ਯੂਰਪ ''ਚ ਮੰਕੀਪਾਕਸ ਦਾ ਕਹਿਰ, ਸਪੇਨ ''ਚ 7 ਮਾਮਲੇ ਆਏ ਸਾਹਮਣੇ

Friday, May 20, 2022 - 01:47 AM (IST)

ਮੈਡ੍ਰਿਡ-ਅਫਰੀਕਾ ਤੱਕ ਸੀਮਤ ਵਾਇਰਸ ਨਾਲ ਫੈਲਣ ਵਾਲੀ ਬੀਮਾਰੀ ਮੰਕੀਪਾਕਸ ਹੁਣ ਯੂਰਪ 'ਚ ਕਹਿਰ ਮਚਾ ਰਹੀ ਹੈ ਅਤੇ ਸਪੇਨ ਨੇ ਜਿਥੇ ਵੀਰਵਾਰ ਨੂੰ ਸੱਤ ਮਾਮਲਿਆਂ ਦੀ ਪੁਸ਼ਟੀ ਕੀਤੀ ਉਥੇ ਪੁਰਤਗਾਲ 'ਚ ਇਨ੍ਹਾਂ ਮਾਮਲਿਆਂ ਦੀ ਗਿਣਤੀ ਵਧ ਕੇ 14 ਹੋ ਗਈ। ਸਿਹਤ ਵਿਭਾਗ ਨੇ ਇਸ ਦੀ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਸਪੇਨ 'ਚ ਹੁਣ ਤੱਕ ਜਿੰਨੇ ਵੀ ਮਾਮਲੇ ਸਾਹਮਣੇ ਆਏ ਹਨ ਉਹ ਸਾਰੇ ਰਾਜਧਾਨੀ ਮੈਡ੍ਰਿਡ ਤੋਂ ਹਨ ਅਤੇ ਸਾਰੇ ਇਨਫੈਕਟਿਡ ਪੁਰਸ਼ ਹਨ।

ਇਹ ਵੀ ਪੜ੍ਹੋ :- ਮੁੱਖ ਮੰਤਰੀ ਮਾਨ ਨੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨਾਲ ਕੀਤੀ ਮਹੱਤਵਪੂਰਨ ਮੀਟਿੰਗ

ਖੇਤਰੀ ਸਿਹਤ ਵਿਭਾਗ ਦੇ ਅਧਿਕਾਰੀ ਐਂਟੀਨੋਓ ਜਾਪਾਤੇਰੋ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਅਧਿਕਾਰੀ ਫਿਲਹਾਲ 22 ਨਮੂਨਿਆਂ ਦੀ ਜਾਂਚ ਕਰ ਰਹੇ ਹਨ। ਜਾਪਾਤੇਰੋ ਨੇ ਸਪੇਨ ਦੇ ਰੇਡੀਓ ਓਂਡਾ ਕੇਰੋ ਨਾਲ ਗੱਲਬਾਤ 'ਚ ਕਿਹਾ ਕਿ ਇਸ ਗੱਲ ਦੀ ਸੰਭਾਵਨਾ ਹੈ ਕਿ ਆਉਣ ਵਾਲੇ ਦਿਨਾਂ 'ਚ ਮਾਮਲੇ ਵਧਣਗੇ। ਪੁਰਤਗਾਲ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਕਿਹਾ ਕਿ ਦੇਸ਼ 'ਚ 14 ਮਾਮਲੇ ਸਾਹਮਣੇ ਆਏ ਅਤੇ ਇਹ ਸਾਰੇ ਮਾਮਲੇ ਰਾਜਧਾਨੀ ਲਿਸਬਨ ਅਤੇ ਉਸ ਦੇ ਨੇੜਲੇ ਦੇ ਇਲਾਕਿਆਂ 'ਚ ਹਨ। ਇਸ ਦਰਮਿਆਨ, ਬ੍ਰਿਟੇਨ 'ਚ ਮੰਕੀਪਾਕਸ ਦੇ ਮਾਮਲਿਆਂ ਦੀ ਗਿਣਤੀ ਵਧ ਕੇ 9 'ਤੇ ਪਹੁੰਚ ਗਈ ਹੈ।

ਇਹ ਵੀ ਪੜ੍ਹੋ :- ਟਰਾਂਸਪੋਰਟ ਮੰਤਰੀ ਨੇ ਅੰਮ੍ਰਿਤਸਰ ਪਹੁੰਚ ਕੇ ਮਿੰਨੀ ਬੱਸ ਆਪ੍ਰੇਟਰਾਂ ਦੀ ਹੜਤਾਲ ਕਰਵਾਈ ਖਤਮ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News