ਦੱਖਣੀ ਕੋਰੀਆ 'ਚ 86 ਨਵੇਂ ਮਾਮਲੇ, ਸਪੇਨ 'ਚ 24 ਘੰਟਿਆਂ 'ਚ 961 ਮੌਤਾਂ

04/03/2020 11:10:52 AM

ਸਿਓਲ (ਬਿਊਰੋ): ਦੁਨੀਆ ਭਰ ਵਿਚ ਕੋਵਿਡ-19 ਦੇ ਮਾਮਲੇ ਤੇਜ਼ੀ ਨਾਲ ਵੱਧਦੇ ਜਾ ਰਹੇ ਹਨ। ਦੱਖਣੀ ਕੋਰੀਆ ਵਿਚ ਸ਼ੁੱਕਰਵਾਰ ਨੂੰ ਕੋਵਿਡ-19 ਦੇ 86 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਜਿਸ ਦੇ ਬਾਅਦ ਦੇਸ਼ ਵਿਚ ਕੋਰੋਨਾਵਾਇਰਸ ਇਨਫੈਕਟਿਡਾਂ ਦੀ ਗਿਣਤੀ 10 ਹਜ਼ਾਰ ਦੇ ਪਾਰ ਹੋ ਗਈ। ਇੱਥੇ ਹੁਣ ਤੱਕ 174 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੱਖਣੀ ਕੋਰੀਆ ਦੇ ਸੈਂਟਰਸ ਪੌਰ ਡਿਜੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ ਨੇ ਸ਼ੁੱਕਰਵਾਰ ਨੂੰ ਕਿਹ ਕਿ ਤਾਜ਼ਾ ਮਾਮਲਿਆਂ ਵਿਚੋਂ ਜ਼ਿਆਦਾਤਰ ਮਾਮਲੇ ਵੱਧ ਆਬਾਦੀ ਵਾਲੇ ਸਿਓਲ ਤੋਂ ਹਨ। ਇਸ ਦੇ ਇਲਾਵਾ 22 ਹੋਰ ਮਾਮਲੇ ਹਵਾਈ ਅੱਡੇ 'ਤੇ ਦਰਜ ਕੀਤੇ ਗਏ ਹਨ। ਦੱਖਣੀ ਕੋਰੀਆ ਵਿਚ ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ ਨੂੰ 2 ਹਫਤੇ ਲਈ ਕੁਆਰੰਟੀਨ ਕੀਤਾ ਜਾ ਰਿਹਾ ਹੈ।

PunjabKesari

ਸਪੇਨ 'ਚ 24 ਘੰਟਿਆਂ 'ਚ 961 ਮੌਤਾਂ
ਯੂਰਪੀ ਦੇਸ਼ ਸਪੇਨ ਵਿਚ ਵੀ ਕੋਰੋਨਾਵਾਇਰਸ ਦਾ ਇਨਫੈਕਸ਼ਨ ਤਬਾਹੀ ਮਚਾ ਰਿਹਾ ਹੈ। ਇੱਥੇ ਮੌਤਾਂ ਦਾ ਅੰਕੜਾ 11 ਹਜ਼ਾਰ ਤੋਂ ਵਧੇਰੇ ਹੋ ਚੁੱਕਾ ਹੈ। ਇਟਲੀ, ਅਮਰੀਕਾ, ਫਰਾਂਸ ਦੇ ਬਾਅਦ ਸਪੇਨ ਚੌਥਾ ਅਜਿਹਾ ਦੇਸ਼ ਹੈ ਜਿੱਥੇ ਕੋਰੋਨਾ ਇਨਫੈਕਸਨ ਕਾਰਨ ਚੀਨ ਤੋਂ ਵੱਧ ਮੌਤਾਂ ਹੋਈਆਂ ਹਨ। ਪਿਛਲੇ 24 ਘੰਟਿਆਂ ਵਿਚ ਇੱਥੇ ਕੋਰੋਨਾ ਨਾਲ 961 ਲੋਕਾਂ ਦੀ ਮੌਤ ਹੋਈ  ਹੈ ਜਦਕਿ 7,947 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਕੁੱਲ ਇਨਫੈਕਟਿਡਾਂ ਦੀ ਗਿਣਤੀ 1,12,065 ਤੱਕ ਪਹੁੰਚ ਗਈ ਹੈ ਜਦਕਿ 10,348 ਲੋਕਾਂ ਦੀ ਮੌਤ ਹੋ ਚੁੱਕੀ ਹੈ।

PunjabKesari

ਇਟਲੀ 'ਚ ਮ੍ਰਿਤਕਾਂ ਦਾ ਅੰਕੜਾ 13 ਹਜਾਰ ਦੇ ਪਾਰ
ਕੋਰੋਨਾਵਾਇਰਸ ਦੀ ਮਾਰ ਇਟਲੀ ਵਿਚ ਵੀ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ। ਇੱਥੇ ਹੁਣ ਤੱਕ ਸਭ ਤੋਂ ਜ਼ਿਆਦਾ ਮੌਤਾਂ ਹੋਈਆਂ ਹਨ। ਵਰਲਡੋਮੀਟਰ ਦੇ ਮੁਤਾਬਕ ਪਿਛਲੇ 24 ਘੰਟਿਆਂ ਵਿਚ ਇਟਲੀ ਵਿਚ 760 ਲੋਕਾਂ ਦੀ ਮੌਤ ਹੋਈ ਹੈ ਜਿਸ ਨਾਲ ਮ੍ਰਿਤਕਾਂ ਦਾ ਅੰਕੜਾ 13,915 ਤੱਕ ਪਹੁੰਚ ਗਿਆ ਹੈ। ਇਟਲੀ ਵਿਚ ਕੋਰੋਨਾਵਾਇਰਸ ਦੀ ਚਪੇਟ ਵਿਚ ਆਉਣ ਵਾਲਿਆਂ ਦੀ ਗਿਣਤੀ ਵੱਧ ਕੇ 1,15,242 ਹੋ ਗਈ ਹੈ।

ਪੜ੍ਹੋ ਇਹ ਅਹਿਮ ਖਬਰ- ਵਿਗਿਆਨੀਆਂ ਦਾ ਦਾਅਵਾ, ਬਣ ਗਿਆ ਕੋਵਿਡ-19 ਦੇ ਇਲਾਜ ਦਾ ਟੀਕਾ


Vandana

Content Editor

Related News