ਸ਼੍ਰੀਲੰਕਾ ''ਚ ਡੁੱਬ ਰਹੇ ਜਹਾਜ਼ ਦਾ ਡਾਟਾ ਰਿਕਾਰਡਰ ਬਰਾਮਦ

Sunday, Jun 06, 2021 - 06:27 PM (IST)

ਸ਼੍ਰੀਲੰਕਾ ''ਚ ਡੁੱਬ ਰਹੇ ਜਹਾਜ਼ ਦਾ ਡਾਟਾ ਰਿਕਾਰਡਰ ਬਰਾਮਦ

ਕੋਲੰਬੋ (ਭਾਸ਼ਾ): ਸ਼੍ਰੀਲੰਕਾ ਦੇ ਸਮੁੰਦਰ ਮਾਹਰਾਂ ਨੇ ਸਿੰਗਾਪੁਰ ਦੇ ਝੰਡੇ ਵਾਲੇ ਉਸ ਜਹਾਜ ਦਾ ਡਾਟਾ ਰਿਕਾਰਡ ਬਰਾਮਦ ਕਰ ਲਿਆ ਹੈ ਜੋ ਅੱਗ ਲੱਗਣ ਦੇ ਬਾਅਦ ਕੋਲੰਬੋ ਤੱਟ 'ਤੇ ਹੌਲੀ-ਹੌਲੀ ਡੁੱਬ ਰਿਹਾ ਹੈ। ਜਾਂਚ ਕਰਤਾਵਾਂ ਨੇ ਇਸ ਘਟਨਾ ਦੇ ਪਿੱਛੇ ਦੇ ਕਾਰਨ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਨਾਲ ਸਮੁੰਦਰੀ ਵਾਤਾਵਰਨ ਦੇ ਦੂਸ਼ਿਤ ਹੋਣ ਦਾ ਖਦਸ਼ਾ ਪੈਦਾ ਹੋ ਗਿਆ ਹੈ। ਸ਼੍ਰੀਲੰਕਾ ਬੰਦਰਗਾਹ ਅਥਾਰਿਟੀ ਨੇ ਸ਼ਨੀਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਹਾਲੇ ਤੱਕ ਜਹਾਜ਼ ਤੋਂ ਤੇਲ ਦਾ ਰਸਾਇਣ ਲੀਕ ਹੋਣ ਦੇ ਕੋਈ ਸੰਕੇਤ ਨਹੀਂ ਮਿਲੇ ਹਨ। 

ਬਿਆਨ ਵਿਚ ਕਿਹਾ ਗਿਆ ਹੈ ਕਿ ਸ਼੍ਰੀਲੰਕਾ ਦੀ ਜਲ ਸੈਨਾ, ਭਾਰਤੀ ਤੱਟ ਰੱਖਿਅਕ ਬਲ ਅਤੇ ਸਥਾਨਕ ਅਧਿਕਾਰੀ ਕਿਸੇ ਵੀ ਤਰ੍ਹਾਂ ਦੇ ਤੇਲ ਪ੍ਰਦੂਸ਼ਣ ਨਾਲ ਨਜਿੱਠਣ ਜਾਂ ਮਲਬਾ ਹਟਾਉਣ ਲਈ ਘਟਨਾ ਸਥਲ 'ਤੇ ਮੌਜੂਦ ਹਨ ਅਤੇ ਉਹ 24 ਘੰਟੇ ਸਥਿਤੀ 'ਤੇ ਕਰੀਬੀ ਨਜ਼ਰ ਬਣਾਏ ਹੋਏ ਹਨ। 'ਮਰਚੈਂਟ ਸ਼ਿਪਿੰਗ ਸੇਕੇਟੇਰੀਅਟ' ਦੇ ਮਾਹਰਾਂ ਨੇ ਸ਼੍ਰੀਲੰਕਾਈ ਜਲ ਸੈਨਾ ਦੀ ਮਦਦ ਨਾਲ ਸ਼ਨੀਵਾਰ ਨੂੰ ਐਮਵੀ ਐਕਸਪ੍ਰੈੱਸ ਪਰਲ ਜਹਾਜ਼ ਦਾ ਡਾਟਾ ਰਿਕਾਰਡਰ ਜਾਂ ਵੀ.ਡੀ.ਆਰ. ਬਰਾਮਦ ਕਰ ਲਿਆ ਜਿਸ ਨੂੰ ਜਹਾਜ਼ ਦੇ 'ਬਲੈਕ ਬਕਸੇ' ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਰਸਾਇਣ ਅਤੇ ਸੁੰਦਰਤਾ ਉਤਪਾਦ ਵਿਚ ਵਰਤੋਂ ਹੋਣ ਨਾਲਾ ਕੱਚਾ ਮਾਲ ਲੈ ਕੇ ਨਿਕਲੇ ਜਹਾਜ਼ ਵਿਚ 20 ਮਈ ਨੂੰ ਕੋਲੰਬੋ ਤੱਟ ਨੇੜੇ ਅੱਗ ਲੱਗ ਗਈ ਸੀ। ਇਹ ਜਹਾਜ਼ ਗੁਜਰਾਤ ਦੇ ਹਜ਼ੀਰਾ ਤੋਂ ਆ ਰਿਹਾ ਸੀ। 

