ਇਸ ਦੇਸ਼ ''ਚ ਨਾ ਲੌਕਡਾਊਨ, ਨਾ ਬਾਜ਼ਾਰ ਬੰਦ, ਇੰਝ ਦਿੱਤੀ ਕੋਵਿਡ-19 ਨੂੰ ਮਾਤ (ਵੀਡੀਓ)

03/25/2020 6:10:49 PM

ਸਿਓਲ (ਬਿਊਰੋ): ਦੁਨੀਆ ਭਰ ਵਿਚ ਜਿੱਥੇ ਲੱਗਭਗ ਸਾਰੇ ਦੇਸ਼ ਕੋਵਿਡ-19 ਕਾਰਨ ਦਹਿਸ਼ਤ ਵਿਚ ਹਨ ਉੱਥੇ ਚੀਨ ਦੇ ਗੁਆਂਢੀ ਦੇਸ਼ ਦੱਖਣੀ ਕੋਰੀਆ ਨੇ ਬਿਨਾਂ ਲੌਕਡਾਊਨ ਅਤੇ ਬਾਜ਼ਾਰ ਬੰਦ ਦੇ ਕੋਰੋਨਾਵਾਇਰਸ ਨੂੰ ਹਰਾ ਦਿੱਤਾ ਹੈ। ਚੀਨ ਦਾ ਖੇਤਰ ਵੁਹਾਨ ਜਿੱਥੋਂ ਦੀ ਕੋਰੋਨਾਵਾਇਰਸ ਫੈਲਿਆ, ਦੱਖਣੀ ਕੋਰੀਆ ਉਸ ਤੋਂ ਸਿਰਫ 1382 ਕਿਲੋਮੀਟਰ ਦੂਰ ਮੌਜੂਦ ਹੈ। ਇਸ ਦੇਸ਼ ਦੇ ਲੋਕਾਂ ਨੇ ਕੋਵਿਡ-19 ਨੂੰ ਹਰਾਉਣ ਦੇ ਕਈ ਤਰੀਕੇ ਵੀ ਅਪਨਾਏ ਜੋ ਕਾਰਗਰ ਰਹੇ। ਜਿਸ ਤਰੀਕੇ ਨਾਲ ਇਸ ਦੇਸ਼ ਨੇ ਕੋਰੋਨਾ ਨੂੰ ਹਰਾਉਣ ਲਈ ਲੜਾਈ ਲੜੀ, ਉਸ ਨੂੰ ਹੁਣ ਪੂਰੀ ਦੁਨੀਆ ਵਿਚ ਮਾਡਲ ਮੰਨਿਆ ਜਾ ਰਿਹਾ ਹੈ।

PunjabKesari

ਅੱਜ ਦੱਖਣੀ ਕੋਰੀਆ ਇਨਫੈਕਿਟਡ ਦੇਸਾਂ ਦੀ ਸੂਚੀ ਵਿਚ 8ਵੇਂ ਨੰਬਰ 'ਤੇ ਹੈ। ਹੁਣ ਤੱਕ ਇੱਥੇ ਇਨਫੈਕਸ਼ਨ ਦੇ 9,137 ਮਾਮਲੇ ਮਿਲੇ ਹਨ। 3,500 ਤੋਂ ਵਧੇਰੇ ਲੋਕ ਠੀਕ ਹੋ ਚੁੱਕੇ ਹਨ। 129 ਲੋਕਾਂ ਦੀ ਮੌਤ ਹੋਈ ਹੈ ਜਦਕਿ 59 ਮਰੀਜ਼ ਗੰਭੀਰ ਹਨ। ਪਹਿਲਾਂ ਸਥਿਤੀ ਅਜਿਹੀ ਨਹੀਂ ਸੀ। 8-9 ਮਾਰਚ ਨੂੰ ਇਨਫੈਕਟਿਡ ਲੋਕਾਂ ਦੇ ਮਾਮਲੇ ਸਾਹਮਣੇ ਆਏ ਸਨ ਪਰ ਬੀਤੇ 2 ਦਿਨਾਂ ਵਿਚ ਸਿਰਫ 12 ਮਾਮਲੇ ਮਿਲੇ ਹਨ। ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਪਹਿਲਾ ਮਾਮਲਾ ਮਿਲਣ ਦੇ ਬਾਅਦ ਅੱਜ ਤੱਕ ਇੱਥੇ ਨਾ ਲੌਕਡਾਊਨ ਹੋਇਆ ਅਤੇ ਨਾ ਹੀ ਬਾਜ਼ਾਰ  ਬੰਦ ਹੋਏ।

