ਦੱਖਣੀ ਚੀਨ ਸਾਗਰ ''ਚ ਚੀਨ ਖਿਲਾਫ਼ ਤਾਕਤ ਵਧਾਏਗਾ ਅਮਰੀਕਾ

Sunday, Jan 10, 2021 - 04:58 PM (IST)

ਦੱਖਣੀ ਚੀਨ ਸਾਗਰ ''ਚ ਚੀਨ ਖਿਲਾਫ਼ ਤਾਕਤ ਵਧਾਏਗਾ ਅਮਰੀਕਾ

ਵਾਸ਼ਿੰਗਟਨ (ਬਿਊਰੋ): ਦੱਖਣੀ ਚੀਨ ਸਾਗਰ ਵਿਚ ਚੀਨ ਦੇ ਵੱਧਦੇ ਪ੍ਰਭਾਵ ਕਾਰਨ ਅਮਰੀਕਾ ਆਪਣੀਆਂ ਰੱਖਿਆ ਰਣਨੀਤੀਆਂ ਨੂੰ ਨਵੇਂ ਅਤੇ ਵਿਸਥਾਰਤ ਢੰਗ ਨਾਲ ਵਧਾ ਰਿਹਾ ਹੈ। ਅਮਰੀਕਾ ਕਵਾਡ ਦੇਸ਼ਾਂ ਭਾਰਤ, ਆਸਟ੍ਰੇਲੀਆ, ਬ੍ਰਿਟੇਨ ਅਤੇ ਜਾਪਾਨ ਦੇ ਨਾਲ ਮਿਲ ਕੇ ਚੀਨ ਨੂੰ ਸਬਕ ਸਿਖਾਉਣ ਦੀ ਰਣਨੀਤੀ 'ਤੇ ਕੰਮ ਕਰ ਰਿਹਾ ਹੈ। ਚੀਨ ਦਾ ਮੁਕਾਬਲਾ ਕਰਨ ਲਈ ਅਮਰੀਕਾ ਦੱਖਣੀ ਚੀਨ ਸਾਗਰ ਵਿਚ ਆਪਣੀਆਂ ਸਮੁੰਦਰੀ ਸੈਨਾਵਾਂ-ਨੇਵੀ, ਮੈਰੀਨ ਕੋਰ ਅਤੇ ਕੋਸਟ ਗਾਰਡ ਨੂੰ ਏਕੀਕ੍ਰਿਤ ਕਰੇਗਾ। 

ਸਾਊਥ ਚਾਈਨਾ ਮੋਰਨਿੰਗ ਪੋਸਟ ਦੇ ਮੁਤਾਬਕ, ਅਮਰੀਕਾ ਆਪਣੀਆਂ ਸਮੁੰਦਰੀ ਸੈਨਾਵਾਂ ਨੂੰ ਏਕੀਕ੍ਰਿਤ ਕਰ ਕੇ ਚੀਨ ਦੀ ਵੱਧਦੀ ਤਾਕਤ ਨੂੰ ਰੋਕਣ ਦੀ ਯੋਜਨਾ 'ਤੇ ਕੰਮ ਕਰ ਰਿਹਾ ਹੈ। ਅਸਲ ਵਿਚ ਅਮਰੀਕਾ ਚੀਨ ਨੂੰ ਆਪਣੇ ਲਈ ਸਭ ਤੋਂ ਲੰਬੇ ਸਮੇਂ ਦੇ ਖਤਰਿਆਂ ਵਿਚੋ ਇਕ ਮੰਨਦਾ ਹੈ। ਉਸ ਦਾ ਮੰਨਣਾ ਹੈ ਕਿ ਦੱਖਣੀ ਚੀਨ ਸਾਗਰ ਵਿਚ ਉਹ ਆਪਣੀਆਂ ਸਮੁੰਦਰੀ ਸੈਨਾਵਾਂ ਨੂੰ ਏਕੀਕ੍ਰਿਤ ਕਰ ਕੇ ਚੀਨ ਦੀ ਵੱਧਦੀ ਤਾਕਤ ਨੂੰ ਰੋਕ ਸਕਦਾ ਹੈ। ਹਾਂਗਕਾਂਗ ਤੋਂ ਪ੍ਰਕਾਸ਼ਿਤ ਹੋਣ ਵਾਲੇ ਪ੍ਰਮੁੱਖ ਅਖ਼ਬਾਰ ਸਾਊਥ ਚਾਈਨਾ ਮੋਰਨਿੰਗ ਪੋਸਟ ਵਿਚ 'ਐਡਵਾਂਟੇਜ ਐਟ ਸੀ'  ਸਿਰਲੇਖ ਨਾਲ ਪਿਛਲੇ ਮਹੀਨੇ ਪ੍ਰਕਾਸ਼ਿਤ ਅਮਰੀਕਾ ਇਸ ਰਣਨੀਤੀ ਵਿਚ ਅਮਰੀਕੀ ਨੇਵੀ ਦੇ ਉਦੇਸ਼ਾਂ ਨੂੰ 'ਸਮੁੰਦਰਾਂ ਦੀ ਆਜ਼ਾਦੀ ਨੂੰ ਸੁਰੱਖਿਅਤ ਕਰਨਾ, ਹਮਲਾਵਰਤਾ ਨੂੰ ਰੋਕਣਾ ਅਤੇ ਯੁੱਧਾਂ ਨੂੰ ਜਿੱਤਣਾ' ਦੇ ਰੂਪ ਵਿਚ ਪਰਿਭਾਸ਼ਿਤ ਕੀਤਾ ਗਿਆ ਹੈ।

