ਦੱਖਣੀ ਕੋਰੀਆ ''ਚ ਕੋਰੋਨਾ ਦੇ 79 ਨਵੇਂ ਮਾਮਲੇ ਆਏ ਸਾਹਮਣੇ, ਪੀੜਤਾਂ ਦੀ ਗਿਣਤੀ 11344 ਹੋਈ

Thursday, May 28, 2020 - 12:52 PM (IST)

ਦੱਖਣੀ ਕੋਰੀਆ ''ਚ ਕੋਰੋਨਾ ਦੇ 79 ਨਵੇਂ ਮਾਮਲੇ ਆਏ ਸਾਹਮਣੇ, ਪੀੜਤਾਂ ਦੀ ਗਿਣਤੀ 11344 ਹੋਈ

ਸੋਲ (ਵਾਰਤਾ) : ਦੱਖਣੀ ਕੋਰੀਆ ਵਿਚ ਪਿਛਲੇ 1 ਦਿਨ ਵਿਚ ਕੋਰੋਨਾ ਵਾਇਰਸ (ਕੋਵਿਡ-19) ਦੇ 79 ਨਵੇਂ ਮਾਮਲੇ ਦਰਜ ਕੀਤੇ ਜਾਣ ਕਾਰਨ ਇਸ ਨਾਲ ਪੀੜਤ ਹੋਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 11344 ਹੋ ਗਈ ਹੈ। ਦ. ਕੋਰੀਆ ਦੇ ਬੀਮਾਰੀ ਨਿਯੰਤਰਨ ਅਤੇ ਰੋਕਥਾਮ ਕੇਂਦਰ ਨੇ ਵੀਰਵਾਰ ਨੂੰ ਦੱਸਿਆ ਕਿ ਅਪ੍ਰੈਲ ਦੀ ਸ਼ੁਰੂਆਤ ਤੋਂ ਹੁਣ ਤੱਕ ਇਹ ਪਹਿਲਾ ਮੌਕਾ ਹੈ, ਜਦੋਂ ਇਕ ਦਿਨ ਵਿਚ 79 ਲੋਕ ਵਾਇਰਸ ਨਾਲ ਪੀੜਤ ਹੋਏ ਹਨ।

ਕੇਂਦਰ ਦੇ ਅਨੁਸਾਰ ਕੋਵਿਡ-19 ਦੇ ਮਾਮਲਿਆਂ ਵਿਚ ਅਪ੍ਰੈਲ ਦੀ ਸ਼ੁਰੂਆਤ ਤੋਂ ਹੀ ਰੋਜ਼ਾਨਾ ਵਾਧਾ 40 ਤੋਂ ਘੱਟ ਰਿਹਾ ਹੈ। ਬਾਅਦ ਵਿਚ ਇਹ ਲੱਗਭੱਗ 10 ਤੋਂ 20 ਮਾਮਲੇ ਤੱਕ ਸਿਮਟ ਗਿਆ ਸੀ ਅਤੇ 6 ਮਈ ਨੂੰ ਸਿਰਫ਼ 2 ਮਾਮਲੇ ਦਰਜ ਕੀਤੇ ਗਏ ਸਨ। ਕੇਂਦਰ ਨੇ ਦੱਸਿਆ ਕਿ 79 ਨਵੇਂ ਮਾਮਲਿਆਂ 'ਚੋਂ 68 ਅੰਦਰੂਨੀ ਇੰਫੈਕਸ਼ਨ ਦੇ ਹਨ। ਇਹ ਸਾਰੇ ਮਾਮਲੇ ਦੇਸ਼ ਦੇ ਮੱਧ ਹਿੱਸੇ ਵਿਚ ਪਾਏ ਗਏ ਹਨ। ਇਸ ਇੰਫੈਕਸ਼ਨ ਕਾਰਨ ਪਿਛਲੇ ਦਿਨ ਕਿਸੇ ਵੀ ਮਰੀਜ਼ ਦੀ ਮੌਤ ਨਹੀਂ ਹੋਈ ਹੈ ਅਤੇ ਦੇਸ਼ ਵਿਚ ਮ੍ਰਿਤਕਾਂ ਦੀ ਗਿਣਤੀ 269 ਬਣੀ ਹੋਈ ਹੈ। ਉਥੇ ਹੀ ਦੇਸ਼ ਵਿਚ ਹੁਣ ਤੱਕ 10340 ਲੋਕ ਠੀਕ ਹੋਏ ਹਨ।


author

cherry

Content Editor

Related News