ਸ਼੍ਰੀਲੰਕਾ ਦੀ ਨਵੀਂ ਸਰਕਾਰ 22ਵੀਂ ਸੋਧ ਨੂੰ ਸੰਸਦ 'ਚ ਕਰੇਗੀ ਪੇਸ਼ : ਨਿਆਂ ਮੰਤਰੀ

Tuesday, Aug 02, 2022 - 07:35 PM (IST)

ਕੋਲੰਬੋ-ਸ਼੍ਰੀਲੰਕਾ ਦੀ ਨਵੀਂ ਸਰਕਾਰ ਸੰਵਿਧਾਨ 'ਚ 22ਵੀਂ ਸੋਧ ਨੂੰ ਸੰਸਦ 'ਚ ਪੇਸ਼ ਕਰੇਗੀ ਜਿਸ ਨੂੰ ਅਧਿਕਾਰਤ ਤੌਰ 'ਤੇ 21ਵੀਂ ਸੋਧ ਵਜੋਂ ਅਪਣਾਇਆ ਜਾਵੇਗਾ। ਨਿਆਂ ਮੰਤਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਨਿਆਂ ਮੰਤਰੀ ਵਿਜੇਦਾਸ ਰਾਜਪਕਸ਼ੇ ਨੇ ਪੱਤਰਕਾਰਾਂ ਨੂੰ ਕਿਹਾ ਕਿ 22ਵੀਂ ਸੋਧ 'ਚ 19ਵੀਂ ਸੋਧ ਦੀਆਂ ਕਮੀਆਂ ਨੂੰ ਦੂਰ ਕੀਤਾ ਜਾਵੇਗਾ ਜਦਕਿ 20ਵੀਂ ਸੋਧ ਨੂੰ ਰੱਦ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 22ਵੀਂ ਸੋਧ ਨੂੰ ਸੋਮਵਾਰ ਨੂੰ ਕੈਬਨਿਟ ਨੇ ਮਨਜ਼ੂਰੀ ਦਿੱਤੀ ਅਤੇ ਇਸ ਨੂੰ ਸੰਸਦ 'ਚ ਪੇਸ਼ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਰਾਸ਼ਟਰਮੰਡਲ ਖੇਡਾਂ : ਮਹਿਲਾ ਮੁੱਕੇਬਾਜ਼ ਨਿਕਹਤ ਜ਼ਰੀਨ ਕੁਆਰਟਰ ਫਾਈਨਲ 'ਚ ਪਹੁੰਚੀ

ਕੁਝ ਬਦਲਾਵਾਂ ਤੋਂ ਬਾਅਦ ਸੋਧ ਨੂੰ ਸੋਮਵਾਰ ਨੂੰ ਮੁੜ ਮਨਜ਼ੂਰੀ ਦਿੱਤੀ ਗਈ, ਇਨ੍ਹਾਂ ਸੋਧਾਂ ਨੂੰ ਗੋਟਾਬਾਯਾ ਰਾਜਪਕਸ਼ੇ ਦੀ ਅਗਵਾਲੀ ਵਾਲੀ ਪਿਛਲੀ ਸਰਕਾਰ ਦੇ ਮੰਤਰੀ ਮੰਡਲ ਨੇ ਮਨਜ਼ੂਰੀ ਦਿੱਤੀ ਸੀ। ਇਹ ਕਦਮ ਉਸ ਸਮੇਂ ਚੁੱਕਿਆ ਗਿਆ ਜਦ ਦੇਸ਼ ਦੀ ਰਾਜਨੀਤਿਕ ਵਿਵਸਥਾ 'ਚ ਸੁਧਾਰ ਦੀ ਮੰਗ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸਰਕਾਰ ਨੂੰ 2015 'ਚ ਅਪਣਾਏ ਗਏ 19ਵੇਂ ਸੋਧ ਨੂੰ ਫਿਰ ਤੋਂ ਬਹਾਲ ਕਰਨਾ ਚਾਹੀਦਾ। ਜ਼ਿਕਰਯੋਗ ਹੈ ਕਿ ਸਾਬਕਾ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੇ 2020 'ਚ 20ਵੀਂ ਸੋਧ ਨੂੰ ਅਪਣਾਇਆ ਸੀ ਜਿਸ 'ਚ ਉਨ੍ਹਾਂ ਨੇ ਖੁਦ ਨੂੰ ਰਾਸ਼ਟਰਪਤੀ ਦੇ ਪੂਰੇ ਅਧਿਕਾਰ ਦਿੱਤੇ ਸਨ। ਇਹ 19ਵੀਂ ਸੋਧ ਦੇ ਪੂਰੀ ਤਰ੍ਹਾਂ ਉਲਟ ਸੀ ਜਿਸ 'ਚ ਰਾਸ਼ਟਰਪਤੀ ਦੀ ਤੁਲਨਾ 'ਚ ਸੰਸਦ ਕੋਲ ਜ਼ਿਆਦਾ ਸ਼ਕਤੀਆਂ ਸਨ।

ਇਹ ਵੀ ਪੜ੍ਹੋ :ਪੂਰਬੀ ਨੇਪਾਲ 'ਚ 6 ਦੀ ਤੀਬਰਤਾ ਨਾਲ ਆਇਆ ਭੂਚਾਲ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 


Karan Kumar

Content Editor

Related News