਪਾਸਪੋਰਟਾਂ ਦੀ ਘਾਟ ਕਾਰਨ ਕਈ ਮਹੀਨਿਆਂ ਤੋਂ ਇਮੀਗ੍ਰੇਸ਼ਨ ਅਤੇ ਐਮੀਗ੍ਰੇਸ਼ਨ ਵਿਭਾਗ ਦੇ ਬਾਹਰ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ।

ਇਹ ਵੀ ਪੜ੍ਹੋ: ਈਰਾਨ ਦੇ ਸਰਵਉੱਚ ਨੇਤਾ ਦੀ ਇਜ਼ਰਾਈਲ ਤੇ ਅਮਰੀਕਾ ਨੂੰ ਧਮਕੀ, ਦਿੱਤਾ ਜਾਵੇਗਾ 'ਢੁਕਵਾਂ ਜਵਾਬ'

ਸਰਕਾਰੀ ਸੂਚਨਾ ਵਿਭਾਗ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਆਨਲਾਈਨ ਸਿਸਟਮ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ। ਸ਼੍ਰੀਲੰਕਾ ਦੇ ਨਾਗਰਿਕ ਵਿਭਾਗ ਵਿਚ ਆ ਕੇ ਅਰਜ਼ੀ ਜਮ੍ਹਾ ਕਰਨ ਲਈ ਅਪਾਇੰਟਮੈਂਟ ਲੈ ਸਕਦੇ ਹਨ। ਸ਼੍ਰੀਲੰਕਾ ਦੇ ਇਮੀਗ੍ਰੇਸ਼ਨ ਅਤੇ ਐਮੀਗ੍ਰੇਸ਼ਨ ਵਿਭਾਗ ਕੋਲ ਵਰਤਮਾਨ ਵਿੱਚ ਲਗਭਗ 50,000 ਖਾਲੀ ਪਾਸਪੋਰਟ ਹਨ ਅਤੇ ਨਵੰਬਰ ਵਿੱਚ ਹੋਰ 100,000 ਪਾਸਪੋਰਟ ਮਿਲਣ ਦੀ ਉਮੀਦ ਹੈ। ਇਸ ਤੋਂ ਇਲਾਵਾ ਦਸੰਬਰ 'ਚ 150,000 ਹੋਰ ਖਾਲੀ ਪਾਸਪੋਰਟ ਜਾਰੀ ਕੀਤੇ ਜਾਣ ਦੀ ਉਮੀਦ ਹੈ।

ਇਹ ਵੀ ਪੜ੍ਹੋ: ਮਾਉਈ ਟਾਪੂ 'ਚ ਸ਼ਾਰਕ ਨੇ 61 ਸਾਲਾ ਵਿਅਕਤੀ 'ਤੇ ਕੀਤਾ ਹਮਲਾ, ਹਾਲਤ ਗੰਭੀਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News