ਸ਼੍ਰੀਲੰਕਾ ਦੀ ਜਲ ਸੈਨਾ ਨੇ ਕਰੋੜਾਂ ਦਾ ਨਸ਼ੀਲਾ ਪਦਾਰਥ ਕੀਤਾ ਬਰਾਮਦ, ISI ਦੀ ਭੂਮਿਕਾ ਹੋਣ ਦਾ ਖਦਸ਼ਾ

Wednesday, Jan 06, 2021 - 12:40 PM (IST)

ਸ਼੍ਰੀਲੰਕਾ ਦੀ ਜਲ ਸੈਨਾ ਨੇ ਕਰੋੜਾਂ ਦਾ ਨਸ਼ੀਲਾ ਪਦਾਰਥ ਕੀਤਾ ਬਰਾਮਦ, ISI ਦੀ ਭੂਮਿਕਾ ਹੋਣ ਦਾ ਖਦਸ਼ਾ

ਕੋਲੰਬੋ (ਬਿਊਰੋ): ਸ਼੍ਰੀਲੰਕਾ ਦੀ ਨੇਵੀ ਦੁਆਰਾ ਚਲਾਈ ਗਈ ਇਕ ਵਿਸ਼ੇਸ਼ ਮੁਹਿੰਮ ਦੇ ਤਹਿਤ ਨੇਗੋਮਬੋ ਦੇ ਸਮੁੰਦਰੀ ਖੇਤਰ ਵਿਚ ਕ੍ਰਿਸਟਲ ਮੈਥਾਮਫੇਟਾਮਾਈਨ (ICE) ਅਤੇ ਹੈਸ਼ੀਸ਼ ਬਰਾਮਦ ਕੀਤੀ ਗਈ, ਜਿਸ ਦੀ ਕੀਮਤ ਤਕਰੀਬਨ 600 ਮਿਲੀਅਨ ਰੁਪਏ ਹੈ। ਸ਼੍ਰੀਲੰਕਾ ਦੀ ਨੇਵੀ ਨੇ 100 ਕਿੱਲੋ ਤੋਂ ਵੱਧ ਕ੍ਰਿਸਟਲ ਮੇਥਾਮੈਫੇਟਾਮਾਈਨ (ਆਈ.ਸੀ.ਈ.) ਦੇ ਨਾਲ ਚਾਰ ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਲਗਭਗ 80 ਕਿਲੋ ਹਸ਼ੀਸ਼ ਅਤੇ ਨਸ਼ੀਲੇ ਪਦਾਰਥਾਂ ਨੂੰ ਟਰਾਂਸਫਰ ਕਰਨ ਲਈ ਵਰਤੇ ਜਾਣ ਵਾਲੇ ਮਲਟੀਡੇਅ ਫਿਸ਼ਿੰਗ ਟਰੋਲਰ ਨੂੰ ਜ਼ਬਤ ਕੀਤਾ।

ਇਹ ਸੰਯੁਕਤ ਆਪਰੇਸ਼ਨ ਖੁਫ਼ੀਆ ਸੇਵਾਵਾਂ ਅਤੇ ਪੁਲਸ ਨਾਰਕੋਟਿਕ ਬਿਊਰੋ ਦੇ ਸਹਿਯੋਗ ਨਾਲ ਕੀਤਾ ਗਿਆ। ਇਸ ਆਪ੍ਰੇਸ਼ਨ ਵਿਚ ਸ਼੍ਰੀਲੰਕਾ ਏਅਰ ਫੋਰਸ ਵੱਲੋਂ ਵੀ ਮਦਦ ਕੀਤੀ ਗਈ ਸੀ।ਆਪ੍ਰੇਸ਼ਨ ਦੌਰਾਨ ਫੜੇ ਗਏ ਸ਼ੱਕੀ ਵਿਅਕਤੀਆਂ ਦੀ ਪਛਾਣ ਚਿਲਵ ਦੇ ਥੂਡਵਾਵਾ ਖੇਤਰ ਦੇ ਵਸਨੀਕਾਂ ਵਜੋਂ ਹੋਈ ਹੈ।ਆਈ.ਐਸ.ਆਈ. ਸਮਰਥਿਤ ਪਾਕਿ ਕਾਰਟੈਲ ਦੇ ਨਾਲ ਚੀਨੀ ਨਾਗਰਿਕਾਂ ਦੀ ਵੱਧ ਰਹੀ ਭੂਮਿਕਾ ਨੂੰ ਵੀ ਨਸ਼ਾ ਤਸਕਰੀ ਵਿਚ ਦੇਖਿਆ ਗਿਆ ਹੈ। ਇਹ ਗਵਾਦਰ 'ਤੇ ਚੀਨੀ ਕੰਟਰੋਲ ਅਤੇ ਅਫਰੀਕੀ ਤੱਟ ਤੇ ਹੰਬਨਟੋਟਾ 'ਤੇ ਬੰਦਰਗਾਹਾਂ 'ਤੇ ਨਸ਼ਾ ਤਸਕਰੀ ਦੀ ਸਹੂਲਤ ਦਿੰਦਾ ਹੈ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆਈ ਰਾਜਾਂ 'ਚ ਕੋਰੋਨਾ ਦੇ ਨਵੇਂ ਮਾਮਲੇ, ਜਾਣੋ ਤਾਜ਼ਾ ਸਥਿਤੀ

