ਕੈਨੇਡਾ ਨੇ ਤਿਆਰ ਕੀਤੀ ਨਵੀਂ ਕੋਰੋਨਾ ਜਾਂਚ ਕਿੱਟ, ਇਕ ਘੰਟੇ 'ਚ ਆਵੇਗੀ ਰਿਪੋਰਟ

Monday, Jan 25, 2021 - 05:33 PM (IST)

ਕੈਨੇਡਾ ਨੇ ਤਿਆਰ ਕੀਤੀ ਨਵੀਂ ਕੋਰੋਨਾ ਜਾਂਚ ਕਿੱਟ, ਇਕ ਘੰਟੇ 'ਚ ਆਵੇਗੀ ਰਿਪੋਰਟ

ਕੈਲਗਰੀ- ਕੋਰੋਨਾ ਦਾ ਟੈਸਟ ਕਰਨ ਲਈ ਕੈਨੇਡਾ ਵਿਚ ਬਣਾਈ ਗਈ ਜਾਂਚ ਕਿੱਟ ਨੂੰ ਸਿਹਤ ਵਿਭਾਗ ਵਲੋਂ ਮਨਜ਼ੂਰੀ ਮਿਲ ਗਈ ਹੈ ਪਰ ਅਜੇ ਅਲਬਰਟਾ ਸੂਬੇ ਨੇ ਇਸ ਦੀ ਵਰਤੋਂ ਲਈ ਮਨਜ਼ੂਰੀ ਨਹੀਂ ਦਿੱਤੀ। 

ਇਸ ਜਾਂਚ ਕਿੱਟ ਨੂੰ ਸਪਾਰਟਨ ਕਿਊਬ ਦਾ ਨਾਂ ਦਿੱਤਾ ਗਿਆ ਹੈ। ਓਟਾਵਾ ਦੇ ਸਪਾਰਟਨ ਬਾਇਓਸਾਇੰਸ ਵਲੋਂ ਇਸ ਨੂੰ ਤਿਆਰ ਕੀਤਾ ਗਿਆ ਹੈ ਜੋ ਕਿ ਛੋਟਾ ਤੇ ਕਿਤੇ ਵੀ ਆਸਾਨੀ ਨਾਲ ਲਿਜਾਇਆ ਜਾਣ ਵਾਲਾ ਬਲਾਕ ਹੈ। ਇਸ ਨਾਲ ਸਿਰਫ 10 ਸਕਿੰਟਾਂ ਵਿਚ ਕੋਰੋਨਾ ਟੈਸਟ ਕੀਤੇ ਜਾ ਸਕਦੇ ਹਨ ਤੇ ਇਸ ਦਾ ਨਤੀਜਾ ਵੀ ਇਕ ਘੰਟੇ ਵਿਚ ਸਾਹਮਣੇ ਆ ਸਕਦਾ ਹੈ। 

ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਸਾਨੂੰ ਆਸ ਹੈ ਕਿ ਹੁਣ ਕੋਰੋਨਾ ਟੈਸਟ ਆਸਾਨੀ ਨਾਲ ਤੇ ਜਲਦੀ ਹੋ ਸਕੇਗਾ। ਇਸ ਦੇ ਨਾਲ ਹੀ ਲੋਕਾਂ ਨੂੰ ਵੀ ਬਹੁਤ ਰਾਹਤ ਮਿਲੇਗੀ।  

ਜ਼ਿਕਰਯੋਗ ਹੈ ਕਿ ਅਲਬਰਟਾ ਸੂਬੇ ਵਿਚ ਪਹਿਲਾਂ ਹੀ ਦੋ ਤਰ੍ਹਾਂ ਦੇ ਕੋਰੋਨਾ ਰੈਪਿਡ ਟੈਸਟ ਹੋ ਰਹੇ ਹਨ। ਕੇਂਦਰ ਸਰਕਾਰ ਵਲੋਂ ਅਬੋਟ ਆਈ. ਡੀ. ਨਾਓ ਐਂਡ ਪੈਨਬਾਇਓ ਨਾਂ ਦੇ ਪਾਇਲਟ ਪ੍ਰੋਗਰਾਮ ਇੱਥੇ ਚੱਲ ਰਹੇ ਹਨ। ਅਲਬਰਟਾ ਹੈਲਥ ਸਰਵਿਸ ਵਲੋਂ ਇਕ ਲੱਖ ਸਪਾਰਟਨ ਕਿੱਟ ਖ੍ਰੀਦਣ ਲਈ 9.5 ਮਿਲੀਅਨ ਡਾਲਰ ਦਾ ਸਮਝੌਤਾ ਕੀਤਾ ਗਿਆ ਸੀ। 


 


author

Lalita Mam

Content Editor

Related News