ਸਪੇਨ ’ਚ ਮਿਲੇ ਭਾਰਤੀ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਦੇ 11 ਮਾਮਲੇ
Thursday, May 06, 2021 - 09:42 AM (IST)
ਮੈਡਰਿਡ (ਭਾਸ਼ਾ): ਸਪੇਨ ਵਿਚ ਭਾਰਤ ’ਚ ਪਾਏ ਗਏ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਦੇ 11 ਮਾਮਲੇ ਸਾਹਮਣੇ ਆਏ ਹਨ। ਸਪੇਨ ਦੀ ਸਿਹਤ ਮੰਤਰੀ ਕੈਰੋਲੀਨਾ ਡੇਰੀਆਸ ਨੇ ਕਿਹਾ ਹੈ ਕਿ ਸਿਹਤ ਅਧਿਕਾਰੀਆਂ ਨੂੰ ਹਾਲ ਹੀ ਦਿਨਾਂ ਵਿਚ 2 ਵੱਖ-ਵੱਖ ਮਾਮਲਿਆਂ ਦਾ ਪਤਾ ਲੱਗਾ ਹੈ।
ਉਨ੍ਹਾਂ ਦੱਸਿਆ ਕਿ ਆਕਸੀਜਨ ਅਤੇ ਸਾਹ ਸਬੰਧੀ ਮਸ਼ੀਨਾਂ ਸਮੇਤ ਜ਼ਰੂਰੀ ਮੈਡੀਕਲ ਸਮੱਗਰੀ ਲੈ ਕੇ ਇਕ ਜਹਾਜ਼ ਕੋਰੋਨਾ ਵਾਇਰਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਭਾਰਤ ਲਈ ਵੀਵਾਰ ਨੂੰ ਰਵਾਨਾ ਹੋਵੇਗਾ। ਸਪੇਨ ਦੀ ਸਰਕਾਰ ਨੇ ਕੋਵਿਡ-19 ਦੀ ਦੂਜੀ ਲਹਿਰ ਨਾਲ ਨਜਿੱਠਣ ਵਿਚ ਭਾਰਤ ਦੀ ਮਦਦ ਲਈ 7 ਟਨ ਮੈਡੀਕਲ ਸਮੱਡਰੀ ਦੀ ਇਥ ਖੇਪ ਭੇਜਣ ਦੀ ਪਿਛਲੇ ਮਨਜ਼ੂਰੀ ਦਿੱਤੀ ਸੀ।