ਸਪੇਨ ''ਚ ਕੋਰੋਨਾ ਤੋਂ ਕੁਝ ਰਾਹਤ, 17 ਦਿਨਾਂ ''ਚ ਸਭ ਤੋਂ ਘੱਟ ਮੌਤਾਂ

Friday, Apr 10, 2020 - 04:34 PM (IST)

ਸਪੇਨ ''ਚ ਕੋਰੋਨਾ ਤੋਂ ਕੁਝ ਰਾਹਤ, 17 ਦਿਨਾਂ ''ਚ ਸਭ ਤੋਂ ਘੱਟ ਮੌਤਾਂ

ਮੈਡ੍ਰਿਡ- ਸਪੇਨ ਵਿਚ 17 ਦਿਨਾਂ ਵਿਚ ਪਹਿਲੀ ਵਾਰ ਕੋਰੋਨਾਵਾਇਰਸ ਇਨਫੈਕਸ਼ਨ ਕਾਰਨ ਮਰਨ ਵਾਲੇ ਲੋਕਾਂ ਦੀ ਗਿਣਤੀ ਵਿਚ ਸਭ ਤੋਂ ਵਧੇਰੇ ਕਮੀ ਦਰਜ ਕੀਤੀ ਗਈ ਹੈ। ਇਹ ਅੰਕੜਾ 605 ਰਿਹਾ। ਸਰਕਾਰ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਸਪੇਨ ਵਿਚ ਮ੍ਰਿਤਕਾਂ ਦੀ ਕੁੱਲ ਗਿਣਤੀ ਵਧ ਕੇ 15,843 'ਤੇ ਪਹੁੰਚ ਗਈ ਹੈ। ਸਪੇਨ ਵਿਚ ਵਾਇਰਸ ਕਾਰਨ ਪ੍ਰਭਾਵਿਤ ਲੋਕਾਂ ਦੀ ਗਿਣਤੀ 1,57,022 'ਤੇ ਪਹੁੰਚ ਗਈ ਹੈ।

ਹਾਲਾਂਕਿ ਸਪੇਨ ਦੀ ਸਰਕਾਰ ਨੇ ਤਾਜ਼ਾ ਅੰਕੜਿਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ 17 ਦਿਨਾਂ ਵਿਚ ਮੌਤ ਦੀ ਗਿਣਤੀ ਦਾ ਸਭ ਤੋਂ ਘੱਟ ਹੋਣਾ ਬੇਸ਼ੱਕ ਰਾਹਤ ਵਾਲੀ ਖਬਰ ਹੈ। ਦੁਨੀਆ ਭਰ ਵਿਚ ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਇਟਲੀ ਤੇ ਅਮਰੀਕਾ ਤੋਂ ਬਾਅਦ ਸਪੇਨ ਵਿਚ ਇਸ ਮਹਾਮਾਰੀ ਕਾਰਨ ਸਭ ਤੋਂ ਵਧੇਰੇ ਮੌਤਾਂ ਹੋਈਆਂ ਹਨ। ਵਰਲਡ ਓ ਮੀਟਰ ਮੁਤਾਬਕ ਕੋਰੋਨਾਵਾਇਰਸ ਕਾਰਨ ਇਟਲੀ ਵਿਚ 18,279 ਲੋਕ, ਅਮਰੀਕਾ ਵਿਚ 16,697 ਲੋਕ ਅਤੇ ਸਪੇਨ ਵਿਚ 15,843 ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਇਸ ਦੇ ਨਾਲ ਹੀ ਦੁਨੀਆ ਭਰ ਵਿਚ ਇਸ ਵਾਇਰਸ ਦੇ ਮਾਮਲੇ 16 ਲੱਖ ਦਾ ਅੰਕੜਾ ਪਾਰ ਕਰ ਗਏ ਤੇ 96 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਇਸ ਵਾਇਰਸ ਕਾਰਨ ਮੌਤ ਹੋਈ ਹੈ। ਹਾਲਾਂਕਿ 3.6 ਲੱਖ ਲੋਕ ਠੀਕ ਹੋ ਕੇ ਆਪਣੇ ਘਰਾਂ ਨੂੰ ਵੀ ਪਰਤੇ ਹਨ।


author

Baljit Singh

Content Editor

Related News