ਭਾਰਤ ਦੀ ਮਦਦ ਲਈ ਡਾਕਟਰੀ ਸਮੱਗਰੀ ਭੇਜੇਗਾ ਦੱਖਣੀ ਕੋਰੀਆ
Wednesday, Apr 28, 2021 - 04:04 PM (IST)
ਸਿਓਲ (ਭਾਸ਼ਾ) : ਦੱਖਣੀ ਕੋਰੀਆ ਨੇ ਕਿਹਾ ਹੈ ਕਿ ਉਹ ਭਾਰਤ ਦੀ ਮਦਦ ਲਈ ਆਕਸੀਜਨ ਕੰਸਨਟ੍ਰੇਟਰਸ, ਕੋਵਿਡ-19 ਦੇ ਇਲਾਜ ਵਿਚ ਇਸਤੇਮਾਲ ਹੋਣ ਵਾਲੀ ਕਿੱਟ ਅਤੇ ਹੋਰ ਡਾਕਟਰੀ ਸਮੱਗਰੀ ਦੀ ਸਪਲਾਈ ਕਰੇਗਾ। ਦੁਨੀਆ ਵਿਚ ਕੋਰੋਨਾ ਵਾਇਰਸ ਦੇ ਤੇਜ਼ੀ ਨਾਲ ਪ੍ਰਸਾਰ ਦੇ ਲਿਹਾਜ ਨਾਲ ਭਾਰਤ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੈ।
ਦੱਖਣੀ ਕੋਰੀਆ ਦੇ ਸਿਹਤ ਅਧਿਕਾਰੀ ਯੂਨ ਤਾਏਹੋ ਨੇ ਬੁੱਧਵਾਰ ਨੂੰ ਕਿਹਾ ਕਿ ਸਰਕਾਰ ਨੇ ਭਾਰਤ ਤੋਂ ਦੱਖਣੀ ਕੋਰੀਆ ਦੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਉਡਾਣਾਂ ਦੀ ਇਜਾਜ਼ਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਤੋਂ ਪਰਤਣ ਵਾਲੇ ਨਾਗਰਿਕਾਂ ਨੂੰ 3 ਵਾਰ ਕੋਰੋਨਾ ਦੀ ਜਾਂਚ ਕਰਾਉਣੀ ਹੋਵੇਗੀ ਅਤੇ ਉਨ੍ਹਾਂ ਨੂੰ ਇਕਾਂਤਵਾਸ ਵਿਚ ਰਹਿਣਾ ਹੋਵੇਗਾ। ਯੂਨ ਨੇ ਹਾਲਾਂਕਿ ਦੱਖਣੀ ਕੋਰੀਆ ਵੱਲੋਂ ਕਿੰਨੀ ਰਾਹਤ ਸਮੱਗਰੀ ਭੇਜੀ ਜਾਵੇਗੀ, ਇਸ ਬਾਰੇ ਵਿਚ ਵਿਸਥਾਰ ਨਾਲ ਨਹੀਂ ਦੱਸਿਆ।
ਦੱਖਣੀ ਕੋਰੀਆ ਦੇ ਵਿਦੇਸ਼ ਮੰਤਰਾਲਾ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਉਹ ਭਾਰਤ ਨੂੰ ਜ਼ਰੂਰੀ ਮਾਤਰਾ ਵਿਚ ਡਾਕਟਰੀ ਸਾਮਾਨ ਦੀ ਸਪਲਾਈ ’ਤੇ ‘ਵਿਚਾਰ’ ਕਰ ਰਿਹਾ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਦੱਖਣੀ ਕੋਰੀਆ ਵਿਚ ਕੋਰੋਨਾ ਵਾਇਰਸ ਦੇ 775 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਦੇਸ਼ ਵਿਚ ਪੀੜਤਾਂ ਦੀ ਕੁੱਝ ਸੰਖਿਆ ਵੱਧ ਕੇ 1,20,673 ਹੋ ਗਈ ਹੈ ਅਤੇ ਕੋਰੋਨਾ ਨਾਲ 1821 ਲੋਕਾਂ ਦੀ ਮੌਤ ਹੋਈ ਹੈ।