ਵਿਲਮੋਰ ਤੇ ਸੁਨੀਤਾ ਵਿਲੀਅਮਜ਼ ਦੀ ਹਾਲੇ ਨਹੀਂ ਹੋਵੇਗੀ ਘਰ ਵਾਪਸੀ, ਕਰਨਾ ਪਵੇਗਾ ਥੋੜ੍ਹਾ ਹੋਰ ਇੰਤਜ਼ਾਰ
Friday, Jul 26, 2024 - 04:12 AM (IST)
ਵਾਸ਼ਿੰਗਟਨ (ਭਾਸ਼ਾ) - ਅਮਰੀਕੀ ਪੁਲਾੜ ਏਜੰਸੀ ਨਾਸਾ ਦੇ 2 ਪੁਲਾੜ ਯਾਤਰੀਆਂ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈ.ਐੱਸ.ਐੱਸ.) ਤੋਂ ਵਾਪਸ ਆਉਣ ’ਚ ਇਕ ਮਹੀਨੇ ਤੋਂ ਵੱਧ ਦੀ ਦੇਰੀ ਪਹਿਲਾਂ ਹੀ ਹੋ ਚੁੱਕੀ ਹੈ ਅਤੇ ਉਨ੍ਹਾਂ ਦੇ ਬੋਇੰਗ ‘ਕੈਪਸੂਲ’ ’ਚ ਆਈਆਂ ਦਿੱਕਤਾਂ ਨੂੰ ਇੰਜੀਨੀਅਰ ਦੇ ਦੂਰ ਕਰਨ ਤੱਕ ਉਹ ਆਈ.ਐੱਸ.ਐੱਸ. ’ਤੇ ਹੀ ਰਹਿਣਗੇ।
ਟੈਸਟ ਪਾਇਲਟ ਬੂਚ ਵਿਲਮੋਰ ਅਤੇ ਸੁਨੀਤਾ ਵਿਲੀਅਮਜ਼ ਨੂੰ ਸਪੇਸ ਲੈਬ ’ਚ ਲਗਭਗ ਇਕ ਹਫ਼ਤੇ ਲਈ ਰਹਿਣਾ ਸੀ ਅਤੇ ਜੂਨ ਦੇ ਅੱਧ ’ਚ ਵਾਪਸ ਆਉਣਾ ਸੀ ਪਰ ਬੋਇੰਗ ਦੇ ਨਵੇਂ ਸਟਾਰਲਾਈਨਰ ਕੈਪਸੂਲ ’ਚ ਗੜਬੜੀ ਆਉਣ ਅਤੇ ਹੀਲੀਅਮ ਦੀ ਲੀਕੇਜ ਕਾਰਨ ਨਾਸਾ ਅਤੇ ਬੋਇੰਗ ਨੂੰ ਉਨ੍ਹਾਂ ਨੂੰ ਜ਼ਿਆਦਾ ਸਮੇਂ ਤੱਕ ਉਥੇ ਰੋਕਣਾ ਪਿਆ।
ਇਹ ਵੀ ਪੜ੍ਹੋ- ਅੱਜ ਤੋਂ ਹੋਵੇਗੀ ਖੇਡ ਮਹਾਕੁੰਭ ਦੀ ਸ਼ੁਰੂਆਤ, ਪੈਰਿਸ 'ਚ ਟੋਕੀਓ ਓਲੰਪਿਕ ਦਾ ਰਿਕਾਰਡ ਤੋੜਨ ਉਤਰਨਗੇ ਭਾਰਤੀ ਖਿਡਾਰੀ
ਨਾਸਾ ਦੇ ਕਮਰਸ਼ੀਅਲ ਕਰੂ ਪ੍ਰੋਗਰਾਮ ਮੈਨੇਜਰ ਸਟੀਵ ਸਟਿੱਚ ਨੇ ਕਿਹਾ ਕਿ ਮਿਸ਼ਨ ਮੈਨੇਜਰ ਵਾਪਸੀ ਦੀ ਤਰੀਕ ਦਾ ਐਲਾਨ ਕਰਨ ਲਈ ਤਿਆਰ ਨਹੀਂ ਹਨ।
ਇਹ ਵੀ ਪੜ੍ਹੋ- ਅੱਜ ਤੋਂ ਹੋਵੇਗੀ ਖੇਡ ਮਹਾਕੁੰਭ ਦੀ ਸ਼ੁਰੂਆਤ, ਪੈਰਿਸ 'ਚ ਟੋਕੀਓ ਓਲੰਪਿਕ ਦਾ ਰਿਕਾਰਡ ਤੋੜਨ ਉਤਰਨਗੇ ਭਾਰਤੀ ਖਿਡਾਰੀ