ਦੱਖਣੀ ਕੋਰੀਆ ਦੀ ਬਹੁਮੰਜ਼ਿਲਾ ਇਮਾਰਤ ''ਚ ਲੱਗੀ ਅੱਗ, ਘੱਟੋ-ਘੱਟ 88 ਲੋਕ ਝੁਲਸੇ
Friday, Oct 09, 2020 - 06:25 PM (IST)
ਸਿਓਲ (ਭਾਸ਼ਾ): ਦੱਖਣੀ ਕੋਰੀਆ ਦੇ ਉਲਸਾਨ ਸ਼ਹਿਰ ਵਿਚ ਇਕ ਬਹੁਮੰਜ਼ਿਲਾ ਇਮਾਰਤ ਵਿਚ ਸ਼ੁੱਕਰਵਾਰ ਸਵੇਰੇ ਅੱਗ ਲੱਗ ਗਈ। ਇਸ ਹਾਦਸੇ ਵਿਚ ਘੱਟੋ-ਘੱਟ 88 ਲੋਕ ਝੁਲਸ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਘਟਨਾਸਥਲ ਦੇ ਵੀਡੀਓ ਫੁਟੇਜ ਵਿਚ 33 ਮੰਜ਼ਿਲਾ ਇਮਾਰਤ ਵਿਚ ਅੱਗ ਲੱਗੀ ਨਜ਼ਰ ਆ ਰਹੀ ਹੈ। ਅੱਗ ਦੀਆਂ ਲਪਟਾਂ ਛੱਤ ਤੱਕ ਜਾ ਰਹੀਆਂ ਹਨ। ਦਮਕਲ ਕਰਮੀ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਹਾਲੇ ਤੱਕ ਕਿਸੇ ਦੇ ਮਰਨ ਜਾਂ ਗੰਭੀਰ ਰੂਪ ਨਾਲ ਝੁਲਸਣ ਦੀ ਸੂਚਨਾ ਨਹੀਂ ਹੈ। ਅੱਗ ਲੱਗਣ 'ਤੇ ਸੈਂਕੜੇ ਵਸਨੀਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਬਾਅਦ ਵਿਚ ਬਚਾਅ ਕਰਮੀਆਂ ਨੇ 77 ਲੋਕਾਂ ਨੂੰ ਕੱਢਿਆ, ਜੋ ਬਚਣ ਲਈ ਛੱਤ ਜਾਂ ਹੋਰ ਸਥਾਨਾਂ 'ਤੇ ਚਲੇ ਗਏ ਸਨ। ਦੱਖਣੀ ਕੋਰੀਆ ਦੇ ਗ੍ਰਹਿ ਅਤੇ ਸੁਰੱਖਿਆ ਮੰਤਰਾਲੇ ਨੇ ਦੱਸਿਆ ਕਿ ਮਾਮੂਲੀ ਰੂਪ ਨਾਲ ਝੁਲਸੇ ਘੱਟੋ-ਘੱਟ 88 ਲੋਕ ਦਾ ਇਲਾਜ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ 9 ਵਜੇ ਤੱਕ ਅੱਗ 'ਤੇ ਕਾਬੂ ਪਾ ਲਿਆ ਗਿਆ।