ਸ਼੍ਰੀਲੰਕਾ : ਸਰਕਾਰ ''ਚ ਵਾਪਸ ਆਏ 2 ਮੁਸਲਿਮ ਮੰਤਰੀ
Wednesday, Jun 19, 2019 - 04:32 PM (IST)

ਕੋਲੰਬੋ (ਭਾਸ਼ਾ)— ਸ਼੍ਰੀਲੰਕਾ ਵਿਚ ਈਸਟਰ ਮੌਕੇ ਹੋਏ ਸਿਲਸਿਲੇਵਾਰ ਬੰਬ ਧਮਾਕਿਆਂ ਦੇ ਬਾਅਦ ਦੇਸ਼ ਵਿਚ ਵੱਧਦੀਆਂ ਘੱਟ ਗਿਣਤੀ ਵਿਰੋਧੀ ਭਾਵਨਾਵਾਂ ਦੇ ਮੱਦੇਨਜ਼ਰ ਅਸਤੀਫਾ ਦੇਣ ਵਾਲੇ 9 ਮੁਸਲਿਮ ਮੰਤਰੀਆਂ ਵਿਚੋਂ ਦੋ ਬੁੱਧਵਾਰ ਨੂੰ ਸਰਕਾਰ ਵਿਚ ਪਰਤ ਆਏ। ਦੇਸ਼ ਵਿਚ ਬੌਧ ਧਰਮ ਦੇ ਪ੍ਰਮੁੱਖ ਧਰਮ ਗੁਰੂ ਨੇ ਉਨ੍ਹਾਂ ਨੂੰ ਆਪਣੇ ਫੈਸਲੇ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਸੀ। ਕਬੀਰ ਹਾਸ਼ਿਮ ਅਤੇ ਏ.ਐੱਚ.ਐੱਮ. ਹਲੀਮ ਨੂੰ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੈਨਾ ਨੇ ਮੰਤਰੀ ਅਹੁਦੀ ਦੀ ਸਹੁੰ ਚੁਕਾਈ।
ਇਸ ਤੋਂ ਇਕ ਦਿਨ ਪਹਿਲਾਂ ਆਪਣੇ ਰਵੱਈਏ 'ਤੇ ਮੁੜ ਵਿਚਾਰ ਕਰਨ ਲਈ ਮੁਸਲਿਮ ਮੰਤਰੀਆਂ ਦੀ ਬੈਠਕ ਬਿਨਾਂ ਕਿਸੇ ਨਤੀਜੇ 'ਤੇ ਪਹੁੰਚੇ ਖਤਮ ਹੋ ਗਈ ਸੀ। ਹਾਸ਼ਿਮ ਅਤੇ ਹਲੀਮ ਦੋਵੇਂ ਪ੍ਰਧਾਨ ਮੰਤਰੀ ਰੌਨਿਲ ਵਿਕਰਮਸਿੰਘੇ ਦੀ ਯੂਨਾਈਟਿਡ ਨੈਸ਼ਨਲ ਪਾਰਟੀ (ਯੂ.ਐੱਨ.ਪੀ.) ਦੇ ਹਨ। ਫਿਲਹਾਲ ਹਾਲੇ ਸਾਫ ਨਹੀਂ ਹੈ ਕੀ ਮੁੱਖ ਮੁਸਲਿਮ ਪਾਰਟੀ, ਸ਼੍ਰੀਲੰਕਾ ਮੁਸਲਿਮ ਕਾਂਗਰਸ ਦੇ ਮੰਤਰੀ ਸਰਕਾਰ ਵਿਚ ਪਰਤਣਗੇ?