ਪਾਕਿਸਤਾਨੀ ਕੌਂਸਲੇਂਟ ਬਾਰਸੀਲੋਨਾ ਦੇ ਬਾਹਰ ਪਾਕਿ ਨਾਗਰਿਕ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼

Friday, Mar 12, 2021 - 03:12 PM (IST)

ਬਾਰਸੀਲੋਨਾ (ਰਾਜੇਸ਼): ਬੀਤੇ ਦਿਨ ਸਪੇਨ ਦੇ ਸ਼ਹਿਰ ਬਾਰਸੀਲੋਨਾ ਵਿਚ ਸਥਿਤ ਪਾਕਿਸਤਾਨੀ ਕੌਂਸਲੇਟ ਦੇ ਬਾਹਰ ਸਵੇਰੇ 10 ਵਜੇ ਦੇ ਕਰੀਬ ਇਕ ਪਾਕਿਸਤਾਨੀ ਨਾਗਰਿਕ ਇਕਬਾਲ ਜਫਰ ਨੇ ਆਪਣੇ ਆਪ 'ਤੇ ਮਿੱਟੀ ਦਾ ਤੇਲ ਪਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਨਾਲ ਕੌਂਸਲੇਟ ਜਨਰਲ ਆਫ ਪਾਕਿਸਤਾਨ ਦਾ ਮਹੌਲ ਦਹਿਸ਼ਤ ਵਿਚ ਤਬਦੀਲ ਹੋ ਗਿਆ, ਜਿਸ ਕਾਰਨ ਕੌਂਸਲੇਟ ਦੇ ਕਰਮਚਾਰੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। 

PunjabKesari

ਘਟਨਾ ਤੋਂ ਬਾਅਦ ਪਾਕਿਸਤਾਨੀ ਕੌਂਸਲੇਟ ਨੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਦਿੱਤੀ, ਜਿਸ ਵਿਚ ਉਹਨਾਂ ਨੇ ਦੱਸਿਆ ਕਿ ਇਕਬਾਲ ਜਫਰ ਨਾਮੀ ਵਿਅਕਤੀ ਜੋ ਕਿ ਪਾਕਿਸਤਾਨ ਵਿਚ 1989 ਤੋਂ 1991 ਤੱਕ ਇਕ ਬਹੁਤ ਹੀ ਗੰਭੀਰ ਅਪਰਾਧ ਵਿਚ ਕੈਦ ਕੱਟਣ ਤੋਂ ਬਾਅਦ ਪਾਕਿਸਤਾਨ ਤੋਂ ਸਪੇਨ ਆਇਆ ਅਤੇ ਤਿੰਨ ਸਾਲਾ ਬਾਅਦ ਇਕਬਾਲ ਜਫਰ ਨੇ ਬਹੁਤ ਵੱਡੇ ਅਪਰਾਧ ਨੂੰ ਅੰਜਾਮ ਦਿੱਤਾ। ਜਿਸ ਕਾਰਨ  ਸਪੇਨ ਸਰਕਾਰ ਵੱਲੋਂ ਉਸ ਨੂੰ 17 ਸਾਲ ਕੈਦ ਦੀ ਸਜ਼ਾ ਸੁਣਾਈ ਗਈ। ਕੌਂਸਲੇਟ ਨੇ ਦੱਸਿਆ ਕਿ ਕੈਦ ਤੋਂ ਬਾਅਦ ਇਕਬਾਲ ਜਫਰ ਦੇ ਨਾਮ ਨੂੰ ਪਾਕਿਸਤਾਨ ਕੌਂਸਲੇਟ ਨੇ ਖੁਦ ਕਾਲੀ ਸੂਚੀ ਵਿਚੋਂ ਕੱਢ ਦਿੱਤਾ। 

