ਦੱਖਣੀ ਕੋਰੀਆ 'ਚ ਕੋਰੋਨਾ ਦੇ 1 ਲੱਖ 29 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਆਏ ਸਾਹਮਣੇ
Saturday, Aug 20, 2022 - 04:20 PM (IST)
ਸਿਓਲ (ਏਜੰਸੀ)- ਦੱਖਣੀ ਕੋਰੀਆ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 1,29,411 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸੰਕਰਮਿਤ ਲੋਕਾਂ ਦੀ ਕੁੱਲ ਗਿਣਤੀ 2,21,29,387 ਹੋ ਗਈ ਹੈ। ਸਿਹਤ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਕੋਰੀਆ ਰੋਗ ਨਿਯੰਤਰਣ ਅਤੇ ਰੋਕਥਾਮ ਏਜੰਸੀ (ਕੇਡੀਸੀਏ) ਦੇ ਅਨੁਸਾਰ ਰੋਜ਼ਾਨਾ ਮਾਮਲੇ ਇੱਕ ਦਿਨ ਪਹਿਲਾਂ 1,38,812 ਸਾਹਮਣੇ ਆਏ ਸਨ, ਜੋ ਇੱਕ ਹਫ਼ਤੇ ਪਹਿਲਾਂ 1,24,555 ਤੋਂ ਵੱਧ ਹੈ।
ਪਿਛਲੇ ਇੱਕ ਹਫ਼ਤੇ ਵਿੱਚ ਪੁਸ਼ਟੀ ਕੀਤੇ ਗਏ ਮਾਮਲਿਆ ਦੀ ਰੋਜ਼ਾਨਾ ਔਸਤ ਗਿਣਤੀ 1,27,615 ਰਹੀ ਸੀ। ਨਵੇਂ ਮਾਮਲਿਆਂ ਵਿੱਚ, 492 ਵਿਦੇਸ਼ੀ ਕੇਸ ਸ਼ਾਮਲ ਹਨ, ਜੋ ਕੁੱਲ ਮਿਲਾ ਕੇ 54,490 ਹੋ ਗਏ ਹਨ। ਗੰਭੀਰ ਸਥਿਤੀ ਵਿਚ ਰਹਿਣ ਵਾਲੇ ਸੰਕਰਮਿਤ ਲੋਕਾਂ ਦੀ ਗਿਣਤੀ ਪਿਛਲੇ ਦਿਨ ਨਾਲੋਂ 19 ਵੱਧ ਸੀ, ਜੋ ਹੁਣ ਵੱਧ ਕੇ 511 ਹੋ ਗਈ ਹੈ। ਇਸ ਦੌਰਾਨ 84 ਹੋਰ ਮੌਤਾਂ ਦੀ ਪੁਸ਼ਟੀ ਹੋਈ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 25,980 ਹੋ ਗਈ। ਕੁੱਲ ਮੌਤ ਦਰ 0.12 ਫ਼ੀਸਦੀ ਹੈ।