ਪੜ੍ਹੋ ਇਹ ਅਹਿਮ ਖਬਰ- ਸਾਵਧਾਨ! ਕੋਰੋਨਾ ਦਾ 1 ਮਰੀਜ਼ 59,000 ਲੋਕਾਂ ਨੂੰ ਕਰ ਸਕਦੈ ਇਨਫੈਕਟਿਡ

ਦੱਖਣੀ ਕੋਰੀਆ ਦੇ ਵਿਦੇਸ਼ ਮੰਤਰੀ ਕਾਂਗ ਯੁੰਗ ਵਾ ਨੇ ਦੱਸਿਆ,''ਜਲਦੀ ਟੈਸਟ ਅਤੇ ਬਿਹਤਰ ਇਲਾਜ ਨਾਲ ਹੀ ਕੋਰੋਨਾਵਾਇਰਸ ਦੇ ਮਾਮਲੇ ਘਟੇ ਹਨ। ਇਸ ਲਈ ਮੌਤਾਂ ਵੀ ਘੱਟ ਹੋਈਆਂ। ਅਸੀਂ 600 ਤੋਂ ਜ਼ਿਆਦਾ ਟੈਸਟਿੰਗ ਸੈਂਟਰ ਖੋਲ੍ਹੇ। 50 ਤੋਂ ਵਧੇਰੇ ਡ੍ਰਾਈਵਿੰਗ ਸਟੇਸ਼ਨਾਂ 'ਤੇ ਸਕ੍ਰੀਨਿੰਗ ਕੀਤੀ।'' ਕਾਂਗ ਯੁੰਗ ਵਾ ਨੇ ਅੱਗੇ ਦੱਸਿਆ,''ਰਿਮੋਟ ਟੈਮਪਰੈਚਰ ਸਕੈਨਰ ਅਤੇ ਗਲੇ ਦੀ ਖਰਾਬ ਜਾਂਚ, ਜਿਸ ਵਿਚ ਸਿਰਫ 10 ਮਿੰਟ ਲੱਗੇ। ਇਕ ਘੰਟੇ ਦੇ ਅੰਦਰ ਰਿਪੋਰਟਾਂ ਆਈਆਂ। ਇਸ ਦੀ ਵਿਵਸਥਾ ਕੀਤੀ ਗਈ ਸੀ। ਅਸੀਂ ਹਰ ਜਗ੍ਹਾ ਪਾਰਦਰਸ਼ੀ ਫੋਨਬੂਥ ਨੂੰ ਟੈਸਟਿੰਗ ਸੈਂਟਰ ਵਿਚ ਤਬਦੀਲ ਕਰ ਦਿੱਤਾ ਸੀ।''

PunjabKesari

ਦੱਖਣੀ ਕੋਰੀਆ ਵਿਚ ਇਨਫੈਕਸ਼ਨ ਜਾਂਚਣ ਲਈ ਸਰਕਾਰ ਨੇ ਵੱਡੀਆਂ ਇਮਾਰਤਾਂ, ਹੋਟਲਾਂ, ਪਾਰਕਿੰਗ ਅਤੇ ਜਨਤਕ ਥਾਵਾਂ 'ਤੇ ਥਰਮਲ ਇਮੇਜਿੰਗ ਕੈਮਰੇ ਲਗਾਏ, ਜਿਸ ਨਾਲ ਬੁਖਾਰ ਪੀੜਤ ਵਿਅਕਤੀ ਦੀ ਤੁਰੰਤ ਪਛਾਣ ਹੋ ਸਕੇ। ਹੋਟਲ ਅਤੇ ਰੈਸਟੋਰੈਂਟ ਵੀ ਬੁਖਾਰ ਦੀ ਜਾਂਚ ਕਰਨ ਦੇ ਬਾਅਦ ਗਾਹਕਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਦਿੰਦੇ ਸਨ। ਦੱਖਣੀ ਕੋਰੀਆ ਦੇ ਮਾਹਰਾਂ ਨੇ ਲੋਕਾਂ ਨੂੰ ਇਨਫੈਕਸ਼ਨ ਤੋਂ ਬਚਣ ਲਈ ਹੱਥਾਂ ਦੀ ਵਰਤੋਂ ਕਰਨ ਦਾ ਤਰੀਕਾ ਵੀ ਸਿਖਾਇਆ। 

ਪੜ੍ਹੋ ਇਹ ਅਹਿਮ ਖਬਰ- ਕੋਵਿਡ-19 ਦੇ ਖਾਤਮੇ ਲਈ ਦੁਨੀਆ ਭਰ 'ਚ 4 ਦਵਾਈਆਂ ਦਾ ਮਹਾ-ਪਰੀਖਣ ਸ਼ੁਰੂ

ਇਹ ਤਰੀਕਾ ਬਹੁਤ ਨਵਾਂ ਸੀ। ਇਸ ਵਿਚ ਜੇਕਰ ਵਿਅਕਤੀ ਸੱਜੇ ਹੱਥ ਨਾਲ ਕੰਮ ਕਰਦਾ ਹੈ ਤਾਂ ਉਸ ਨੂੰ ਮੋਬਾਈਲ ਚਲਾਉਣ, ਦਰਵਾਜੇ ਦਾ ਹੈਂਡਲ ਫੜਨ ਅਤੇ ਹਰ ਛੋਟੇ-ਵੱਡੇ ਕੰਮ ਵਿਚ ਖੱਬੇ ਹੱਥ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ। ਠੀਕ ਇਸੇ ਤਰ੍ਹਾਂ ਖੱਬੇ ਹੱਥ ਨਾਲ ਜ਼ਿਆਦਾਤਰ ਕੰਮ ਕਰਨ ਵਾਲਿਆਂ ਨੂੰ ਸੱਜੇ ਹੱਥ ਦੀ ਵਰਤੋਂ ਕਰਨ ਲਈ ਕਿਹਾ ਗਿਆ। ਅਜਿਹਾ ਇਸ ਲਈ ਕਿਉਂਕਿ ਵਿਅਕਤੀ ਜਿਸ ਹੱਥ ਦੀ ਵਰਤੋਂ ਰੋਜ਼ਾਨਾ ਦੇ ਕੰਮਾਂ ਲਈ ਕਰਦਾ ਹੈ, ਉਹੀ ਹੱਥ ਸਭ ਤੋਂ ਪਹਿਲਾਂ ਚਿਹਰੇ 'ਤੇ ਜਾਂਦਾ ਹੈ। ਇਹ ਤਕਨੀਕ ਬਹੁਤ ਕਾਰਗਰ ਰਹੀ।


 


Vandana

Content Editor

Related News