ਪੜ੍ਹੋ ਇਹ ਅਹਿਮ ਖਬਰ- ਚੀਨ : ਹੇਬੇਈ ਸੂਬੇ 'ਚ ਕੋਵਿਡ-19 ਦੇ 360 ਨਵੇਂ ਮਾਮਲੇ

ਅਮਰੀਕਾ ਨੇ ਮੰਨਿਆ ਹੈ ਕਿ ਚੀਨ ਦੇ ਵਿਵਹਾਰ ਅਤੇ ਵੱਧਦੀ ਮਿਲਟਰੀ ਤਾਕਤ ਨੂੰ ਉਹ ਲੰਬੇ ਸਮੇਂ ਤੱਕ ਚੁਣੌਤੀ ਦੇਣ ਵਿਚ ਸਮਰੱਥ ਨਹੀਂ ਹੋਵੇਗਾ। ਇਸ ਲਈ ਜ਼ਰੂਰੀ ਹੈ ਕਿ ਦੱਖਣੀ ਚੀਨ ਸਾਗਰ ਵਿਚ ਅਮਰੀਕੀ ਨੇਵੀ ਵੀ ਆਪਣੀ ਰਣਨੀਤੀ ਵਿਚ ਤਬਦੀਲੀ ਕਰੇ ਅਤੇ ਆਪਣੀ ਸਮਰੱਥਾ ਵਧਾਏ। ਇੱਥੇ ਦੱਸ ਦਈਏ ਕਿ ਦੱਖਣੀ ਚੀਨ ਸਾਗਰ ਦੇ 90 ਫੀਸਦੀ ਹਿੱਸੇ 'ਤੇ ਚੀਨ ਆਪਣਾ ਦਾਅਵਾ ਜਤਾਉਂਦਾ ਹੈ। ਚੀਨ ਦੇ ਇਸ ਦਾਅਵੇ ਨੂੰ ਉਸ ਦੇ ਗੁਆਂਢੀ ਵਿਅਤਨਾਮ, ਫਿਲੀਪੀਨਜ਼, ਬਰੁਨੇਈ ਅਤੇ ਮਾਲਦੀਵ ਨਹੀਂ ਮੰਨਦੇ ਅਤੇ ਚੁਣੌਤੀ ਦਿੰਦੇ ਰਹੇ ਹਨ। 2016 ਵਿਚ ਸੰਯੁਕਤ ਰਾਸ਼ਟਰ ਦੇ ਇਕ ਟ੍ਰਿਬਿਊਨਲ ਨੇ ਵੀ ਚੀਨ ਦੇ ਇਸ ਦਾਅਵੇ ਨੂੰ ਖਾਰਿਜ ਕੀਤਾ ਸੀ ਪਰ ਚੀਨ ਉਸ ਦੇ ਫ਼ੈਸਲੇ ਨੂੰ ਨਹੀਂ ਮੰਨਦਾ।


author

Vandana

Content Editor

Related News