ਵਿਗਿਆਨੀਆਂ ਨੇ ਆਵਾਜ਼ ਦੀ ਸਹੀ ਪਛਾਣ ਕਰਨ ਯੋਗ ਬਣਾਇਆ ਸੈਂਸਰ

06/25/2019 3:37:07 PM

ਸਿਓਲ (ਭਾਸ਼ਾ)— ਦੱਖਣੀ ਕੋਰੀਆ ਦੇ ਵਿਗਿਆਨੀਆਂ ਨੇ ਅਜਿਹਾ ਲਚੀਲਾ ਅਤੇ ਪਹਿਨਣ ਯੋਗ ਸੈਂਸਰ ਵਿਕਸਿਤ ਕੀਤਾ ਹੈ ਜੋ ਗਰਦਨ ਦੀ ਸਕਿਨ ਵਿਚ ਹੋਣ ਵਾਲੇ ਵਾਈਬ੍ਰੇਸ਼ਨ ਦੇ ਆਧਾਰ 'ਤੇ ਤੁਹਾਡੀ ਆਵਾਜ਼ ਦੀ ਸਹੀ ਪਛਾਣ ਕਰ ਸਕਦਾ ਹੈ। ਉਂਝ ਤਾਂ ਆਵਾਜ਼ ਦੀ ਪਛਾਣ ਕਰਨ ਵਾਲਾ ਫੀਚਰ ਅੱਜ-ਕਲ੍ਹ ਜ਼ਿਆਦਾਤਰ ਸਮਾਰਟ ਫੋਨ ਵਿਚ ਆਉਂਦਾ ਹੈ ਪਰ ਉਸ ਦੀ ਪਛਾਣ ਸਮਰੱਥਾ ਸਹੀ ਨਹੀਂ ਹੁੰਦੀ। 

ਕਈ ਵਾਰ ਫੋਨ ਦਾ ਇਹ ਫੀਚਰ ਬਿਨਾਂ ਲੋੜ ਦੇ ਵੀ ਕੰਮ ਕਰਨ ਲੱਗਦਾ ਹੈ ਅਤੇ ਕਈ ਵਾਰ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਕੰਮ ਨਹੀਂ ਕਰਦਾ। ਸਮਾਰਟ ਫੋਨ ਵਿਚ ਇਹ ਮੁਸ਼ਕਲ ਇਸ ਲਈ ਆਉਂਦੀ ਹੈ ਕਿਉਂਕਿ ਉਹ ਆਵਾਜ਼ ਦੀ ਪਛਾਣ ਲਈ ਉਸ 'ਤੇ ਪੈਣ ਵਾਲੇ ਦਬਾਅ ਦੀ ਵਰਤੋਂ ਕਰਦਾ ਹੈ। ਇਸ 'ਤੇ ਆਲੇ-ਦੁਆਲੇ ਦੇ ਸ਼ੋਰ ਅਤੇ ਹੋਰ ਚੀਜ਼ਾਂ ਦਾ ਬਹੁਤ ਆਸਾਨੀ ਨਾਲ ਪ੍ਰਭਾਵ ਪੈਂਦਾ ਹੈ। 

ਦੱਖਣੀ ਕੋਰੀਆ ਦੀ ਪੋਹਾਂਗ ਯੂਨੀਵਰਸਿਟੀ ਆਫ ਸਾਇੰਸ ਐਂਡ ਤਕਨਾਲੋਜੀ ਦੇ ਖੋਜ ਕਰਤਾਵਾਂ ਨੇ ਸਫਲਤਾਪੂਰਵਕ ਇਹ ਲਚੀਲਾ, ਪਹਿਨਣਯੋਗ ਅਤੇ ਵਾਈਬ੍ਰੇਸ਼ਨ ਆਧਾਰਿਤ ਸੈਂਸਰ ਵਿਕਸਿਤ ਕੀਤਾ। ਇਸ ਸੈਂਸਰ ਨੂੰ ਜੇਕਰ ਗਰਦਨ ਵਿਚ ਪਾਇਆ ਜਾਵੇ ਤਾਂ ਉਹ ਉੱਥੋਂ ਦੀ ਸਕਿਨ ਦੇ ਵਾਈਬ੍ਰੇਸ਼ਨ ਨਾਲ ਆਵਾਜ਼ ਦੀ ਸਹੀ ਪਛਾਣ ਕਰ ਲਵੇਗਾ ਅਤੇ ਆਲੇ-ਦੁਆਲੇ ਦੇ ਸ਼ੋਰ ਅਤੇ ਆਵਾਜ਼ ਦੇ ਹੌਲੀ ਤੇ ਤੇਜ਼ ਹੋਣ ਦਾ ਇਸ 'ਤੇ ਕੋਈ ਅਸਰ ਨਹੀਂ ਪਵੇਗਾ।


Vandana

Content Editor

Related News