ਪੜ੍ਹੋ ਇਹ ਅਹਿਮ ਖਬਰ- ਭਾਰਤੀ ਮੂਲ ਦੇ ਵਿਅਕਤੀ ਖ਼ਿਲਾਫ਼ ਨਸਲੀ ਟਿੱਪਣੀ ਤੋਂ ਬਾਅਦ ਵਧਿਆ ਵਿਵਾਦ

ਜਹਾਜ਼ ਵਿਚ ਸਵਾਰ ਭਾਰਤੀ, ਚੀਨ, ਫਿਲੀਪੀਨਜ਼ ਅਤੇ ਰੂਸ ਦੀ ਨਾਗਰਿਕਤਾ ਵਾਲੇ ਚਾਲਕ ਦਲ ਦੇ ਸਾਰੇ 25 ਮੈਂਬਰਾਂ ਨੂੰ 21 ਮਈ ਨੂੰ ਸੁਰੱਖਿਅਤ ਬਚਾ ਲਿਆ ਗਿਆ। ਬਰਾਮਦ ਕੀਤਾ ਗਿਆ ਵੀਡੀਆਰ ਸਥਾਨਕ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਸੌਂਪ ਦਿੱਤਾ ਗਿਆ ਤਾਂ ਜੋ ਜਾਂਚ ਵਿਚ ਮਦਦ ਮਿਲ ਸਕੇ। ਪੁਲਸ ਬੁਲਾਰੇ ਅਜਿਤ ਰੋਹਨ ਨੇ ਕਿਹਾ,''ਇਹ ਜਾਂਚ ਵਿਚ ਅਹਿਮ ਗੱਲਬਾਤ ਦਾ ਪਤਾ ਲਗਾਉਣ ਲਈ ਮਹੱਤਵਪੂਰਨ ਸਾਬਤ ਹੋਵੇਗਾ। ਵੀਡੀਆਰ ਜਹਾਜ਼ ਵਿਚ ਲੱਗਿਆ ਇਕ ਉਪਕਰਨ ਹੁੰਦਾ ਹੈ ਜੋ ਜਹਾਜ਼ ਦੇ ਸੰਚਾਲਨ ਨਾਲ ਸੰਬੰਧਤ ਅਹਿਮ ਸੂਚਨਾ ਨੂੰ ਲਗਾਤਾਰ ਰਿਕਾਰਡ ਕਰਦਾ ਹੈ। ਕਿਸੇ ਵੀ ਜਹਾਜ਼ ਦੇ ਵੀਡੀਆਰ ਡਾਟਾ ਨੂੰ ਹਾਦਸੇ ਦੀ ਜਾਂਚ ਦੌਰਾਨ ਅਹਿਮ ਸੂਚਨਾ ਦੇ ਤੌਰ 'ਤੇ ਵਰਤਿਆ ਜਾ ਸਕਦਾ ਹੈ। 

ਸਰਕਾਰ ਦੇ ਵਿਸ਼ਲੇਸ਼ਣ ਵਿਭਾਗ ਦੇ 14 ਮਾਹਰਾਂ ਦੀ ਇਕ ਦਲ ਨੂੰ ਜਹਾਜ਼ 'ਤੇ ਲੱਗੀ ਅੱਗ ਨਾਲ ਸਮੁੰਦਰੀ ਵਾਤਾਵਰਨ 'ਤੇ ਪੈਣ ਵਾਲੇ ਅਸਰ ਦਾ ਪਤਾ ਲਗਾਉਣ ਲਈ ਨਿਯੁਕਤ ਕੀਤਾ ਗਿਆ ਹੈ। ਇਹ ਇਸ ਦਾ ਪਤਾ ਲਗਾਉਣ ਲਈ ਸਮੁੰਦਰੀ ਪਾਣੀ ਦੇ ਨਮੂਨੇ ਇਕੱਠੇ ਕਰਨਗੇ। ਇਸ ਵਿਚਕਾਰ ਜਹਾਜ਼ ਦਾ ਪਿਛਲਾ ਹਿੱਸਾ ਕਰੀਬ 21 ਮੀਟਰ ਦੀ ਡੂੰਘਾਈ ਵਿਚ ਸਮੁੰਦਰ ਦੇ ਤਲ 'ਤੇ ਹੈ ਅਤੇ ਅੱਗੇ ਦਾ ਹਿੱਸਾ ਲਗਾਤਾਰ ਹੌਲੀ-ਹੌਲੀ ਹੇਠਾਂ ਜਾ ਰਿਹਾ ਹੈ।ਸ਼੍ਰੀਲੰਕਾ ਦੇ ਅਪਰਾਧਿਕ ਜਾਂਚ ਵਿਭਾਗ (ਸੀ.ਟੀ.ਡੀ.) ਨੇ ਹੁਣ ਤੱਕ ਘਟਨਾ ਦੇ ਬਾਰੇ ਵਿਚ ਚਾਲਕ ਦਲ ਦੇ 20 ਮੈਂਬਰਾਂ ਅਤੇ ਅਧਿਕਾਰੀਆਂ ਦੇ ਬਿਆਨ ਦਰਜ ਕੀਤੇ ਹਨ।


author

Vandana

Content Editor

Related News