PunjabKesari

ਇਕਬਾਲ ਜਫਰ ਨੂੰ ਕੌਂਸਲੇਟ ਵੱਲੋਂ ਮੈਨੁਅਲ ਪਾਸਪੋਰਟ ਜਾਰੀ ਕੀਤਾ ਗਿਆ। ਅੱਗੇ ਕੌਂਸਲੇਟ ਨੇ ਦੱਸਿਆ ਕਿ ਪਾਕਿਸਤਾਨ ਵਿਚ ਇਕਬਾਲ ਜਫਰ ਦੇ ਪਰਿਵਾਰ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਅਤੇ ਜਫਰ ਦਾ ਪਰਿਵਾਰ ਕਿਸੇ ਬਹੁਤ ਵੱਡੀ ਮੁਸੀਬਤ ਵਿਚ ਫੱਸਿਆ ਹੈ। ਕੌਂਸਲੇਟ ਨੇ ਦੱਸਿਆ ਇਸ ਬਾਬਤ ਸਾਰੀ ਜਾਣਕਾਰੀ ਇਕਬਾਲ ਜਫਰ ਨੇ ਖੁਦ ਕੌਂਸਲੇਟ ਦਫਤਰ ਵਿਚ ਆ ਕੇ ਦੱਸੀ। ਕੌਂਸਲੇਟ ਨੇ ਦੱਸਿਆ ਇਕਬਾਲ ਜਫਰ ਪਾਕਿਸਤਾਨ ਵਿਚ ਰਹਿੰਦੇ ਆਪਣੇ ਪਰਿਵਾਰ ਨੂੰ ਲੈ ਕੇ ਮਾਨਸਿਕ ਤੌਰ 'ਤੇ ਪਰੇਸ਼ਾਨ ਹੈ। ਇਸ ਦੌਰਾਨ ਇਕਬਾਲ ਜਫਰ ਵੱਲੋਂ ਕੌਂਸਲੇਟ ਅੰਦਰ ਦਾਖਲ ਹੋ ਕੇ ਮਿੱਟੀ ਦਾ ਤੇਲ ਸੁੱਟਣ ਦੀ ਪੂਰੀ ਕੋਸ਼ਿਸ ਕੀਤੀ ਗਈ ਪਰ ਕੌਂਸਲੇਟ ਦੇ ਕਰਮਚਾਰੀਆਂ ਵੱਲੋਂ ਉਸ ਨੂੰ ਕਾਬੂ ਕਰ ਕੇ ਪੁਲਸ ਹਵਾਲੇ ਕਰ ਦਿੱਤਾ ਗਿਆ। 

PunjabKesari

ਪੜ੍ਹੋ ਇਹ ਅਹਿਮ ਖਬਰ-  ਮੁਸ਼ਕਲ 'ਚ ਫਸਿਆ ਪਾਕਿ, ਅੱਜ ਸ਼ਾਮ ਤੱਕ UAE ਨੂੰ ਵਾਪਸ ਕਰਨੇ ਪੈਣਗੇ 1 ਅਰਬ ਡਾਲਰ

ਕੌਂਸਲੇਟ ਨੇ ਕਿਹਾ ਕਿ ਇਕਬਾਲ ਨਾਲ ਸਾਡਾ ਰਵੱਈਆ ਹਮੇਸ਼ਾ ਵਧੀਆ  ਰਿਹਾ। ਉਹਨਾਂ ਨੇ ਕਿਹਾ ਇਸ ਘਟਨਾ ਦੇ ਬਾਵਜੂਦ ਵੀ ਕੌਂਸਲੇਟ ਦੀ ਖੁੱਲ੍ਹੇ ਦਰਵਾਜ਼ੇ ਦੀ ਨੀਤੀ ਜਾਰੀ ਰਹੇਗੀ। ਇਸ ਘਟਨਾ ਨਾਲ ਬਾਕੀ ਪਾਕਿਸਤਾਨੀਆਂ ਲਈ ਅਸੀਂ ਕੋਈ ਕਿਸੇ ਤਰ੍ਹਾਂ ਦੀ ਨੀਤੀ ਵਿਚ ਤਬਦੀਲੀ ਨਹੀਂ ਕਰਾਂਗੇ।ਅਰੰਭ ਵਿਚ ਕੌਂਸਲੇਟ ਨੇ ਦੱਸਿਆ ਸੀ ਕਿ ਇਕਬਾਲ ਜਫਰ ਦਾ ਨਾਮ  ਕਾਲੀ ਸੂਚੀ ਵਿਚੋਂ ਬਾਹਰ ਕੱਢ ਦਿੱਤਾ ਗਿਆ।


Vandana

Content Editor

Related News