ਭੋਜਨ ਸੰਕਟ ਦਾ ਸਾਹਮਣਾ ਕਰ ਰਿਹੈ ਸ਼੍ਰੀਲੰਕਾ: ਪ੍ਰਧਾਨ ਮੰਤਰੀ

06/18/2022 5:20:20 PM

ਕੋਲੰਬੋ (ਏਜੰਸੀ)- ਪ੍ਰਧਾਨ ਮੰਤਰੀ ਰਾਨਿਲ ਵਿਕਰਮਾਸਿੰਘੇ ਨੇ ਚੇਤਾਵਨੀ ਦਿੱਤੀ ਹੈ ਕਿ ਸ਼੍ਰੀਲੰਕਾ ਵਿਚ ਭੋਜਨ ਸੰਕਟ 40 ਤੋਂ 50 ਲੱਖ ਲੋਕਾਂ ਨੂੰ ਸਿੱਧੇ ਤੌਰ 'ਤੇ ਪ੍ਰਭਾਵਿਤ ਕਰ ਰਿਹਾ ਹੈ।

ਵਿਕਰਮਸਿੰਘੇ ਨੇ ਸਾਰੇ ਸੰਸਦ ਮੈਂਬਰਾਂ ਨੂੰ ਟਾਪੂ ਦੇਸ਼ ਵਿੱਚ 225 ਡਿਵੀਜ਼ਨਾਂ ਵਿੱਚ ਭੋਜਨ ਸੁਰੱਖਿਆ ਪ੍ਰੋਗਰਾਮਾਂ ਦੀ ਜ਼ਿੰਮੇਵਾਰੀ ਲੈਣ ਲਈ ਕਿਹਾ ਹੈ। ਅਖ਼ਬਾਰ ਡੇਲੀ ਮਿਰਰ ਨੇ ਪ੍ਰਧਾਨ ਮੰਤਰੀ ਵਿਕਰਮਾਸਿੰਘੇ ਦੇ ਹਵਾਲੇ ਨਾਲ ਕਿਹਾ ਹੈ ਕਿ ਉਨ੍ਹਾਂ ਨੇ ਫੂਡ ਸੇਫਟੀ ਕਮੇਟੀ ਦੀ ਇਕ ਬੈਠਕ 'ਚ ਕਿਹਾ ਕਿ ਸਰਕਾਰ ਸਥਿਤੀ ਨੂੰ ਕੰਟਰੋਲ ਕਰਨ ਲਈ ਦ੍ਰਿੜ ਹੈ।

ਉਨ੍ਹਾਂ ਭੋਜਨ ਸੰਕਟ ਨੂੰ ਘੱਟ ਕਰਨ ਦੇ ਯਤਨ ਕਰਨ ਲਈ ਸੰਸਦ ਮੈਂਬਰ ਨਿਮਲ ਲਾਂਸਾ ਦੀ ਪ੍ਰਧਾਨਗੀ ਹੇਠ ਇਕ ਕਮੇਟੀ ਗਠਿਤ ਕਰਨ ਦੇ ਨਿਰਦੇਸ਼ ਦਿੱਤੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਕਮੇਟੀ 2 ਹਫ਼ਤਿਆਂ ਦੇ ਅੰਦਰ ਇੱਕ ਯੋਜਨਾ ਤਿਆਰ ਕਰੇ। ਵਿਕਰਮਾਸਿੰਘੇ ਨੇ ਅਧਿਕਾਰੀਆਂ ਨੂੰ ਪਹਿਲ ਦੇ ਆਧਾਰ 'ਤੇ ਮਛੇਰੇ ਭਾਈਚਾਰੇ ਨੂੰ ਭੋਜਨ, ਗੈਸ ਅਤੇ ਤੇਲ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ।


cherry

Content Editor

Related News