ਸ਼੍ਰੀਲੰਕਾ ਨੂੰ ਨਹੀਂ ਚੀਨ ਦੀ ਵੈਕਸੀਨ ''ਤੇ ਭਰੋਸਾ, ਭਾਰਤੀ ਟੀਕੇ ਦਾ ਕਰੇਗਾ ਇਸਤੇਮਾਲ

02/27/2021 9:22:32 PM

ਕੋਲੰਬੋ : ਚੀਨ ਨੇ ਭਲੇ ਹੀ ਕੋਰੋਨਾ ਵੈਕਸੀਨ ਤਿਆਰ ਕਰ ਲਈ ਹੈ ਪਰ ਦੁਨੀਆ ਨੂੰ ਚੀਨ ਦੀ ਬਣੀ ਵੈਕਸੀਨ 'ਤੇ ਵਿਸ਼ਵਾਸ ਨਹੀਂ ਹੈ। ਦੁਨੀਆ ਨੂੰ ਕੋਰੋਨਾ ਦੇਣ ਵਾਲੇ ਚੀਨ ਨੂੰ ਆਪਣੀ ਵੈਕਸੀਨ ਦੀ ਸਫਲਤਾ 'ਤੇ ਭਰੋਸਾ ਦਿਵਾਉਣਾ ਮੁਸ਼ਕਲ ਹੋ ਰਿਹਾ ਹੈ। ਕਈ ਦੇਸ਼ਾਂ ਤੋਂ ਬਾਅਦ ਹੁਣ ਸ਼੍ਰੀਲੰਕਾ ਨੇ ਵੀ ਕਹਿ ਦਿੱਤਾ ਹੈ ਕਿ ਉਸ ਨੂੰ ਚੀਨ ਦੀ ਵੈਕਸੀਨ ਸਿਨੋਫਾਰਮ 'ਤੇ ਭਰੋਸਾ ਨਹੀਂ ਹੈ। ਸ਼੍ਰੀਲੰਕਾ ਨੇ ਚੀਨ ਦੀ ਵੈਕਸੀਨ ਦੀ ਸਪਲਾਈ ਰੋਕ ਕੇ ਭਾਰਤੀ ਵੈਕਸੀਨ ਦੇ ਇਸਤੇਮਾਲ ਦਾ ਫੈਸਲਾ ਲਿਆ ਹੈ।
ਇਹ ਵੀ ਪੜ੍ਹੋ- ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਕੈਨੇਡਾ ਨਾਲ ਖਾਲਿਸਤਾਨ ਦੇ ਮੁੱਦੇ 'ਤੇ ਕਰਣਗੇ ਗੱਲ

ਸ਼੍ਰੀਲੰਕਾ ਨੇ ਕਿਹਾ ਹੈ ਕਿ ਉਸ ਨੇ ਚੀਨ ਦੀ ਵੈਕਸੀਨ ਨੂੰ ਫਿਲਹਾਲ ਹੋਲਡ 'ਤੇ ਰੱਖਦੇ ਹੋਏ ਭਾਰਤ ਵਿੱਚ ਬਣੀ ਆਕਸਫੋਰਡ ਅਤੇ ਐਸਟਰਾਜੇਨੇਕਾ ਦੀ ਵੈਕਸੀਨ ਦੇ ਇਸਤੇਮਾਲ ਦਾ ਫੈਸਲਾ ਲਿਆ ਹੈ। ਸ਼੍ਰੀਲੰਕਾਈ ਕੈਬਨਿਟ ਦੇ ਬੁਲਾਰਾ ਡਾ. ਰਮੇਸ਼ ਪਥਿਰਾਨਾ ਨੇ ਕਿਹਾ ਕਿ ਚੀਨ ਦੀ ਵੈਕਸੀਨ ਸਿਨੋਫਾਰਮ ਦੇ ਤੀਸਰੇ ਪੜਾਅ ਦਾ ਟ੍ਰਾਇਲ ਅਜੇ ਪੂਰਾ ਨਹੀਂ ਹੋਇਆ ਹੈ। ਸਿਨੋਫਾਰਮ ਵੈਕਸੀਨ ਦੇ ਰਜਿਸਟਰੇਸ਼ਨ ਦਾ ਡੋਜੀਅਰ ਵੀ ਸਾਨੂੰ ਨਹੀਂ ਮਿਲਿਆ ਹੈ ਇਸ ਲਈ ਅਸੀਂ ਫਿਲਹਾਲ ਇਸ ਨੂੰ ਹੋਲਡ ਕਰ ਰਹੇ ਹਾਂ। WHO ਨੇ ਨਹੀਂ ਦਿੱਤੀ ਮਨਜ਼ੂਰੀ। 

ਡਾ. ਪਥਿਰਾਨਾ ਦੇ ਅਨੁਸਾਰ ਸ਼੍ਰੀਲੰਕਾ ਸੀਰਮ ਇੰਸਟੀਚਿਊਟ ਵਿੱਚ ਤਿਆਰ ਐਸਟਰਾਜੇਨੇਕਾ ਦੀ ਵੈਕਸੀਨ 'ਤੇ ਹੀ ਨਿਰਭਰ ਹੋਵੇਗਾ। ਜਦੋਂ ਚੀਨੀ ਕੰਪਨੀ ਨਾਲ ਜ਼ਰੂਰੀ ਦਸਤਾਵੇਜ਼ ਮਿਲਣਗੇ, ਉਸ ਤੋਂ ਬਾਅਦ ਹੀ ਉਸ 'ਤੇ ਵਿਚਾਰ ਕੀਤਾ ਜਾਵੇਗਾ। ਹਾਲਾਂਕਿ ਉਨ੍ਹਾਂ ਕਿਹਾ ਕਿ ਸਿਨੋਫਾਰਮ ਵੈਕਸੀਨ ਦੇ ਪੰਜੀਕਰਣ ਵਿੱਚ ਸਮਾਂ ਲੱਗੇਗਾ, ਕਿਉਂਕਿ ਵਿਸ਼ਵ ਸਿਹਤ ਸੰਗਠਨ (WHO) ਨੇ ਹੁਣੇ ਇਸ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ, ਇਹ ਅਜੇ ਵੀ ਵਿਚਾਰਾ ਅਧੀਨ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News