ਸ਼੍ਰੀਲੰਕਾ ''ਚ ਰਾਸ਼ਟਰਪਤੀ ਚੋਣਾਂ ਦਾ ਐਲਾਨ

Sunday, Jun 02, 2019 - 02:38 PM (IST)

ਸ਼੍ਰੀਲੰਕਾ ''ਚ ਰਾਸ਼ਟਰਪਤੀ ਚੋਣਾਂ ਦਾ ਐਲਾਨ

ਕੋਲੰਬੋ (ਭਾਸ਼ਾ)— ਸ਼੍ਰੀਲੰਕਾ ਚੋਣ ਕਮਿਸ਼ਨ ਦੇ ਪ੍ਰਮੁੱਖ ਮਹਿੰਦਰਾ ਦੇਸ਼ਪ੍ਰਿਅ ਨੇ ਕਿਹਾ ਕਿ ਦੇਸ਼ ਵਿਚ ਰਾਸ਼ਟਰਪਤੀ ਚੋਣ 15 ਨਵੰਬਰ ਤੋਂ 7 ਦਸੰਬਰ ਦੇ ਵਿਚ ਹੋਵੇਗੀ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਸੰਵਿਧਾਨਕ ਵਿਵਸਥਾ ਮੁਤਾਬਕ ਚੋਣਾਂ ਮੌਜੂਦਾ ਰਾਸ਼ਟਰਪਤੀ ਦੇ ਕਾਰਜਕਾਲ ਤੋਂ ਇਕ ਮਹੀਨੇ ਪਹਿਲਾਂ ਹੋਣੀਆਂ ਚਾਹੀਦੀਆਂ ਹਨ। ਅਗਲੀ ਰਾਸ਼ਟਰਪਤੀ ਚੋਣ ਦੀ ਤਰੀਕ ਦੇ ਸੰਬੰਧ ਵਿਚ ਸੰਵਿਧਾਨਕ ਵਿਵਸਥਾ 'ਤੇ ਮਹਿੰਦਰਾ ਦਾ ਇਹ ਸਪੱਸ਼ਟੀਕਰਨ ਉਦੋਂ ਆਇਆ ਜਦੋਂ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੈਨਾ ਨੇ ਪਿਛਲੇ ਹਫਤੇ ਭਾਰਤ ਵਿਚ ਪੱਤਰਕਾਰਾਂ ਨੂੰ ਕਿਹਾ ਸੀ ਕਿ ਰਾਸ਼ਟਰਪਤੀ ਚੋਣ ਸੰਭਵ ਤੌਰ 'ਤੇ 7 ਦਸੰਬਰ ਨੂੰ ਹੋਵੇਗੀ। 

ਰਾਸ਼ਟਰਪਤੀ ਸਿਰੀਸੈਨਾ ਦਾ ਪੰਜ ਸਾਲ ਦਾ ਕਾਰਜਕਾਲ 8 ਜਨਵਰੀ 2020 ਨੂੰ ਖਤਮ ਹੋਣਾ ਹੈ। ਮਹਿੰਦਰਾ ਨੇ ਦੱਖਣੀ ਕੋਲੰਬੋ ਦੇ ਮੋਰਾਤੁਵਾ ਉਪ ਨਗਰ ਵਿਚ ਸ਼ਨੀਵਾਰ ਨੂੰ ਆਯੋਜਿਤ ਵੋਟਰਸ ਡੇਅ ਪ੍ਰੋਗਰਾਮਾਂ ਨੂੰ ਸੰਬੋਧਿਤ ਕੀਤਾ ਅਤੇ  ਕਿਹਾ,''ਚੋਣਾਂ ਮੌਜੂਦਾ ਰਾਸ਼ਟਰਪਤੀ ਦੇ ਕਾਰਜਕਾਲ ਦੇ ਖਤਮ ਹੋਣ ਤੋਂ ਇਕ ਮਹੀਨੇ ਪਹਿਲਾਂ ਹੋਣੀਆਂ ਚਾਹੀਦੀਆਂ ਹਨ।'' ਉਨ੍ਹਾਂ ਨੇ ਕਿਹਾ,''ਚੋਣ ਦੀ ਸਭ ਤੋਂ ਕਰੀਬੀ ਤਰੀਕ 15 ਨਵੰਬਰ ਹੋ ਸਕਦੀ ਹੈ ਕਿਉਂਕਿ 10 ਨਵੰਬਰ ਨੂੰ ਐਤਵਾਰ ਹੈ ਅਤੇ 12 ਨਵੰਬਰ ਨੂੰ ਪੋਇਆ ਦਿਵਸ (ਬੌਧ ਪਵਿੱਤਰ ਦਿਨ) ਹੈ। 7 ਦਸੰਬਰ ਚੋਣਾਂ ਦੇ ਲਿਹਾਜ ਨਾਲ ਆਖਰੀ ਤਰੀਕ ਹੋਵੇਗੀ।'' ਮਹਿੰਦਰਾ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ 15 ਨਵੰਬਰ ਤੋਂ 7 ਦਸੰਬਰ ਦੇ ਵਿਚ ਕਿਸੇ ਵੀ ਦਿਨ ਚੋਣਾਂ ਕਰਾਉਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ।


author

Vandana

Content Editor

Related News