ਸ੍ਰੀ ਗੁਰੂ ਸਿੰਘ ਸਾਊਥਾਲ ਦੀਆਂ ਚੋਣਾਂ ਲਈ ਮੈਂਬਰਸ਼ਿਪ ਦਾ ਕੰਮ ਸਮਾਪਤ, ਕੁੱਲ 9,554 ਮੈਂਬਰ ਬਣੇ

Tuesday, Sep 05, 2017 - 08:09 AM (IST)

ਲੰਡਨ, (ਰਾਜਵੀਰ ਸਮਰਾ)— 'ਸ੍ਰੀ ਗੁਰੂ ਸਿੰਘ ਸਭਾ ਸਾਊਥਾਲ' ਦੀਆਂ ਚੋਣਾਂ ਲਈ ਮੈਂਬਰਸ਼ਿਪ ਦਾ ਕੰਮ ਸੋਮਵਾਰ ਸ਼ਾਮ ਸਮਾਪਤ ਹੋ ਗਿਆ। ਇੰਗਲੈਂਡ ਦੀ ਸਭ ਤੋਂ ਵਧ ਚਰਚਿਤ ਗੁਰਦੁਆਰਾ ਚੋਣਾਂ ਕਾਰਨ ਸਭ ਦੀਆਂ ਨਜ਼ਰਾਂ ਮੈਂਬਰਸ਼ਿਪ 'ਤੇ ਟਿਕੀਆਂ ਸਨ। ਆਖਰੀ ਦਿਨ ਸਭ ਤੋਂ ਵੱਧ 718 ਮੈਂਬਰ ਬਣੇ। ਜਦ ਕਿ ਕੁੱਲ 8,309 ਨਵੇਂ ਮੈਂਬਰ ਬਣੇ ਹਨ। 155 ਨਵੇਂ ਉਮਰ ਭਰ ਲਈ ਮੈਂਬਰ ਬਣੇ, ਜਿਸ ਨਾਲ ਪਹਿਲਾਂ ਉਮਰ ਭਰ ਲਈ ਬਣੇ 1,090 ਮੈਂਬਰਾਂ ਸਮੇਤ ਹੁਣ ਤੱਕ ਕੁੱਲ 9,554 ਮੈਂਬਰ ਬਣ ਗਏ ਹਨ। ਇਨ੍ਹਾਂ ਚੋਣਾਂ ਲਈ ਚਾਰ ਗਰੁੱਪ ਮੈਦਾਨ 'ਚ ਹਨ, ਜਿਨ੍ਹਾਂ 'ਚੋਂ ਦੋ ਗੁੱਟਾਂ ਦਾ ਆਪਸ ਵਿਚ ਸਮਝੌਤਾ ਹੋਣ ਦੀਆਂ ਕਿਆਸ-ਅਰਾਈਆਂ ਲਗਾਈਆਂ ਜਾ ਰਹੀਆਂ ਹਨ। ਮੈਂਬਰਸ਼ਿਪ ਦੇ ਆਖ਼ਰੀ ਦਿਨ ਲੰਮੀ ਕਤਾਰ ਦੇਖਣ ਨੂੰ ਮਿਲੀ।


Related News