ਸਰਕਾਰ ਦੇ ਹੁਕਮਾਂ ਨੂੰ ਟੰਗਿਆ ਛਿੱਕੇ, ਬੀਚ ''ਤੇ ਘੁੰਮਣ ਨਿਕਲੇ ਹਜ਼ਾਰਾਂ ਲੋਕ

Monday, Apr 27, 2020 - 12:02 PM (IST)

ਸਰਕਾਰ ਦੇ ਹੁਕਮਾਂ ਨੂੰ ਟੰਗਿਆ ਛਿੱਕੇ, ਬੀਚ ''ਤੇ ਘੁੰਮਣ ਨਿਕਲੇ ਹਜ਼ਾਰਾਂ ਲੋਕ

ਲਾਸ ਏਂਜਲਸ- ਅਮਰੀਕਾ ਵਿਚ ਗਰਮੀ ਵਧਣ ਕਾਰਨ ਲੋਕਾਂ ਦਾ ਘਰਾਂ ਵਿਚ ਰਹਿਣਾ ਮੁਸ਼ਕਲ ਹੁੰਦਾ ਲੱਗ ਰਿਹਾ ਹੈ ਤੇ ਕੋਰੋਨਾ ਦੇ ਖਤਰੇ ਦੇ ਬਾਵਜੂਦ ਉਹ ਬੀਚ 'ਤੇ ਇਕੱਠੇ ਹੋ ਰਹੇ ਹਨ। ਗਰਮੀ ਵਧਣ ਦੇ ਨਾਲ ਹੀ ਹਜ਼ਾਰਾਂ ਲੋਕ ਘਰਾਂ ਵਿਚ ਰਹਿਣ ਦੇ ਹੁਕਮ ਦੀ ਉਲੰਘਣਾ ਕਰਦੇ ਹੋਏ ਦੱਖਣੀ ਕੈਲੀਫੋਰਨੀਆ ਦੇ ਸਮੁੰਦਰੀ ਤਟਾਂ ਤੇ ਨਦੀਆਂ ਦੇ ਕਿਨਾਰੇ ਇਕੱਠੇ ਹੋਏ। ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਘਰ ਵਿਚ ਹੀ ਰਹਿਣ ਦੇ ਹੁਕਮਾਂ ਦੀ ਉਲੰਘਣਾ ਕਰਨ ਨਾਲ ਕੋਰੋਨਾ ਵਾਇਰਸ ਫਿਰ ਤੋਂ ਆਪਣਾ ਪ੍ਰਕੋਪ ਦਿਖਾ ਸਕਦਾ ਹੈ ਪਰ ਫਿਰ ਵੀ ਲੋਕ ਇਸ ਦੀ ਪਰਵਾਹ ਨਾ ਕਰਦੇ ਨਜ਼ਰ ਆਏ, ਜੋ ਵੱਡਾ ਖਤਰਾ ਬਣ ਸਕਦਾ ਹੈ।

PunjabKesari

ਆਰੈਂਜ ਕਾਊਂਟੀ ਦੇ ਨਿਊਪੋਰਟ ਸਮੁੰਦਰੀ ਤਟ 'ਤੇ ਹਜ਼ਾਰਾਂ ਲੋਕ ਘੁੰਮਣ ਲਈ ਇਕੱਠੇ ਹੋ ਗਏ। ਸਥਾਨਕ ਨਿਵਾਸੀਆਂ ਮੁਤਾਬਕ ਸਾਧਾਰਣ ਤੌਰ 'ਤੇ ਇੱਥੇ ਇੰਨੀ ਭੀੜ ਨਹੀਂ ਹੁੰਦੀ। ਉੱਥੇ ਹੀ ਤਟ ਰੱਖਿਅਕ ਲੋਕਾਂ ਨੂੰ ਹਿਦਾਇਤ ਦੇ ਰਹੇ ਸਨ ਕਿ ਜੇਕਰ ਉਹ 6 ਜਾਂ ਇਸ ਤੋਂ ਜ਼ਿਆਦਾ ਦੇ ਸਮੂਹ ਵਿਚ ਹਨ ਤਾਂ ਉਹ ਦੂਰ-ਦੂਰ ਰਹਿਣ। ਗੁਆਂਢ ਦੇ ਹੰਟਿੰਗਟਨ ਤਟ 'ਤੇ ਵੀ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋਏ। ਪਾਰਕਿੰਗ ਸਥਾਨ ਬੰਦ ਹੋਣ ਦੇ ਬਾਵਜੂਦ ਵੱਡੀ ਗਿਣਤੀ ਵਿਚ ਲੋਕ ਇੱਥੇ ਪੁੱਜੇ।

ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਕੋਰੋਨਾ ਵਾਇਰਸ ਕਾਰਨ 54 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 9 ਲੱਖ ਤੋਂ ਵੱਧ ਲੋਕ ਕੋਰੋਨਾ ਦੀ ਲਪੇਟ ਵਿਚ ਹਨ। ਅਮਰੀਕਾ ਨੇ ਹੁਣ ਤੱਕ 55 ਲੱਖ ਲੋਕਾਂ ਦਾ ਕੋਰੋਨਾ ਟੈਸਟ ਕਰ ਲਿਆ ਹੈ। 


author

Lalita Mam

Content Editor

Related News