ਹੜ੍ਹ ਦੀ ਮਾਰ ਹੇਠ ਸਪੇਨ, ਲੋਕਾਂ ਨੇ ਲਾਈ ਮਦਦ ਦੀ ਗੁਹਾਰ
Friday, Nov 01, 2024 - 05:28 PM (IST)
ਮੈਡ੍ਰਿਡ (ਏਜੰਸੀ)- ਪੂਰਬੀ ਸਪੇਨ ਦੇ ਦੱਖਣੀ ਵੈਲੇਂਸੀਆ ਦੇ ਕਈ ਸ਼ਹਿਰਾਂ ਵਿਚ ਅਚਾਨਕ ਹੜ੍ਹ ਆਉਣ ਦੇ 3 ਦਿਨ ਬਾਅਦ ਸ਼ੁੱਕਰਵਾਰ ਨੂੰ ਗੁੱਸਾ, ਨਿਰਾਸ਼ਾ ਅਤੇ ਇਕਜੁੱਟਤਾ ਦੀ ਭਾਵਨਾ ਵੇਖਣ ਨੂੰ ਮਿਲੀ। ਹੜ੍ਹ ਨੇ ਦੇਸ਼ 'ਚ ਕਾਫੀ ਤਬਾਹੀ ਮਚਾਈ ਹੈ ਅਤੇ ਇਸ ਕਾਰਨ ਘੱਟੋ-ਘੱਟ 158 ਲੋਕਾਂ ਦੀ ਮੌਤ ਹੋ ਚੁੱਕੀ ਹੈ।ਕਈ ਸੜਕਾਂ ਅਜੇ ਵੀ ਥਾਂ-ਥਾਂ 'ਤੇ ਨੁਕਸਾਨੇ ਵਾਹਨਾਂ ਦੇ ਫਸੇ ਹੋਣ ਅਤੇ ਮਲਬੇ ਕਾਰਨ ਬੰਦ ਹਨ ਅਤੇ ਕਈ ਥਾਵਾਂ 'ਤੇ ਲੋਕ ਆਪਣੇ ਘਰਾਂ ਵਿਚ ਹੀ ਫਸੇ ਹੋਏ ਹਨ।
ਇਹ ਵੀ ਪੜ੍ਹੋ: ਇੰਡੋਨੇਸ਼ੀਆ 'ਚ ਅੱਤਵਾਦ ਫੈਲਾਉਣ ਵਾਲੇ 2,264 ਸੋਸ਼ਲ ਮੀਡੀਆ ਖਾਤਿਆਂ ਦੀ ਪਛਾਣ
ਕੁਝ ਥਾਵਾਂ 'ਤੇ ਅਜੇ ਵੀ ਬਿਜਲੀ ਅਤੇ ਪਾਣੀ ਦੀ ਸਪਲਾਈ ਅਤੇ ਸੰਚਾਰ ਨੈੱਟਵਰਕ ਠੱਪ ਪਿਆ ਹੈ। ਇਸ ਤੋਂ ਨਿਰਾਸ਼ ਲੋਕਾਂ ਨੇ ਮੀਡੀਆ ਨੂੰ ਮਦਦ ਦੀ ਅਪੀਲ ਕੀਤੀ। ਦੱਖਣੀ ਵੈਲੇਂਸੀਆ ਦੇ ਸਭ ਤੋਂ ਪ੍ਰਭਾਵਿਤ ਸ਼ਹਿਰਾਂ ਵਿਚੋਂ ਇਕ ਅਲਫਾਫਰ ਦੇ ਇੱਕ ਨਿਵਾਸੀ ਨੇ ਸਰਕਾਰੀ ਟੈਲੀਵਿਜ਼ਨ ਚੈਨਲ ਟੀ.ਵੀ.ਈ. ਨੂੰ ਕਿਹਾ, ਇਹ ਇਕ ਆਫਤ ਹੈ। ਬਹੁਤ ਸਾਰੇ ਬਜ਼ੁਰਗ ਅਜਿਹੇ ਹਨ, ਜਿਨ੍ਹਾਂ ਕੋਲ ਦਵਾਈ ਨਹੀਂ ਹੈ। ਅਜਿਹੇ ਬੱਚੇ ਵੀ ਹਨ ਜਿਨ੍ਹਾਂ ਨੂੰ ਖਾਣਾ ਨਹੀਂ ਮਿਲ ਰਿਹਾ। ਸਾਡੇ ਕੋਲ ਨਾ ਦੁੱਧ ਹੈ, ਨਾ ਪਾਣੀ ਹੈ, ਸਾਡੇ ਕੋਲ ਕੁਝ ਵੀ ਨਹੀਂ ਹੈ।"
ਇਹ ਵੀ ਪੜ੍ਹੋ: ਭਾਰਤ ਨਾਲ ਮੁਕਤ ਵਪਾਰ ਸਮਝੌਤਾ ਕਰਨ ਲਈ ਉਤਸੁਕ ਹੈ ਬ੍ਰਿਟੇਨ: ਬ੍ਰਿਟਿਸ਼ ਮੰਤਰੀ
ਅਚਾਨਕ ਆਏ ਭਿਆਨਕ ਹੜ੍ਹ ਨੂੰ ਸਪੇਨ ਦੇ ਇਤਿਹਾਸ ਵਿੱਚ ਹੁਣ ਤੱਕ ਦੀ ਸਭ ਤੋਂ ਘਾਤਕ ਕੁਦਰਤੀ ਆਫ਼ਤ ਮੰਨਿਆ ਜਾ ਰਿਹਾ ਹੈ। ਹੁਣ ਤੱਕ 158 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਰਾਹਤ ਅਤੇ ਬਚਾਅ ਕਰਮਚਾਰੀ ਵੱਡੀ ਗਿਣਤੀ ਵਿਚ ਲਾਪਤਾ ਲੋਕਾਂ ਦੀ ਭਾਲ ਕਰ ਰਹੇ ਹਨ, ਕਿਉਂਕਿ ਕਈਆਂ ਦੇ ਅਜੇ ਵੀ ਨੁਕਸਾਨੇ ਗਏ ਵਾਹਨਾਂ ਜਾਂ ਪਾਣੀ ਨਾਲ ਭਰੇ ਵੱਖ-ਵੱਖ ਗਰਾਜਾਂ ਵਿਚ ਫਸੇ ਹੋਣ ਦਾ ਖਦਸ਼ਾ ਹੈ।
ਇਹ ਵੀ ਪੜ੍ਹੋ: ਓਰਲੈਂਡੋ 'ਚ ਹੈਲੋਵੀਨ ਦੇ ਜਸ਼ਨ ਦੌਰਾਨ ਗੋਲੀਬਾਰੀ, 2 ਦੀ ਮੌਤ, 6 ਜ਼ਖ਼ਮੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8