ਸ਼੍ਰੀਲੰਕਾ ''ਚ 66 ਭਾਰਤੀ ਮਜ਼ਦੂਰ ਹੋਏ ਕੋਰੋਨਾ ਪਾਜ਼ੇਟਿਵ

11/13/2020 6:02:18 PM

ਕੋਲੰਬੋ (ਭਾਸ਼ਾ): ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ ਵਿਚ ਇਕ ਭਵਨ ਉਸਾਰੀ ਸਥਲ 'ਤੇ ਕੰਮ ਕਰਨ ਵਾਲੇ 66 ਭਾਰਤੀ ਮਜਦੂਰ ਕੋਵਿਡ-19 ਨਾਲ ਪੀੜਤ ਪਾਏ ਗਏ ਹਨ। ਇਕ ਸੀਨੀਅਰ ਸਿਹਤ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਕੋਲੰਬੋ ਸ਼ਹਿਰ ਦੇ ਮੁੱਖ ਮੈਡੀਕਲ ਅਧਿਕਾਰੀ ਡਾਕਟਰ ਰੂਵਾਨ ਵਿਜੇਮੁਨਿ ਨੇ ਪੀ.ਟੀ.ਆਈ.-ਭਾਸ਼ਾ ਨੂੰ ਦੱਸਿਆ,''ਉਹ ਉੱਤਰੀ ਕੋਲੰਬੋ ਖੇਤਰ ਵਿਚ ਰਹਿੰਦੇ ਹਨ, ਜਿੱਥੇ ਮੱਛੀ ਬਾਜ਼ਾਰ ਇਲਾਕੇ ਵਿਚ ਫੈਲੇ ਇਨਫੈਕਸ਼ਨ ਦੇ ਪਹਿਲੇ ਪੱਧਰ ਦੇ ਸੰਪਰਕਾਂ ਦਾ ਪਤਾ ਲਗਾਉਣ ਦੇ ਦੌਰਾਨ ਉਹਨਾਂ ਨੂੰ ਪੀੜਤ ਪਾਇਆ ਗਿਆ।'' 

ਪੜ੍ਹੋ ਇਹ ਅਹਿਮ ਖਬਰ- WA ਨੂੰ ਛੱਡ ਕੇ ਦੇਸ਼ ਦੇ ਸਾਰੇ ਰਾਜਾਂ ਤੇ ਖੇਤਰਾਂ ਦੀਆਂ ਸਰਹੱਦਾਂ ਖੋਲ੍ਹੀਆਂ ਜਾਣਗੀਆਂ : ਮੌਰੀਸਨ

ਵਿਜੇਮੁਨਿ ਨੇ ਕਿਹਾ ਕਿ ਭਵਨ ਉਸਾਰੀ ਕੰਮ ਵਿਚ ਲੱਗੇ ਕਾਮਿਆਂ ਵਿਚੋਂ 19 ਲੋਕਾਂ ਦੀ ਪਹਿਲਾਂ ਜਾਂਚ ਕੀਤੀ ਗਈ। ਬਾਅਦ ਵਿਚ 47 ਲੋਕਾਂ ਦੀ ਜਾਂਚ ਕੀਤੀ ਗਈ। ਜਾਂਚ ਵਿਚ ਸਾਰਿਆਂ ਨੂੰ ਪੀੜਤ ਪਾਇਆ ਗਿਆ। ਸਾਰੇ ਮਜ਼ਦੂਰ ਭਾਰਤੀ ਹਨ। ਉਹਨਾਂ ਨੇ ਦੱਸਿਆ  ਕਿ ਸਾਰਿਆਂ ਦਾ ਇਲਾਜ ਧਾਰਗਾ ਟਾਊਨ ਦੇ ਅੰਤਰਿਮ ਇਲਾਜ ਕੇਂਦਰ ਵਿਚ ਕੀਤਾ ਜਾ ਰਿਹਾ ਹੈ। 'ਕੋਵਿਡ ਦੀ ਰੋਕਥਾਮ ਦੇ ਲਈ ਰਾਸ਼ਟਰੀ ਸੰਚਾਲਨ ਕੇਂਦਰ' ਨੇ ਕਿਹਾ ਕਿ ਮੱਛੀ ਬਾਜ਼ਾਰ ਦਾ ਇਲਾਕਾ ਸ਼ੀਲੰਕਾ ਵਿਚ ਜਾਨਲੇਵਾ ਵਾਇਰਲ ਇਨਫੈਕਸ਼ਨ ਦਾ ਸਭ ਤੋਂ ਵੱਡਾ ਸਰੋਤ ਬਣ ਕੇ ਉਭਰਿਆ ਹੈ। ਸ਼ੁੱਕਰਵਾਰ ਸਵੇਰ ਤੱਕ ਇਸ ਇਲਾਕੇ ਵਿਚੋਂ ਕੋਵਿਡ-19 ਦੇ ਕੁੱਲ 9,120 ਮਾਮਲੇ ਸਾਹਮਣੇ ਆ ਚੁੱਕੇ ਹਨ ਜਦਕਿ ਪੂਰੇ ਦੇਸ਼ ਵਿਚ ਇਨਫੈਕਸ਼ਨ ਦੇ ਕੁੱਲ 15,722 ਮਾਮਲੇ ਹਨ। ਸ਼੍ਰੀਲੰਕਾ ਵਿਚ ਹੁਣ ਤੱਕ ਕੋਰੋਨਾਵਾਇਰਸ ਇਨਫੈਕਸ਼ਨ ਨਾਲ 48 ਮੌਤਾਂ ਹੋਈਆਂ ਹਨ।


Vandana

Content Editor

Related News