ਨਸ਼ੀਲੇ ਪਦਾਰਥਾਂ ਵਾਲੀਆਂ ਸਾਰੀਆਂ ਕਿਸ਼ਤੀਆਂ ਗਵਾਦਰ ਤੋਂ ਆਈਆਂ ਹਨ। ਇਹ ਸਿਰਫ਼ ਪਾਕਿਸਤਾਨ ਦੇ ਆਈ.ਐਸ.ਆਈ. ਦੇ ਸਮਰਥਨ ਨਾਲ ਹੀ ਸੰਭਵ ਹੈ ਨਹੀਂ ਤਾਂ ਕਿਸੇ ਦੇਸ਼ ਵਿਚ ਇੰਨੇ ਵੱਡੇ ਪੱਧਰ ‘ਤੇ ਤਸਕਰੀ ਅਸੰਭਵ ਹੈ। ਜਿਵੇਂ ਕਿ ਸਮੁੰਦਰੀ ਕੰਢੇ ਤੋਂ ਮੱਧ ਸਾਗਰ ਵਿਚ ਨਸ਼ੀਲੇ ਪਦਾਰਥਾਂ ਦਾ ਲੈਣ-ਦੇਣ ਕੀਤਾ ਜਾਂਦਾ ਹੈ। ਪਾਕਿਸਤਾਨੀ ਮੂਲ ਦੀਆਂ ਕਿਸ਼ਤੀਆਂ ਬਹੁਤ ਘੱਟ ਹੀ ਫੜੀਆਂ ਜਾਂਦੀਆਂ ਹਨ।ਜਦੋਂ ਕਿਸ਼ਤੀਆਂ ਕਿਨਾਰੇ ਤੇ ਆਉਂਦੀਆਂ ਹਨ ਤਾਂ ਉਦੋਂ ਹੀ ਫੜੀਆਂ ਜਾਂਦੀਆਂ ਹਨ। ਨਸ਼ਿਆਂ ਦੀ ਤਸਕਰੀ ਅਤੇ ਸਮੁੰਦਰੀ ਮਾਰਗਾਂ ਦੁਆਰਾ ਚਲਾਈਆਂ ਜਾਂਦੀਆਂ ਹੋਰ ਗੈਰ ਕਾਨੂੰਨੀ ਗਤੀਵਿਧੀਆਂ 'ਤੇ ਲਗਾਤਾਰ ਰੋਕ ਲਗਾਉਣ ਦੇ ਸਿੱਟੇ ਵਜੋਂ, ਸ਼੍ਰੀਲੰਕਾ ਦੀ ਜਲ ਸੈਨਾ ਕੁਝ ਦਿਨ ਪਹਿਲਾਂ ਗਾਲੇ ਦੇ ਡੋਡੇਨਡੁਵਾ ਵਿਖੇ ਨਸ਼ੀਲੇ ਪਦਾਰਥਾਂ ਨਾਲ ਮਲਟੀ ਡੇਅ ਫਿਸ਼ਿੰਗ ਟਰਾਲਰ ਨੂੰ ਕਾਬੂ ਕਰ ਚੁੱਕੀ ਹੈ।


author

Vandana

Content Editor

Related News