ਲੰਡਨ ਦੀਆਂ ਦੋ ਮਸਜਿਦਾਂ ਨੂੰ ਦਿੱਤਾ ਗਿਆ ਵਿਸ਼ੇਸ਼ ਦਰਜਾ

03/13/2018 5:04:24 PM

ਲੰਡਨ (ਭਾਸ਼ਾ)— ਲੰਡਨ ਦੀਆਂ ਦੋ ਮਸਜਿਦਾਂ ਨੂੰ ਉਨ੍ਹਾਂ ਦੇ ਵਾਸਤੂਸ਼ਿਲਪ ਅਤੇ ਇਤਿਹਾਸਿਕ ਮਹੱਤਤਾ ਨੂੰ ਲੈ ਕੇ ਮੰਗਲਵਾਰ ਨੂੰ ਵਿਸ਼ੇਸ਼ ਦਰਜਾ ਦਿੱਤਾ ਗਿਆ। ਮੱਧ ਲੰਡਨ ਵਿਚ ਰੀਜੈਂਟ ਦੇ ਪਾਰਕ ਵਿਚ ਸਥਿਤ ਲੰਡਨ ਸੈਂਟਰਲ ਮਾਸਕ ਅਤੇ ਇਸਲਾਮਿਕ ਸੱਭਿਆਚਾਰਕ ਕੇਂਦਰ ਅਤੇ ਲੰਡਨ ਦੇ ਦੱਖਣ-ਪੱਛਮ ਵਿਚ ਸਥਿਤ ਫਜ਼ਲ ਮਾਸਕ ਨੂੰ ਸਰਕਾਰ ਦੇ ਸੱਭਿਆਚਾਰਕ ਵਿਭਾਗ ਨੇ ਸ਼੍ਰੇਣੀ2 ਇਮਾਰਤ ਦੇ ਤੌਰ 'ਤੇ ਸੂਚੀਬੱਧ ਕੀਤਾ ਹੈ। ਗੌਰਤਲਬ ਹੈ ਕਿ ਵਿਸ਼ੇਸ਼ ਸ਼੍ਰੇਣੀ2 ਦਰਜਾ ਇੰਗਲੈਂਡ ਵਿਚ ਕਰੀਬ 5 ਲੱਖ ਸੂਚੀਬੱਧ ਭਵਨਾਂ ਵਿਚੋਂ ਸਿਰਫ 5.8 ਫੀਸਦੀ ਨੂੰ ਇਹ ਦਰਜਾ ਦਿੱਤਾ ਗਿਆ ਹੈ। ਇਸ ਦਰਜੇ ਨੂੰ ਪ੍ਰਾਪਤ ਕਰ ਕੇ ਉਹ ਵਿਸ਼ੇਸ਼ ਰੂਪ ਨਾਲ ਮਹੱਤਵਪੂਣ ਸਥਾਨ ਬਣ ਜਾਂਦੇ ਹਨ ਅਤੇ ਉਨ੍ਹਾਂ ਨੂੰ ਵਿਆਪਕ ਸੁਰੱਖਿਆ ਮਿਲਦੀ ਹੈ। ਵਿਰਾਸਤ ਮੰਤਰੀ ਮਿਸ਼ੇਲ ਐਲਿਸ ਨੇ ਕਿਹਾ ਕਿ ਇਨ੍ਹਾਂ ਸੁੰਦਰ ਮਸਜਿਦਾਂ ਨੂੰ ਸੂਚੀਬੱਧ ਕਰ ਕੇ ਅਸੀਂ ਨਾ ਸਿਰਫ ਪੂਜਾ ਦੇ ਵਿਸ਼ੇਸ਼ ਸਥਾਨਾਂ ਦੀ ਸੁਰੱਖਿਆ ਕਰ ਰਹੇ ਹਾਂ ਬਲਕਿ ਇੰਗਲੈਂਡ ਵਿਚ ਮੁਸਲਿਮ ਭਾਈਚਾਰੇ ਦੀ ਖੁਸ਼ਹਾਲ ਵਿਰਾਸਤ ਨੂੰ ਵੀ ਮਹੱਤਵ ਦੇ ਰਹੇ ਹਾਂ।


Related News