ਦੱਖਣੀ ਕੋਰੀਆ : ਕੋਰੋਨਾਵਾਇਰਸ ਨਾਲ 2,000 ਤੋਂ ਵੱਧ ਲੋਕ ਇਨਫੈਕਟਿਡ, 13 ਦੀ ਮੌਤ

Friday, Feb 28, 2020 - 09:39 AM (IST)

ਦੱਖਣੀ ਕੋਰੀਆ : ਕੋਰੋਨਾਵਾਇਰਸ ਨਾਲ 2,000 ਤੋਂ ਵੱਧ ਲੋਕ ਇਨਫੈਕਟਿਡ, 13 ਦੀ ਮੌਤ

ਸਿਓਲ (ਭਾਸ਼ਾ): ਦੱਖਣੀ ਕੋਰੀਆ ਵਿਚ ਕੋਰੋਨਾਵਾਇਰਸ ਦੇ 315 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਸ਼ੁੱਕਰਵਾਰ ਨੂੰ ਇਸ ਨਾਲ ਇਨਫੈਕਟਿਡ ਲੋਕਾਂ ਦੀ ਗਿਣਤੀ ਵੱਧ ਕੇ 2,337 ਹੋ ਗਈ। ਦੇਸ਼ ਦੇ ਰੋਗ ਕੰਟਰੋਲ ਅਤੇ ਬਚਾਅ ਕੇਂਦਰ ਨੇ ਦੱਸਿਆ ਕਿ 90 ਫੀਸਦੀ ਤੋਂ ਵੱਧ ਮਾਮਲੇ ਦਾਏਗੂ ਸ਼ਹਿਰ ਅਤੇ ਗੁਆਂਢੀ ਉੱਤਰ ਗਯੋਓਂਗਸਾਂਗ ਵਿਚ ਸਾਹਮਣੇ ਆਏ ਹਨ। ਦੇਸ਼ ਵਿਚ ਭਾਵੇਂਕਿ ਸ਼ੁੱਕਰਵਾਰ ਨੂੰ ਇਸ ਨਾਲ ਕੋਈ ਮੌਤ ਨਹੀਂ ਹੋਈ ਅਤੇ ਮ੍ਰਿਤਕਾਂ ਦੀ ਗਿਣਤੀ 13 ਬਣੀ ਹੋਈ ਹੈ। 

ਦੱਖਣੀ ਕੋਰੀਆ ਵਿਚ ਇਸ ਵਾਇਰਸ ਨਾਲ ਇਨਫੈਕਟਿਡ ਲੋਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ ਕਿਉਂਕਿ ਸ਼ਿਨਚੋਨਜੀ ਚਰਚ ਆਫ ਜੀਸਸ ਦੇ 2,10,000 ਤੋਂ ਵੱਧ ਮੈਂਬਰਾਂ ਦੀ ਮੈਡੀਕਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਸਲ ਵਿਚ ਦੱਖਣੀ ਕੋਰੀਆ ਵਿਚ ਇਸ ਵਾਇਰਸ ਦੇ ਇਨਫੈਕਸ਼ਨ ਦੇ ਕਰੀਬ ਅੱਧੇ ਮਾਮਲੇ ਇਸੇ ਚਰਚ ਨਾਲ ਜੁੜੇ ਹਨ। ਇਸ ਲਈ ਚਰਚ ਨੂੰ ਦੇਸ਼ ਵਿਚ ਬੀਮਾਰੀ ਦਾ ਕੇਂਦਰ ਮੰਨਿਆ ਜਾ ਰਿਹਾ ਹੈ। ਦਾਏਗੂ ਦੇ ਮੇਅਰ ਕਵੋਨ ਯੰਗ ਜਿਨ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਸ਼ਹਿਰ ਵਿਚ ਵਾਇਰਸ ਨਾਲ ਇਨਫੈਕਟਿਡ ਲੋਕਾਂ ਦੀ ਗਿਣਤੀ ਆਉਣ ਵਾਲੇ ਦਿਨਾਂ ਵਿਚ 3,000 ਦੇ ਪਾਰ ਪਹੁੰਚ ਸਕਦੀ ਹੈ।


author

Vandana

Content Editor

Related News