ਸਪੇਨ 200 ਤੋਂ ਵਧੇਰੇ ਯੂਕ੍ਰੇਨੀ ਫ਼ੌਜੀਆਂ ਨੂੰ ਦੇਵੇਗਾ ਫ਼ੌਜ ਦੀ ਸਿਖਲਾਈ

01/13/2023 3:12:33 PM

ਮੈਡ੍ਰਿਡ (ਵਾਰਤਾ)— ਸਪੇਨ 220 ਤੋਂ ਵਧੇਰੇ ਯੂਕ੍ਰੇਨੀ ਫ਼ੌਜੀਆਂ ਨੂੰ ਫ਼ੌਜੀ ਸਿਖਲਾਈ ਦੇਵੇਗਾ। ਸਪੇਨ ਦੀ ਸਰਕਾਰ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸਰਕਾਰ ਨੇ ਆਪਣੀ ਵੈੱਬਸਾਈਟ 'ਤੇ ਕਿਹਾ ਕਿ ਸਪੇਨ ਦੀ ਰੱਖਿਆ ਮੰਤਰੀ ਮਾਰਗਰੀਟਾ ਰੋਬਲਜ਼ ਟੋਰੇਜ਼ਾਨ ਏਅਰ ਬੇਸ 'ਤੇ 220 ਯੂਕ੍ਰੇਨੀ ਫ਼ੌਜੀਆਂ ਅਤੇ ਲੜਾਕਿਆਂ ਦਾ ਸੁਆਗਤ ਕਰਨਗੇ, ਜੋ ਆਉਣ ਵਾਲੇ ਹਫ਼ਤਿਆਂ 'ਚ ਫ਼ੌਜੀ ਸਿਖਲਾਈ ਲੈਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ 200 ਦੇ ਕਰੀਬ ਫ਼ੌਜੀ ਟੋਲੇਡੋ ਇਨਫੈਂਟਰੀ ਅਕੈਡਮੀ ਵਿੱਚ ਸਿਖਲਾਈ ਵਿਚ ਸ਼ਾਮਲ ਹੋਣਗੇ। 

ਇਹ ਵੀ ਪੜ੍ਹੋ : ਪੁੱਤ ਨੂੰ ਵਿਆਹੁਣ ਦੇ ਚਾਅ ਰਹਿ ਗਏ ਅਧੂਰੇ, ਵਾਪਰਿਆ ਦਰਦਨਾਕ ਭਾਣਾ, ਪਰਿਵਾਰ ਨੇ ਸਿਹਰਾ ਬੰਨ੍ਹ ਦਿੱਤੀ ਅੰਤਿਮ ਵਿਦਾਈ

ਇਨ੍ਹਾਂ ਵਿੱਚੋਂ ਜ਼ਿਆਦਾਤਰ ਉਹ ਆਮ ਲੋਕ ਹਨ, ਜਿਨ੍ਹਾਂ ਨੂੰ ਪਹਿਲਾਂ ਤੋਂ ਹੀ ਫ਼ੌਜੀ ਸਿਖਲਾਈ ਨਹੀਂ ਮਿਲੀ ਹੋਈ ਹੈ। ਬਾਕੀ ਬਚੇ 20 ਫ਼ੌਜੀ, ਜੋ ਪਹਿਲਾਂ ਤੋਂ ਹੀ ਫ਼ੌਜੀ ਸਿਖਲਾਈ ਪ੍ਰਾਪਤ ਹਨ, ਐਲ ਕੂਪੇਰੋ ਮਿਲਟਰੀ ਬੇਸ ਵਿਖੇ ਐਂਟੀ-ਏਅਰਕ੍ਰਾਫਟ ਤੋਪਖਾਨਾ ਰੈਜੀਮੈਂਟ ਵਿੱਚ ਇਕ ਬੁਨਿਆਦੀ ਕੋਰਸ ਪੂਰਾ ਕਰਨਗੇ। ਸਪੇਨ ਦੇ ਰੱਖਿਆ ਮੰਤਰਾਲੇ ਨੇ ਦਸੰਬਰ ਦੇ ਅਖੀਰ ਵਿੱਚ ਐਲਾਨ ਕੀਤਾ ਕਿ ਉਹ ਇਕ ਸਾਲ ਵਿੱਚ ਲਗਭਗ 2,400 ਯੂਕ੍ਰੇਨੀ ਫ਼ੌਜੀਆਂ ਨੂੰ ਸਿਖਲਾਈ ਦੇਣ ਦੀ ਯੋਜਨਾ ਬਣਾ ਰਿਹਾ ਹੈ। ਸਪੇਨ ਨੇ ਇਸ ਸਾਲ ਦੇ ਸ਼ੁਰੂ ਵਿੱਚ ਕੀਵ ਨੂੰ 6 ਐੱਚ. ਏ. ਡਬਲਿਊ. ਕੇ. ਮਿਜ਼ਾਈਲ ਰੱਖਿਆ ਪ੍ਰਣਾਲੀਆਂ ਪ੍ਰਦਾਨ ਕੀਤੀਆਂ ਸਨ।

ਇਹ ਵੀ ਪੜ੍ਹੋ : 7 ਸਾਲ ਬਾਅਦ ਆਖਿਰ 20 ਸੈਕਟਰਾਂ ’ਚ ਵੰਡਿਆ ਗਿਆ ਜਲੰਧਰ ਸ਼ਹਿਰ, ਜਾਣੋ ਕਿਹੜੇ ਸੈਕਟਰ 'ਚ ਆਉਂਦਾ ਹੈ ਤੁਹਾਡਾ ਘਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


shivani attri

Content Editor

Related News