2024 ’ਚ ਸ਼੍ਰੀਲੰਕਾ ਦੀ ਸੈਰ-ਸਪਾਟਾ ਆਮਦਨ 53 ਫੀਸਦੀ ਤੋਂ ਜ਼ਿਆਦਾ ਵਧੀ
Sunday, Jan 12, 2025 - 03:16 AM (IST)
ਕੋਲੰਬੋ – ਸੈਂਟਰਲ ਬੈਂਕ ਆਫ ਸ਼੍ਰੀਲੰਕਾ (ਸੀ. ਬੀ. ਐੱਸ. ਐੱਲ.) ਦੇ ਨਵੇਂ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਸ਼੍ਰੀਲੰਕਾ ਨੇ 2024 ’ਚ ਸੈਰ-ਸਪਾਟੇ ਤੋਂ ਲੱਗਭਗ 3.17 ਅਰਬ ਅਮਰੀਕੀ ਡਾਲਰ ਕਮਾਏ।ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ 2023 ਤੋਂ ਸੈਰ-ਸਪਾਟਾ ਆਮਦਨ ਦੀ ਤੁਲਨਾ ’ਚ ਇਹ 53.2 ਫੀਸਦੀ ਦਾ ਵਾਧਾ ਹੈ, ਜੋ ਲੱਗਭਗ 2.07 ਅਰਬ ਡਾਲਰ ਸੀ।
ਸੀ. ਬੀ. ਐੱਸ. ਐੱਲ. ਡਾਟਾ ਤੋਂ ਪਤਾ ਲੱਗਾ ਹੈ ਕਿ 2024 ’ਚ 20 ਲੱਖ ਤੋਂ ਵੱਧ ਸੈਲਾਨੀਆਂ ਨੇ ਸ਼੍ਰੀਲੰਕਾ ਦਾ ਦੌਰਾ ਕੀਤਾ, ਜੋ 2023 ਦੀ ਤੁਲਨਾ ’ਚ 38.1 ਫੀਸਦੀ ਜ਼ਿਆਦਾ ਹੈ। ਸੈਰ-ਸਪਾਟਾ ਅਧਿਕਾਰੀਆਂ ਨੇ ਕਿਹਾ ਕਿ ਸ਼੍ਰੀਲੰਕਾਈ ਸਰਕਾਰ 2025 ’ਚ 30 ਲੱਖ ਸੈਲਾਨੀਆਂ ਨੂੰ ਆਕਰਸ਼ਿਤ ਕਰ ਕੇ ਸੈਰ-ਸਪਾਟਾ ਮਾਲੀਏ ਵਿਚ 5 ਅਰਬ ਡਾਲਰ ਦਾ ਟੀਚਾ ਰੱਖ ਰਹੀ ਹੈ।