ਦੱਖਣੀ ਕੋਰੀਆ 'ਚ ਕੋਰੋਨਾ ਦੇ 61 ਨਵੇਂ ਮਾਮਲੇ ਆਏ ਸਾਹਮਣੇ

Sunday, Jul 05, 2020 - 03:50 PM (IST)

ਦੱਖਣੀ ਕੋਰੀਆ 'ਚ ਕੋਰੋਨਾ ਦੇ 61 ਨਵੇਂ ਮਾਮਲੇ ਆਏ ਸਾਹਮਣੇ

ਸਿਓਲ (ਭਾਸ਼ਾ) : ਦੱਖਣੀ ਕੋਰੀਆ ਵਿਚ ਲਗਾਤਾਰ ਤੀਜੇ ਦਿਨ ਕੋਵਿਡ-19 ਦੇ 60 ਤੋਂ ਜ਼ਿਆਦਾ ਨਵੇਂ ਮਾਮਲੇ ਆਏ ਅਤੇ ਹੁਣ ਦੇਸ਼ ਵਿਚ ਕੋਰੋਨਾ ਵਾਇਰਸ ਗ੍ਰੇਟਰ ਸਿਓਲ ਖ਼ੇਤਰ ਦੇ ਬਾਹਰ ਵੀ ਫੈਲਦਾ ਜਾ ਰਿਹਾ ਹੈ। ਕੋਰੀਆ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ਵੱਲੋਂ ਐਤਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਕੋਵਿਡ-19 ਦੇ 61 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਦੇਸ਼ ਵਿਚ ਪੀੜਤਾਂ ਦੀ ਗਿਣਤੀ 13,091 'ਤੇ ਪਹੁੰਚ ਗਈ ਹੈ, ਜਿਨ੍ਹਾਂ ਵਿਚੋਂ 283 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਏਜੰਸੀ ਦਾ ਕਹਿਣਾ ਹੈ ਕਿ ਨਵੇਂ 61 ਮਾਮਲਿਆਂ ਵਿਚੋਂ 43 ਲੋਕ ਸਥਾਨਕ ਸੰਪਰਕ ਵਿਚ ਆਉਣ ਨਾਲ ਪੀੜਤ ਹੋਏ ਹਨ ਜਦੋਂ ਕਿ 18 ਲੋਕ ਵਿਦੇਸ਼ਾਂ ਤੋਂ ਪਰਤੇ ਹਨ। 43 ਵਿਚੋਂ 41 ਮਾਮਲੇ ਸੰਘਣੀ ਆਬਾਦੀ ਵਾਲੇ ਸਿਓਲ ਮੈਟਰੋਪੋਲੀਟਨ ਇਲਾਕੇ ਤੋਂ ਸਾਹਮਣੇ ਆਏ ਹਨ,ਜਦੋਂ ਕਿ 2 ਮਾਮਲੇ ਦਾਜਿਓਨ ਅਤੇ ਗਵਾਂਗਝੂ ਦੇ ਹਨ। ਬੁਸਾਨ, ਦਾਏਗੂ, ਦਾਜਿਓਨ ਅਤੇ ਗਵਾਂਗਝੂ ਵਰਗੇ ਪ੍ਰਮੁੱਖ ਸ਼ਹਿਰਾਂ ਵਿਚ ਵੀ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆਏ ਹਨ ਜਿੱਥੇ ਅਣਗਿਣਤ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਸਾਮਾਜਕ ਪਾਬੰਦੀਆਂ ਵਧਾ ਦਿੱਤੀ ਗਈਆਂ ਹਨ। ਸ਼ਨੀਵਾਰ ਨੂੰ ਦੇਸ਼ ਵਿਚ ਕੋਰੋਨਾ ਵਾਇਰਸ ਦੇ 63 ਨਵੇਂ ਮਾਮਲੇ ਸਾਹਮਣੇ ਆਏ ਸਨ।


author

cherry

Content Editor

Related News